ਹੁਣ ਓਟੀਟੀ ਲਈ ਤਿਆਰ ਪੰਜਾਬੀ ਫ਼ਿਲਮ ਇੰਡਸਟਰੀ, 3 ਨਵੀਆਂ ਵੈੱਬ ਸੀਰੀਜ਼ ਦਾ ਹੋਇਆ ਐਲਾਨ

Friday, Mar 26, 2021 - 11:46 AM (IST)

ਹੁਣ ਓਟੀਟੀ ਲਈ ਤਿਆਰ ਪੰਜਾਬੀ ਫ਼ਿਲਮ ਇੰਡਸਟਰੀ, 3 ਨਵੀਆਂ ਵੈੱਬ ਸੀਰੀਜ਼ ਦਾ ਹੋਇਆ ਐਲਾਨ

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਵੀ ਫ਼ਿਲਮਾਂ ਦੇ ਨਾਲ-ਨਾਲ ਓਟੀਟੀ ਪਲੇਟਫਾਰਮਸ ਦਾ ਰੁੱਖ ਕਰ ਰਹੀ ਹੈ। ਇਸ ਛੋਟੀ ਜਿਹੀ ਇੰਡਸਟਰੀ 'ਚ ਵਰਲਡ ਲੈਵਲ ਦਾ ਮਿਊਜ਼ਿਕ ਅਤੇ ਫ਼ਿਲਮਾਂ ਤੋਂ ਬਾਅਦ ਹੁਣ ਵੈੱਬ ਸੀਰੀਜ਼ ਵੀ ਵੱਡੀ ਗਿਣਤੀ 'ਚ ਬਣਨੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ 'ਚ 3 ਵੈੱਬ ਸੀਰੀਜ਼ ਦੇ ਨਾਂ ਵੀ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵੈੱਬ ਸੀਰੀਜ਼ ਦਾ ਸ਼ੂਟ ਵੀ ਚੱਲ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Geet Mp3 (@geetmp3)

ਦੱਸ ਦਈਏ ਕਿ ਲੇਬਲ ਗੀਤ Mp3 ਨੇ ਤਿੰਨ ਨਵੀਆਂ ਸੀਰੀਜ਼ ਦਾ ਐਲਾਨ ਕੀਤਾ ਹੈ। ਇਸ ਲਿਸਟ 'ਚ ਸਭ ਤੋਂ ਪਹਿਲਾ ਨਾਂ ਹੈ ਸੀਰੀਜ਼ 500 ਮੀਟਰ ਦਾ, ਜਿਸ 'ਚ ਕਰਤਾਰ ਚੀਮਾ, ਗੁਰਪ੍ਰੀਤ ਭੁੱਲਰ ਤੇ ਮਾਨਵ ਸ਼ਾਹ ਨਜ਼ਰ ਆਉਣਗੇ। ਕਰਤਾਰ ਚੀਮਾ ਨੇ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਹਨ ਪਰ '500 ਮੀਟਰ' ਉਨ੍ਹਾਂ ਦੀ ਪਹਿਲੀ ਵੈੱਬ ਸੀਰੀਜ਼ ਹੋਵੇਗੀ। ਗੀਤ mp3 ਵਲੋਂ ਵੈੱਬ ਸੀਰੀਜ਼ ਦੇ ਇਸ menu 'ਚ ਅਗਲਾ ਨਾਂ 'ਲਜ਼ੀਜ਼' ਦਾ ਹੈ। ਨਵੇਂ ਚੇਹਰਿਆਂ ਤੋਂ ਇਲਾਵਾ ਇਸ ਸੀਰੀਜ਼ 'ਚ ਹੋਰ ਕਿਹੜੇ-ਕਿਹੜੇ ਤੜਕੇ ਲਗਾਏ ਜਾਣਗੇ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਦੇ ਨਾਲ ਹੀ ਸੀਰੀਜ਼ 'ਕਾਕਾ ਪ੍ਰਧਾਨ' ਦਾ ਵੀ ਐਲਾਨ ਹੋਇਆ ਹੈ। ਇਹ ਲਿਸਟ 'ਚ ਤੀਸਰੀ ਤੇ ਆਖ਼ਰੀ ਸੀਰੀਜ਼ ਹੈ, ਜਿਸ ਨੂੰ ਗੀਤ mp3 ਦੇ ਲੇਬਲ ਹੇਠ ਹੀ ਰਿਲੀਜ਼ ਕੀਤਾ ਜਾਵੇਗਾ।

PunjabKesari

ਦੱਸਣਯੋਗ ਹੈ ਕਿ ਇਸ ਸੀਰੀਜ਼ 'ਚ ਵੱਡਾ ਗਰੇਵਾਲ ਤੇ ਪ੍ਰੀਤ ਭੁੱਲਰ ਵਰਗੇ ਕਲਾਕਾਰ ਮਨੋਰੰਜਨ ਕਰਦੇ ਨਜ਼ਰ ਆਉਣਗੇ। ਗੀਤ ਐੱਮ. ਪੀ. 3 ਇਸ ਤੋਂ ਪਹਿਲਾ ਵੀ ਵੈੱਬ ਸੀਰੀਜ਼ 'ਗੈਂਗਲੈਂਡ ਇਨ ਮਦਰਲੈਂਡ' ਪੇਸ਼ ਕਰ ਚੁੱਕਾ ਹੈ, ਜਿਸ ਨੂੰ ਤਗੜੀ ਵਿਊਰਸ਼ਿਪ ਵੀ ਮਿਲ ਚੁੱਕੀ ਹੈ। ਬਾਕੀ ਹੁਣ '500 ਮੀਟਰ', 'ਲਜ਼ੀਜ਼' ਤੇ 'ਕਾਕਾ ਪ੍ਰਧਾਨ' 'ਚ ਦੀ ਉਡੀਕ ਸਭ ਨੂੰ ਰਹੇਗੀ। 


author

sunita

Content Editor

Related News