ਗਿੱਪੀ ਗਰੇਵਾਲ ਨੇ ਬਾਂਹ ''ਤੇ ਲੱਗੀ ਡਰਿੱਪ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਵੇਖ ਫੈਨਜ਼ ਹੋਏ ਪ੍ਰੇਸ਼ਾਨ
Thursday, Jul 04, 2024 - 02:21 PM (IST)
ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਜ਼ ਪਰੇਸ਼ਾਨ ਹੋ ਗਏ ਹਨ।
ਜੀ ਹਾਂ, ਗਿੱਪੀ ਗਰੇਵਾਲ ਵਲੋਂ ਸ਼ੇਅਰ ਕੀਤੀਆਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੀ ਬਾਂਹ 'ਤੇ ਡਰਿੱਪ ਲੱਗੀ ਹੋਈ ਹੈ। ਇਸ ਡਰਿੱਪ ਵਾਲੀਆਂ ਤਸਵੀਰਾਂ ਦੇ ਨਾਲ–ਨਾਲ ਉਨ੍ਹਾਂ ਨੇ ਪ੍ਰਿੰਸ ਕੰਵਲਜੀਤ ਨਾਲ ਵੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਿੰਸ ਕੰਵਲਜੀਤ ਸਿੰਘ ਵੀ ਗਿੱਪੀ ਗਰੇਵਾਲ ਨਾਲ ਬੈਠੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਨ੍ਹਾਂ ਤਸਵੀਰਾਂ ਨੁੰ ਸਾਂਝਾ ਕਰਦਿਆਂ ਕੈਪਸ਼ਨ 'ਚ ਲਿਖਿਆ, 'ਦੇਖੋ ਕਿਸ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ।' ਗਿੱਪੀ ਗਰੇਵਾਲ ਨੇ ਜਿਵੇਂ ਹੀ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਤਾਂ ਫੈਨਸ ਚਿੰਤਿਤ ਹੋ ਗਏ। ਕੁਮੈਂਟ ਬਾਕਸ 'ਚ ਹੀ ਫੈਨਜ਼ ਉਨ੍ਹਾਂ ਦਾ ਹਾਲਚਾਲ ਪੁੱਛਣ ਲੱਗੇ। ਕੁਝ ਕੁ ਯੂਜ਼ਰਸ ਲਿਖ ਰਹੇ ਹਨ ਕਿ 'ਗੈਟ ਵੈਲ ਸੂਨ' ਅਤੇ ਕੁਝ ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰਨ ਲੱਗੇ।
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।