ਗਾਇਕ ਦੇਬੀ ਮਖਸੂਸਪੁਰੀ ਵਲੋਂ ਨਵੇਂ ਗੀਤ ਦਾ ਐਲਾਨ, ਪੋਸਟਰ ''ਤੇ ਲਿਖਿਆ ''ਦੁੱਖੜੇ ਛੜਿਆਂ ਦੇ''

Monday, Oct 31, 2022 - 04:24 PM (IST)

ਗਾਇਕ ਦੇਬੀ ਮਖਸੂਸਪੁਰੀ ਵਲੋਂ ਨਵੇਂ ਗੀਤ ਦਾ ਐਲਾਨ, ਪੋਸਟਰ ''ਤੇ ਲਿਖਿਆ ''ਦੁੱਖੜੇ ਛੜਿਆਂ ਦੇ''

ਜਲੰਧਰ (ਬਿਊਰੋ) : ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੇ ਹਾਲ ਹੀ ਵਿਚ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੀਤ ਦਾ ਪੋਸਟਰ ਵੀ ਸਾਂਝਾ ਕੀਤਾ ਹੈ। ਦੱਸ ਦਈਏ ਕਿ ਦੇਬੀ ਮਖਸੂਸਪੁਰੀ ਦੇ ਗੀਤ ਦਾ ਨਾਂ 'ਛੜੇ' ਹੈ। ਗੀਤ ਦੇ ਪੋਸਟਰ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਨਵਾਂ ਗੀਤ #ਛੜੇ। ਉਮੀਦ ਕਰਦੇ ਹਾਂ ਕਿ ਪਸੰਦ ਕਰੋਗੇ।" 

PunjabKesari

ਦੱਸ ਦਈਏ ਕਿ ਗੀਤ ਦੇ ਵੀਡੀਓ 'ਚ ਹਾਰਬੀ ਸੰਘਾ, ਵਨੀਤ ਬਿੰਨੀ ਤੇ ਸੰਜੀਵ ਅਤਰੀ ਨਜ਼ਰ ਆਉਣਗੇ। ਇਸ ਗੀਤ ਦੇ ਬੋਲ ਖੁਦ ਦੇਬੀ ਨੇ ਲਿਖੇ ਹਨ। ਇਹ ਗੀਤ ਕਦੋਂ ਰਿਲੀਜ਼ ਹੋਵੇਗਾ ਇਸ ਬਾਰੇ ਗਾਇਕ ਵੱਲੋਂ ਹਾਲੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। 

ਦੱਸਣਯੋਗ ਹੈ ਕਿ ਦੇਬੀ ਮਖਸੂਸਪੁਰੀ ਦਾ ਆਖ਼ਰੀ ਗੀਤ 'ਅਹਿਸਾਨ' 26 ਮਈ 2022 ਨੂੰ ਰਿਲੀਜ਼ ਹੋਇਆ ਸੀ। ਉਸ ਤੋਂ 6 ਮਹੀਨੇ ਬਾਅਦ ਦੇਬੀ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਗਾਇਕ ਦੇ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। 
ਗੀਤ ਦੇ ਟਾਈਟਲ ਦੀ ਗੱਲ ਕਰੀਏ ਤਾਂ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਗੀਤ ਬਹੁਤ ਹੀ ਸਪੈਸ਼ਲ ਹੈ। ਗੀਤ ਦੇ ਪੋਸਟਰ 'ਤੇ ਇਹ ਲਿਖਿਆ ਦੇਖਿਆ ਜਾ ਸਕਦਾ ਹੈ "ਦੁੱਖੜੇ ਛੜਿਆਂ ਦੇ" । ਯਾਨਿ ਕਿ ਦੇਬੀ ਇਸ ਗੀਤ ਰਾਹੀਂ ਛੜਾ ਹੋਣ ਦਾ ਦੁੱਖ ਲੋਕਾਂ ਨਾਲ ਸਾਂਝਾ ਕਰਨਗੇ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।
 


author

sunita

Content Editor

Related News