ਪਾਕਿਸਤਾਨੀ ਸਿਨੇਮਾ ''ਚ ਪਹਿਲੀ ਵਾਰ ਹੋਵੇਗੀ ਪੰਜਾਬੀ ਅਦਾਕਾਰਾ ਦੀ ਐਂਟਰੀ, ਵੱਡੀ ਫ਼ਿਲਮ ਦਾ ਬਣੇਗੀ ਹਿੱਸਾ

Monday, Aug 05, 2024 - 11:56 AM (IST)

ਪਾਕਿਸਤਾਨੀ ਸਿਨੇਮਾ ''ਚ ਪਹਿਲੀ ਵਾਰ ਹੋਵੇਗੀ ਪੰਜਾਬੀ ਅਦਾਕਾਰਾ ਦੀ ਐਂਟਰੀ, ਵੱਡੀ ਫ਼ਿਲਮ ਦਾ ਬਣੇਗੀ ਹਿੱਸਾ

ਜਲੰਧਰ (ਬਿਊਰੋ) : ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ ਨੂੰ ਵਿਸ਼ਾਲਤਾ ਦੇਣ 'ਚ ਪਾਕਿਸਤਾਨੀ ਕਲਾਕਾਰ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਨ੍ਹਾਂ ਦੀ ਇਧਰਲੇ ਪਾਸੇ ਵੱਧ ਰਹੀ ਸੁਮੇਲਤਾ ਤੋਂ ਹੁਣ ਲਹਿੰਦੇ ਪੰਜਾਬ ਦੀਆਂ ਫ਼ਿਲਮਾਂ ਨੂੰ ਵੀ ਚਾਰ ਚੰਨ ਲਾਉਣ ਵਾਲੇ ਪਾਸੇ ਵਧਣ ਜਾ ਰਹੇ ਹਨ। ਪੰਜਾਬੀ ਸਿਨੇਮਾ ਨਾਲ ਜੁੜੇ ਸਿਤਾਰੇ, ਜਿਸ ਸੰਬੰਧਤ ਹੀ ਓਧਰਲੇ ਪਾਸੇ ਪਹਿਲੀ ਦਸਤਕ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਪਾਲੀਵੁੱਡ ਨਾਲ ਜੁੜੀ ਇੱਕ ਟੌਪ ਅਦਾਕਾਰਾ, ਜੋ ਜਲਦ ਹੀ ਸ਼ੁਰੂ ਹੋਣ ਜਾ ਰਹੀ ਪਾਕਿ ਪੰਜਾਬੀ ਫ਼ਿਲਮ 'ਚੂੜੀਆਂ 2' 'ਚ ਬਤੌਰ ਲੀਡ ਅਦਾਕਾਰਾ ਨਜ਼ਰ ਆਵੇਗੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਸਾਲ 1998 'ਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪਾਕਿਸਤਾਨੀ ਫ਼ਿਲਮ 'ਚੂੜੀਆਂ' ਦੇ ਸੀਕਵਲ ਵਜੋਂ ਸਾਹਮਣੇ ਆਉਣ ਜਾ ਰਹੀ ਹੈ 'ਚੂੜੀਆਂ 2', ਜਿਸ ਦਾ ਨਿਰਦੇਸ਼ਨ ਉੱਥੋਂ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਸੱਯਦ ਨੂਰ ਕਰਨਗੇ, ਜਿਨ੍ਹਾਂ ਵੱਲੋਂ ਹੀ ਨਿਰਦੇਸ਼ਿਤ ਕੀਤੀ ਗਈ ਉਕਤ ਪਹਿਲੀ ਐਕਸ਼ਨ ਰੁਮਾਂਟਿਕ ਫ਼ਿਲਮ 'ਚ ਮੁਅੱਮਰ ਰਾਣਾ, ਸਾਇਮਾ, ਬਾਬਰ ਬੱਟ ਅਤੇ ਨਰਗਿਸ ਜਿਹੇ ਉੱਚ-ਕੋਟੀ ਐਕਟਰਜ਼ ਦੁਆਰਾ ਮੁੱਖ ਭੂਮਿਕਾਵਾਂ ਨਿਭਾਈਆਂ ਗਈਆਂ ਸਨ।

