ਸੁਖਬੀਰ ਬਾਦਲ ਦੀ ਧੀ ਦੇ ਵਿਆਹ ਦੀ ਪਾਰਟੀ ''ਚ ਲੱਗਿਆ ਸਿਤਾਰਿਆਂ ਦਾ ਮੇਲਾ, ਦੇਖੋ ਤਸਵੀਰਾਂ
Tuesday, Feb 18, 2025 - 01:08 PM (IST)

ਜਲੰਧਰ- ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸ ਦਾ ਵਿਆਹ ਤੇਜਬੀਰ ਸਿੰਘ ਤੂਰ ਨਾਲ ਹੋਇਆ ਹੈ। ਜੋ ਕਿ ਇੱਕ ਕਾਰੋਬਾਰੀ ਹੈ, ਇਹ ਵਿਆਹ 12 ਫਰਵਰੀ ਨੂੰ ਦਿੱਲੀ ਦੇ ਸੁਲਤਾਨਪੁਰ ਸਥਿਤ ਬਾਦਲ ਪਰਿਵਾਰ ਦੇ ਘਰ ਹੋਇਆ।
ਹੁਣ ਬੀਤੀ 17 ਫ਼ਰਵਰੀ ਨੂੰ ਵਿਆਹ ਦੀ ਰਿਸ਼ੈਪਸਨ ਪਾਰਟੀ ਰੱਖੀ ਗਈ, ਜਿਸ 'ਚ ਪੰਜਾਬੀ ਸਿਨੇਮਾ ਦੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਜਿਸ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਰਣਜੀਤ ਬਾਵਾ, ਬੱਬੂ ਮਾਨ, ਮਨਕੀਰਤ ਔਲਖ ਸਮੇਤ ਹੋਰ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਅਤੇ ਵਿਆਹ 'ਚ ਚਾਰ ਚੰਨ ਲਾ ਦਿੱਤੇ।ਵਿਆਹ ਤੋਂ ਪਹਿਲਾਂ 10 ਫਰਵਰੀ ਨੂੰ ਗੁਰੂਗ੍ਰਾਮ ਦੇ ਟ੍ਰਾਈਡੈਂਟ 'ਚ ਇੱਕ ਸੰਗੀਤ ਸਮਾਰੋਹ ਹੋਇਆ ਸੀ।
ਇਸ 'ਚ ਬਾਲੀਵੁੱਡ ਗਾਇਕ ਮੀਕਾ ਸਿੰਘ ਨੇ ਪਰਫਾਰਮ ਕੀਤਾ ਸੀ। ਵਿਆਹ 'ਚ ਕਈ ਵੱਡੇ ਨੇਤਾ ਵੀ ਸ਼ਾਮਲ ਹੋਏ। ਹਰਿਆਣਾ ਦੇ ਚੌਟਾਲਾ ਪਰਿਵਾਰ ਦੇ ਦਿਗਵਿਜੇ ਸਿੰਘ ਚੌਟਾਲਾ, ਅਜੈ ਚੌਟਾਲਾ ਅਤੇ ਅਭੈ ਚੌਟਾਲਾ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਪਤੀ ਦਾ ਨਾਂਅ ਤੇਜਬੀਰ ਸਿੰਘ ਤੂਰ ਹੈ। ਉਹ ਆਬੂ ਧਾਬੀ ਦਾ ਇੱਕ ਕਾਰੋਬਾਰੀ ਹੈ। ਤੇਜਬੀਰ ਦਾ ਪਰਿਵਾਰ ਪੰਜਾਬ ਤੋਂ ਹੀ ਹੈ ਪਰ ਉਹ ਲੰਮੇਂ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਆਬੂ ਧਾਬੀ 'ਚ ਰਹਿ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਦਾ ਜਸ਼ਨ ਲਗਭਗ ਇੱਕ ਮਹੀਨਾ ਪਹਿਲਾਂ ਸ਼ੁਰੂ ਹੋ ਗਿਆ ਸੀ।
12 ਜਨਵਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ, ਜਿਸ ਤੋਂ ਬਾਅਦ ਪਿੰਡ 'ਚ ਉਨ੍ਹਾਂ ਦੇ ਘਰ ਜਾਗੋ ਸਮਾਰੋਹ ਹੋਇਆ, ਜਿੱਥੇ ਗਾਇਕਾ ਅਫਸਾਨਾ ਖਾਨ ਨੇ ਪੇਸ਼ਕਾਰੀ ਦਿੱਤੀ ਸੀ।