ਕੁੜਮਾਈ ਤੋਂ ਬਾਅਦ ਅਫਸਾਨਾ ਖ਼ਾਨ ਨੇ ਮੰਗੇਤਰ ਦਾ ਮਨਾਇਆ ਕੁਝ ਇਸ ਤਰ੍ਹਾਂ ਜਨਮਦਿਨ, ਤਸਵੀਰਾਂ ਵਾਇਰਲ
Tuesday, Apr 20, 2021 - 04:04 PM (IST)
 
            
            ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਖ਼ਾਸ ਜੋੜੀ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ। ਇਹ ਜੋੜੀ ਕੋਈ ਹੋਰ ਨਹੀਂ ਸਗੋਂ ਪੰਜਾਬ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਤੇ ਉਨ੍ਹਾਂ ਦੇ ਮੰਗੇਤਰ ਸਾਜ਼ ਦੀ ਹੈ। ਹਾਲ ਹੀ 'ਚ ਅਫਸਾਨਾ ਖ਼ਾਨ ਆਪਣੇ ਮੰਗੇਤਰ ਸਾਜ਼ ਦਾ ਜਨਮਦਿਨ ਸੈਲੀਬ੍ਰੇਟ ਕੀਤਾ।

ਉਨ੍ਹਾਂ ਨੇ ਸਾਜ਼ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਇੱਕ ਅਲੱਗ ਤਰੀਕੇ ਨਾਲ ਵਿਸ਼ ਕੀਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਹ ਆਪਣੇ ਮੰਗੇਤਰ ਸਾਜ਼ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਬੁਲੰਦ ਆਵਾਜ਼ ਦੇ ਸਦਕਾ ਸੰਗੀਤ ਜਗਤ ਬਣਾਈ ਖ਼ਾਸ ਪਛਾਣ
ਦੱਸ ਦਈਏ ਕਿ ਗਾਇਕਾ ਅਫਸਾਨਾ ਖ਼ਾਨ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਬੇਮਿਸਾਲ ਆਵਾਜ਼ ਕਰਕੇ ਜਾਣੀ ਜਾਂਦੀ ਹੈ। ਆਪਣੀ ਕਮਾਲ ਦੀ ਆਵਾਜ਼ ਨਾਲ ਉਨ੍ਹਾਂ ਨੇ ਲੱਖਾਂ ਦਿਲਾਂ ਨੂੰ ਜਿੱਤ ਲਿਆ ਹੈ ਅਤੇ ਬਹੁਤ ਹੀ ਥੋੜੇ ਸਮੇਂ 'ਚ ਵੱਡੀ ਗਿਣਤੀ 'ਚ ਫਾਲੋਅਰਜ਼ ਬਣਾਉਣ 'ਚ ਕਾਮਯਾਬ ਹੋਈ ਹੈ। ਅਫਸਾਨਾ ਖ਼ਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫ਼ੀ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੂੰ ਅੱਜ ਵੀ ਪ੍ਰਸ਼ੰਸਕ ਸੁਣਨਾ ਕਾਫ਼ੀ ਪਸੰਦ ਕਰਦੇ ਹਨ।

ਕੁੜਮਾਈ ਤੋਂ ਬਾਅਦ ਆਪਣੀ ਜੋੜੀ ਨੂੰ ਦਿੱਤਾ 'ਅਫਸਾਜ਼' ਦਾ ਨਾਂ
ਦੱਸਣਯੋਗ ਹੈ ਕਿ ਜਦੋਂ ਅਫਸਾਨਾ ਖ਼ਾਨ ਤੇ ਸਾਜ਼ ਦੀ ਕੁੜਮਾਈ ਹੋਈ ਹੈ, ਉਦੋਂ ਤੋਂ ਹੀ ਦੋਵਾਂ ਨੇ ਆਪਣੀ ਜੋੜੀ ਨੂੰ 'ਅਫਸਾਜ਼' ਦਾ ਨਾਮ ਦਿੱਤਾ ਹੈ। ਇਹ ਵਰਡ ਅੱਜ ਕੱਲ੍ਹ ਕਾਫ਼ੀ ਟਰੈਂਡਿੰਗ 'ਚ ਹੈ। 

ਇਕ-ਦੂਜੇ ਨੂੰ ਡੈਡੀਕੇਟ ਕਰਦੇ ਹੋਏ ਬਣਵਾਇਆ ਸੇਮ ਟੈਟੂ
ਅਫਸਾਨਾ ਖ਼ਾਨ ਤੇ ਸਾਜ਼ ਨੇ ਇਕ ਦੂਜੇ ਡੈਡੀਕੇਟ ਕਰਦੇ ਹੋਏ ਸੇਮ ਟੈਟੂ ਬਣਵਾਇਆ। ਦੋਵਾਂ ਨੇ ਆਪਣੀ-ਆਪਣੀ ਬਾਂਹ 'ਤੇ 'Blessed' ਲਿਖਵਾਇਆ। ਅਫਸਾਨਾ ਖ਼ਾਨ ਦੇ 'Blessed' ਟੈਟੂ ਦੇ ਨਾਲ ਤਿਤਲੀ ਬਣਾਈ ਗਈ ਹੈ ਅਤੇ ਸਾਜ਼ ਦੇ 'Blessed' ਟੈਟੂ ਨਾਲ ਸਟਾਰ ਹੈ। ਇਸ ਟੈਟੂ ਸੈਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ, ਜਿਸ ਨੂੰ ਦੋਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ।  

ਦੋਵੇਂ ਇਕੱਠੇ ਆਉਣਗੇ ਇਸ ਪ੍ਰਾਜੈਕਟ 'ਚ
ਅਫਸਾਨਾ ਖ਼ਾਨ ਤੇ ਸਾਜ਼ ਸੋਸ਼ਲ ਮੀਡੀਆ 'ਤੇ ਲਾਈਵ ਹੋਏ ਸਨ, ਜਿਸ 'ਚ ਸਾਜ਼ ਨੇ ਡਿਸਕਲੋਜ਼ ਕੀਤਾ ਕਿ ਅਸੀਂ ਬਹੁਤ ਜਲਦ ਬਹੁਤ ਸਾਰੇ ਨਵੇਂ-ਨਵੇਂ ਗੀਤ ਲੈ ਕੇ ਆਉਣ ਵਾਲੇ ਹਾਂ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਅਸੀਂ ਆਪਣੇ ਨਾਮ ਅਫਸਾਜ਼ ਨਾਲ 'ਤੇ ਛੇਤੀ ਹੀ ਇਕ ਮਿਊਜ਼ਿਕ ਲੇਬਲ ਸ਼ੁਰੂ ਕਰਨ ਵਾਲੇ ਹਾਂ। ਸਾਡੇ ਅਗਲੇ ਸਾਰੇ ਪ੍ਰੋਜੈਕਟਸ ਇਸੇ ਲੇਬਲ 'ਤੇ ਹੀ ਆਉਣਗੇ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            