ਜਦੋਂ ਸਟੇਜ ''ਤੇ ਕਰਨ ਔਜਲਾ ਤੇ ਅੰਗਰੇਜ ਅਲੀ ਹੋਏ ਆਹਮੋ-ਸਾਹਮਣੇ, ਵੇਖੋ ਮੌਕੇ ਦੀ ਵੀਡੀਓ

Thursday, May 20, 2021 - 11:21 AM (IST)

ਜਦੋਂ ਸਟੇਜ ''ਤੇ ਕਰਨ ਔਜਲਾ ਤੇ ਅੰਗਰੇਜ ਅਲੀ ਹੋਏ ਆਹਮੋ-ਸਾਹਮਣੇ, ਵੇਖੋ ਮੌਕੇ ਦੀ ਵੀਡੀਓ

ਚੰਡੀਗੜ੍ਹ (ਬਿਊਰੋ) :  ਪੰਜਾਬੀ ਸੰਗੀਤ ਜਗਤ ਦੇ ਬਾਕਮਾਲ ਗਾਇਕ ਅੰਗਰੇਜ ਅਲੀ, ਜੋ ਕਿ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਇੱਕ ਪੁਰਾਣਾ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ, ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

PunjabKesari

ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਗਾਇਕ ਅੰਗਰੇਜ ਅਲੀ ਅਤੇ ਪ੍ਰਸਿੱਧ ਗਾਇਕ ਕਰਨ ਔਜਲਾ ਸਟੇਜ 'ਤੇ ਇਕੱਠੇ ਗੀਤ ਗਾ ਰਹੇ ਹਨ। ਵੀਡੀਓ 'ਚ ਅੰਗਰੇਜ ਅਲੀ ਆਪਣਾ ਸੁਪਰ ਹਿੱਟ ਗੀਤ 'ਸੁੱਖ ਨਾਲ ਮਿੱਤਰਾਂ ਦੇ ਯਾਰ ਬੜੇ' ਗਾ ਰਹੇ ਹਨ ਅਤੇ ਨਾਲ ਹੀ ਕਰਨ ਔਜਲਾ ਵੀ ਵਿੱਚ-ਵਿੱਚ ਆਪਣੀ ਗਾਇਕੀ ਨਾਲ ਉਨ੍ਹਾਂ ਦਾ ਸਾਥ ਦੇ ਰਹੇ ਹਨ। ਦੋਵੇਂ ਗਇਕਾਂ ਦਾ ਪਿਆਰਾ ਵੀਡੀਓ ਪ੍ਰਸ਼ੰਸਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Angrej Ali (@angrejaliofficial)


ਦੱਸ ਦਈਏ ਕਿ ਅੰਗਰੇਜ ਅਲੀ ਸਮੇਂ-ਸਮੇਂ 'ਤੇ ਆਪਣੇ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਪਿੱਛੇ ਜਿਹੇ ਅੰਗਰੇਜ ਅਲੀ ਆਪਣੇ ਨਵੇਂ ਗੀਤ 'ਅਰਾਊਂਡ-5' ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ। ਇਸ ਗੀਤ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ।

 
 
 
 
 
 
 
 
 
 
 
 
 
 
 
 

A post shared by Angrej Ali (@angrejaliofficial)


author

sunita

Content Editor

Related News