ਸ਼ਹਿਨਾਜ਼ ਗਿੱਲ ਤੇ ਗੀਤਕਾਰ ਜਾਨੀ ਦੇਣਗੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫ਼ਾ, ਤਸਵੀਰਾਂ ਵਾਇਰਲ

11/07/2022 5:02:27 PM

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦਰਅਸਲ, ਜਾਨੀ ਨੇ ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ,ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਇਹ ਲੱਗ ਰਿਹਾ ਕੀ ਦੋਵੇਂ ਕਲਾਕਾਰ ਮਿਲ ਕੇ ਦਰਸ਼ਕਾਂ ਲਈ ਕੁਝ ਖ਼ਾਸ ਲੈ ਕੇ ਆ ਰਹੇ ਹਨ। ਸ਼ਹਿਨਾਜ਼ ਅਤੇ ਜਾਨੀ ਨੇ ਇਹ ਤਸਵੀਰਾਂ ਸਾਂਝੀਆਂ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਜਾਦੂ ਹੈ ਏਹ ਕੋਈ ਜਾਂ ਖੁਦਾ ਕੀ ਮਾਇਆ ਹੈ।''

PunjabKesari

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਤੁਸੀ ਦੇਖ ਸਕਦੇ ਹੋ ਜਾਨੀ ਗੀਟਾਰ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਸ਼ਹਿਨਾਜ਼ ਗਿੱਲ ਕਲਾਕਾਰ ਨੂੰ ਬੇਹੱਦ ਗੌਰ ਨਾਲ ਸੁਣ ਰਹੀ ਹੈ। ਹਾਲਾਂਕਿ ਦੋਵੇਂ ਕਲਾਕਾਰਾਂ ਵੱਲੋਂ ਹਾਲੇ ਆਪਣੀ ਇਸ ਮੁਲਾਕਾਤ ਪਿੱਛੇ ਦੀ ਅਸਲ ਵਜ੍ਹਾ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਸ਼ੰਸ਼ਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵੇਂ ਮਿਲ ਕੋਈ ਗੀਤ ਲੈ ਕੇ ਆ ਰਹੇ ਹਨ।

PunjabKesari
 
ਦੱਸਣਯੋਗ ਹੈ ਕਿ ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਜਾਨੀ ਦੁਆਰਾ ਲਿਖੇ ਗੀਤ 'Rabba Ve' ਨੂੰ ਗਾਇਆ ਸੀ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਇਸ ਨੂੰ ਗੀਤਕਾਰ ਵੱਲੋਂ ਵੀ ਆਪਣੀ ਇੰਸਟਾ ਸਟੋਰੀ 'ਚ ਸਾਂਝਾ ਕੀਤਾ ਗਿਆ ਸੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।
 


sunita

Content Editor

Related News