ਦਿਲਜੀਤ ਤੇ ਕਰਨ ਔਜਲਾ ਦੇ ਗੀਤ ''ਤੇ ਨੱਚੇ ''ਗੋਰੇ'', ਸਟੇਜ ''ਤੇ ਪਾਇਆ ਭੜਥੂ

Wednesday, Oct 30, 2024 - 02:21 PM (IST)

ਦਿਲਜੀਤ ਤੇ ਕਰਨ ਔਜਲਾ ਦੇ ਗੀਤ ''ਤੇ ਨੱਚੇ ''ਗੋਰੇ'', ਸਟੇਜ ''ਤੇ ਪਾਇਆ ਭੜਥੂ

ਜਲੰਧਰ (ਬਿਊਰੋ) : ਗਲੋਬਲ ਸਟਾਰ ਦਿਲਜੀਤ ਦੋਸਾਂਝ ਅਤੇ ਕਰਨ ਔਜਲਾ ਇਸ ਸਮੇਂ ਆਪਣੀ ਸਫ਼ਲਤਾ ਦੀ ਉੱਚਾਈ ਦਾ ਆਨੰਦ ਮਾਣ ਰਹੇ ਹਨ, ਜਿੱਥੇ ਇੱਕ ਪਾਸੇ ਇਸ ਸਾਲ ਕਰਨ ਔਜਲਾ ਨੇ ਆਪਣੇ ਗੀਤਾਂ ਨਾਲ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਨੂੰ ਨੱਚਾਇਆ, ਉੱਥੇ ਹੀ ਦੂਜੇ ਪਾਸੇ ਇਸ ਸਾਲ ਦਿਲਜੀਤ ਆਪਣੇ ਵਿਦੇਸ਼ੀ ਅਤੇ ਭਾਰਤੀ ਸ਼ੋਅਜ਼ ਕਰਕੇ ਪੂਰੀ ਦੁਨੀਆਂ 'ਚ ਛਾਇਆ ਹੋਇਆ ਹੈ। ਹੁਣ ਸ਼ੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਵਿਦੇਸ਼ੀ ਡਾਂਸਰ ਪੰਜਾਬੀ ਗੀਤਾਂ 'ਤੇ ਨੱਚਦੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਮਸ਼ਹੂਰ ਅਦਾਕਾਰਾ ਦੀ ਮੌਤ ਨੇ ਮਨੋਰੰਜਨ ਜਗਤ 'ਚ ਮਚਾਈ ਤਰਥੱਲੀ

ਦਰਅਸਲ, ਇਹ 'ਗੋਰੇ' ਦੱਖਣੀ ਕੋਰੀਆ ਦਾ ਇੱਕ ਡਾਂਸ ਬੈਂਡ ਹੈ, ਜਿਸ ਦਾ ਨਾਂ NTX ਹੈ। ਇਸ 'ਚ 9 ਮੈਂਬਰ ਹਨ, ਜੋ ਕਿ ਵਿਕਟਰ ਕੰਪਨੀ ਦੁਆਰਾ ਬਣਾਇਆ ਗਿਆ ਹੈ। ਹਾਲ ਹੀ 'ਚ ਇਹ ਬੈਂਡ 'ਰੰਗ ਦੇ ਕੋਰੀਆ' ਪ੍ਰੋਗਰਾਮ 'ਚ ਪਹੁੰਚਿਆ ਸੀ। ਇਸ ਦੌਰਾਨ ਇਸ ਬੈਂਡ ਨੇ ਕਰਨ ਔਜਲਾ ਦੇ ਸੁਪਰਹਿੱਟ ਫ਼ਿਲਮ 'ਤੌਬਾ-ਤੌਬਾ' ਅਤੇ ਦਿਲਜੀਤ ਨੇ ਹਿੱਟ ਗੀਤ 'ਕਿੰਨੀ ਕਿੰਨੀ' 'ਤੇ ਸ਼ਾਨਦਾਰ ਡਾਂਸ ਕੀਤਾ। ਜਿਸ ਤਰ੍ਹਾਂ ਇਹ ਬੈਂਡ ਡਾਂਸ ਕਰ ਰਿਹਾ ਸੀ, ਦੇਖ ਕੇ ਕੋਈ ਵੀ ਕਹਿ ਨਹੀਂ ਸਕਦਾ ਕਿ ਇੰਨ੍ਹਾਂ ਨੂੰ ਪੰਜਾਬੀ ਨਾ ਆਉਂਦੀ ਹੋਵੇ। ਇਹ ਵੀਡੀਓ ਹਰ ਕਿਸੇ ਨੂੰ ਹੈਰਾਨ ਕਰ ਰਹੀ ਹੈ ਅਤੇ ਲੋਕ ਇਸ ਵੀਡੀਓ 'ਤੇ ਅੱਗ ਅਤੇ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਮੰਗੇ 2 ਕਰੋੜ ਰੁਪਏ

ਕਰਨ ਔਜਲਾ ਅਤੇ ਦਿਲਜੀਤ ਬਾਰੇ ਗੱਲ ਕਰੀਏ ਤਾਂ ਹਾਲ ਹੀ 'ਚ ਔਜਲਾ ਦਾ ਨਵਾਂ ਗੀਤ 'ਸਿਫ਼ਰ ਸਫ਼ਰ' ਰਿਲੀਜ਼ ਹੋਇਆ ਹੈ, ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਇਸ ਤੋਂ ਇਲਾਵਾ ਗਾਇਕ ਇਸ ਸਮੇਂ ਆਪਣੇ ਵਿਦੇਸ਼ੀ ਸ਼ੋਅਜ਼ 'ਚ ਰੁੱਝਿਆ ਹੋਇਆ ਹੈ। ਦੂਜੇ ਪਾਸੇ ਜੇਕਰ ਦਿਲਜੀਤ ਦੀ ਗੱਲ ਕਰੀਏ ਤਾਂ ਦੋਸਾਂਝਾਵਾਲਾ ਇਸ ਸਮੇਂ ਆਪਣੇ 'ਦਿਲ-ਲੂਮਿਨਾਟੀ' ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਚਰਚਾ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਦਾ ਦੋ ਦਿਨ ਦਿੱਲੀ ਵਿਖੇ ਸ਼ੋਅ ਸੀ, ਜਿਸ ਨੇ ਕਾਫੀ ਤਰ੍ਹਾਂ ਦੇ ਰਿਕਾਰਡ ਤੋੜ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News