ਲਾਲ ਜੋੜੇ 'ਚ ਬਾਨੀ ਸੰਧੂ ਨੇ ਖਿੱਚਿਆ ਸਭ ਦਾ ਧਿਆਨ, ਕਿਹਾ- 'ਕੌੜਾ ਕੌੜਾ ਝਾਕਦੇ ਸੀ ਪਰ...’

Tuesday, Sep 24, 2024 - 11:49 AM (IST)

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਬਾਨੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਗਾਇਕਾ ਰਿਵਾਇਤੀ ਪਹਿਰਾਵੇ 'ਤੇ ਗਹਿਣਿਆਂ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਨੇ ਸਿਰ 'ਤੇ ਸੱਗੀ ਫੁੱਲ ਸਜਾਏ ਹੋਏ ਹਨ ਅਤੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਹੈ।

PunjabKesari

ਵਾਲਾਂ 'ਚ ਪਰਾਂਦਾ ਗੁੰਦਿਆ ਹੋਇਆ ਹੈ ਅਤੇ ਕੰਨਾਂ ‘ਚ ਵੱਡੇ-ਵੱਡੇ ਝਾਲੇ ਪਾਏ ਹੋਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬਾਨੀ ਸੰਧੂ ਨੇ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ।

PunjabKesari

ਬਾਨੀ ਸੰਧੂ ਨੇ ਲਿਖਿਆ, ''ਕੌੜਾ ਕੌੜਾ ਝਾਕਦੇ ਸੀ ਜਾਂ ਪਤਾ ਨਹੀਂ ਬਹੁਤੇ ਹੱਸਦੇ ਸੀ। ਉਹ ਦੇ ਨਾਲ-ਨਾਲ ਨਿਗਾਹ ਵੀ ਹੋਰ ਸੀ। ਹਾਲਾਂਕਿ ਮੇਰੀ ਸ਼ਕਲ ਬਿਲਕੁਲ ਵੀ ਨਹੀਂ ਦਿਖ ਰਹੀ ਸੀ ਕਿਸੇ ਨੂੰ ਪਰ ਫਿਰ ਵੀ ਹੈਰਾਨ ਜਿਹੇ ਹੋ ਕੇ ਦੇਖਦੇ ਸੀ। ਕਾਰਨ ਨਹੀਂ ਪਤਾ, ਪਰ ਤਜ਼ਰਬਾ ਬੜਾ ਵਧੀਆ ਸੀ। ਹੋਰ ਵੀ ਪਿੰਡ ਮੈਂ ਏਦਾਂ ਹੀ ਐਕਸਪਲੋਰ ਕਰਾਂਗੀ। ਅਸੀਂ ਬਹੁਤ ਖੁਸ਼ ਸੀ ਇੱਦਾਂ ਲੋਕਾਂ ਨਾਲ ਹੱਸਦੇ ਖੇਡਦੇ ਗਏ ਹਾਂ ਸਾਰੀਆਂ ਸੜਕਾਂ ‘ਤੇ’।''   

PunjabKesari

ਬਾਨੀ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਮੀ ਹੈ। ਉਨ੍ਹਾਂ ਨੇ ਫ਼ਿਲਮ ‘ਮੈਡਲ’ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਐਂਟਰੀ ਵੀ ਕੀਤੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

PunjabKesari
 


sunita

Content Editor

Related News