ਬੀ ਪਰਾਕ ਨੇ ਪਤਨੀ ਮੀਰਾ ਨਾਲ ਦੂਜੀ ਵਾਰ ਕਰਵਾਇਆ ਵਿਆਹ, ਗਾਇਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Friday, Dec 22, 2023 - 02:19 PM (IST)

ਬੀ ਪਰਾਕ ਨੇ ਪਤਨੀ ਮੀਰਾ ਨਾਲ ਦੂਜੀ ਵਾਰ ਕਰਵਾਇਆ ਵਿਆਹ, ਗਾਇਕ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਐਂਟਰਟੇਨਮੈਂਟ ਡੈਸਕ :  ਪੰਜਾਬੀ ਗਾਇਕ ਬੀ ਪਰਾਕ ਇੰਨੀਂ ਦਿਨੀਂ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ਼ ਨੂੰ ਲੈ ਕੇ ਖ਼ੂਬ ਸੁਰਖੀਆਂ ਰਹੇ ਹਨ। ਬੀ ਪਰਾਕ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਲੈ ਕੇ ਉਹ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਬੀ ਪਰਾਕ ਨੇ ਆਪਣੀ ਪਤਨੀ ਮੀਰਾ ਬਚਨ ਨਾਲ ਦੂਜੀ ਵਾਰ ਵਿਆਹ ਕਰਵਾਇਆ ਹੈ। ਜਿਵੇਂ ਹੀ ਬੀ ਪਰਾਕ ਨੇ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਉਹ ਪਲਾਂ 'ਚ ਹੀ ਵਾਇਰਲ ਹੋ ਗਈਆਂ। ਦਰਅਸਲ, ਇਸ ਜੋੜੇ ਨੇ ਪੂਜਾ ਲਈ ਕੋਈ ਵਿਧੀ ਕੀਤੀ ਸੀ, ਜਿਸ ਦੇ ਤਹਿਤ ਇਨ੍ਹਾਂ ਨੇ ਅਗਨੀ ਦੇ ਆਲੇ ਦੁਆਲੇ ਸੱਤ ਫੇਰੇ ਲਏ। ਬੀ ਪਰਾਕ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਰੋਮਾਂਟਿਕ ਕੈਪਸ਼ਨ ਵੀ ਲਿਖੀ, 'ਤੁਮ ਕਿਆ ਮਿਲੇ ਮੀਰੂ...'।

PunjabKesari

ਦੱਸ ਦਈਏ ਕਿ ਬੀ ਪਰਾਕ ਦੀ ਫੈਨ ਫਾਲੋਇੰਗ ਕਰੋੜਾਂ ’ਚ ਹੈ। ਬੀ ਪਰਾਕ ਦੇ ਗੀਤਾਂ ਨੂੰ ਲੋਕਾਂ ਵਲੋਂ ਇੰਨਾ ਪਿਆਰ ਮਿਲਦਾ ਹੈ ਕਿ ਉਹ ਕਈ-ਕਈ ਦਿਨਾਂ ਤੇ ਮਹੀਨਿਆਂ ਤਕ ਚਰਚਾ ’ਚ ਰਹਿੰਦੇ ਹਨ। ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਪਰ ਅੱਜ ਪੂਰੀ ਇੰਡਸਟਰੀ ਬੀ ਪਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰ, ਬੈਸਟ ਪ੍ਰਫੌਰਮਰ ਤੇ ਬੈਸਟ ਕੰਪੋਜ਼ਰ ਤੋਂ ਘਟ ਨਹੀਂ ਮੰਨਦੀ। ਬੀ ਪਰਾਕ ਦਾ ਗਾਇਆ ਇੱਕੋ ਗੀਤ ਹੀ ਇੰਨਾ ਹਿੱਟ ਹੋਇਆ ਕਿ ਬੀ ਪਰਾਕ ਦਾ ਕਰੀਅਰ ਬਾਲੀਵੁੱਡ ਤਕ ਪਹੁੰਚ ਗਿਆ। ਸ਼ਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਬੀ ਪਰਾਕ ਦਾ ਗੀਤ 'ਮਨ ਭਰਿਆ' ਨਾ ਸੁਣਿਆ ਹੋਇਆ ਹੋਵੇ। ਬੀ ਪਰਾਕ ਦੇ ਕਰੀਅਰ 'ਚ ਵੱਡਾ ਬਦਲਾਅ ਓਦੋਂ ਆਇਆ ਸੀ ਜਦੋਂ ਉਸ ਨੇ ਬਾਲੀਵੁੱਡ ਇੰਡਸਟਰੀ 'ਚ ਵੱਡੀ ਛਾਲ ਮਾਰੀ। ਅੱਜ ਬਾਲੀਵੁੱਡ ਇੰਡਸਟਰੀ 'ਚ ਬੀ ਪਰਾਕ ਦੇ ਗੀਤ 'ਤੇਰੀ ਮਿੱਟੀ', 'ਫਿਲਹਾਲ', 'ਦਿਲਬਰਾ' ਅਤੇ 'ਦਿਲ ਤੋੜ ਕੇ' ਵਰਗੇ ਗੀਤ ਸੁਪਰਹਿੱਟ ਹਨ। ਹੁਣ ਬੀ ਪਰਾਕ ਨਾਲ ਇੰਨੇ ਰਿਕਾਰਡ ਜੁੜ ਚੁੱਕੇ ਹਨ, ਜਿਨ੍ਹਾਂ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ।

PunjabKesari

ਦੱਸਣਯੋਗ ਹੈ ਕਿ ਬੀ ਪਰਾਕ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ, ਜਿਨ੍ਹਾਂ ਨੇ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਹਾਲ ਹੀ 'ਚ ਬੀ ਪਰਾਕ ਨੇ 'ਐਨੀਮਲ' ਫ਼ਿਲਮ ਦਾ ਗਾਣਾ 'ਰੋਨੇ ਨਹੀਂ ਦੇਂਗੇ' ਗਾਇਆ। ਇਹ ਗਾਣਾ ਜ਼ਬਰਦਸਤ ਹਿੱਟ ਰਿਹਾ ਅਤੇ ਗਾਣੇ ਨੂੰ ਦੇਸ਼ ਭਰ 'ਚ ਖੂਬ ਪਿਆਰ ਮਿਲਿਆ। ਇਸ ਵੱਡੀ ਸਫਲਤਾ ਦੇ ਨਾਲ ਹੀ ਬੀ ਪਰਾਕ ਦੀ ਫੈਨ ਫਾਲੋਇੰਗ 'ਚ ਵੀ ਜ਼ਬਰਦਸਤ ਇਜ਼ਾਫਾ ਹੋਇਆ ਹੈ। 

PunjabKesari


author

sunita

Content Editor

Related News