ਗਾਇਕਾ ਅਫਸਾਨਾ ਖ਼ਾਨ ਨੇ ਪਰਿਵਾਰ ਨਾਲ ਪੂਲ 'ਚ ਮਸਤੀ ਮਸਤੀ, ਵਾਰ-ਵਾਰ ਵੇਖਿਆ ਜਾ ਰਿਹੈ ਇਹ ਵੀਡੀਓ

06/28/2024 11:25:04 AM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੇ ਪਰਿਵਾਰ ਨਾਲ ਮਸਤੀ ਕਰਨ ਲਈ ਕਿਸੇ ਟੂਰਿਸਟ ਪਲੇਸ 'ਤੇ ਪਹੁੰਚੀ ਹੋਈ ਹੈ। ਦਰਅਸਲ, ਹਾਲ ਹੀ 'ਚ ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਸਵਿਮਿੰਗ ਪੂਲ 'ਚ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। 

PunjabKesari

ਦੱਸ ਦਈਏ ਕਿ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੇ ਪਰਿਵਾਰਕ ਮੈਂਬਰ ਵੀ ਪੂਲ 'ਚ ਮਸਤੀ ਕਰ ਰਹੇ ਹਨ।

PunjabKesari

ਸੋਸ਼ਲ ਮੀਡੀਆ ‘ਤੇ ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗਾਇਕਾ ਨੇ ਅਨਮੋਲ ਗਗਨ ਮਾਨ ਦੇ ਵਿਆਹ 'ਚ ਆਪਣੇ ਗੀਤਾਂ ਨਾਲ ਖੂਬ ਰੌਣਕਾਂ ਲਗਾਈਆਂ ਸਨ। 

PunjabKesari

ਅਫਸਾਨਾ ਖਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ ਪਰ ਉਨ੍ਹਾਂ ਨੂੰ ਪਛਾਣ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਨਾਲ ਮਿਲੀ ਸੀ। ਇਸ ਗੀਤ ਨੂੰ ਗੈਰੀ ਸੰਧੂ ਨੇ ਲਿਖਿਆ ਸੀ, ਜਿਸ ਨੂੰ ਜੀ ਖ਼ਾਨ ਤੇ ਅਫਸਾਨਾ ਖ਼ਾਨ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਸੀ।

PunjabKesari

ਅਫਸਾਨਾ ਖ਼ਾਨ ਨੇ ਗਾਇਕੀ ਦੇ ਖੇਤਰ ‘ਚ ਜਗ੍ਹਾ ਬਨਾਉਣ ਲਈ ਲੰਮਾ ਸੰਘਰਸ਼ ਕੀਤਾ ਹੈ। ਆਪਣੀ ਕਾਮਯਾਬੀ ਦਾ ਸਿਹਰਾ ਉਹ ਆਪਣੀ ਮਾਂ ਨੂੰ ਦਿੰਦੇ ਹਨ। 

PunjabKesari

 


sunita

Content Editor

Related News