ਇਹ ਖ਼ਬਰ ਵੀ ਪੜ੍ਹੋ - ਹਿਨਾ ਖ਼ਾਨ ਦੀ ਹਾਲਤ ਵੇਖ ਗਿੱਪੀ ਗਰੇਵਾਲ ਦੀ ਪਤਨੀ ਹੋਈ ਭਾਵੁਕ, ਕਿਹਾ- ਰਸਤਾ ਡਰਾਉਣਾ ਲੱਗਦੈ ਪਰ...

ਉਕਤ ਸੀਕਵਲ ਫ਼ਿਲਮ ਦਾ ਅੱਜ ਰਸਮੀ ਐਲਾਨ ਕਰਦਿਆਂ ਅਜ਼ੀਮ ਫਿਲਮਕਾਰ ਸੱਯਦ ਨੂਰ ਨੇ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਕਲਾਕਾਰੀ ਸੁਮੇਲਤਾ ਨਾਲ ਅੱਜ ਦੋਹਾਂ ਮੁਲਕਾਂ ਦੀ ਸਿਨੇਮਾ ਜਗਤ ਗਲੋਬਲੀ ਪੱਧਰ 'ਤੇ ਨਵੇਂ ਅਯਾਮ ਕਾਇਮ ਕਰਦੀ ਜਾ ਰਹੀ ਹੈ। ਇਸ ਸੰਬੰਧੀ ਹੀ ਮੁੜ ਗੂੜੀਆਂ ਹੋ ਰਹੀਆਂ ਇਨ੍ਹਾਂ ਤੰਦਾਂ ਨੂੰ ਹੋਰ ਮਜ਼ਬੂਤੀ ਦੇਣ ਜਾ ਰਹੀ ਉਨ੍ਹਾਂ ਦੀ ਨਵੀਂ ਪੰਜਾਬੀ ਫ਼ਿਲਮ, ਜਿਸ 'ਚ ਪਹਿਲੀ ਵਾਰ ਪਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਲੀਡ ਭੂਮਿਕਾ ਨਿਭਾਉਣ ਜਾ ਰਹੀ ਹੈ, ਜਿਸ ਦੇ ਨਾਂਅ ਅਤੇ ਇਸ ਫ਼ਿਲਮ ਨਾਲ ਜੁੜੇ ਤਮਾਮ ਪਹਿਲੂਆਂ ਦਾ ਖੁਲਾਸਾ ਜਲਦ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

ਪਾਕਿਸਤਾਨ 'ਚ ਪਾਲੀਵੁੱਡ ਫ਼ਿਲਮਾਂ ਨੂੰ ਮਿਲ ਰਹੇ ਭਰਪੂਰ ਹੁੰਗਾਰੇ 'ਤੇ ਖੁਸ਼ੀ ਅਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਬਾਕਮਾਲ ਨਿਰਦੇਸ਼ਕ ਨੇ ਕਿਹਾ ਕਿ ਢਹਿੰਦੇ ਜਾ ਰਹੇ ਇੱਥੋਂ ਦੇ ਸਿਨੇਮਾ ਉਦਯੋਗ ਨੂੰ ਮੁੜ ਜੀਵੰਤ ਕਰਨ ਅਤੇ ਪ੍ਰਫੁੱਲਤਾ ਦੇਣ 'ਚ ਭਾਰਤੀ ਫ਼ਿਲਮਾਂ ਖ਼ਾਸ ਕਰਕੇ ਪੰਜਾਬੀ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿਸ ਨਾਲ ਉਤਸ਼ਾਹਿਤ ਹੋਈ ਸਿਨੇਮਾ ਇੰਡਸਟਰੀ ਨੂੰ ਹੋਰ ਵਿਸਥਾਰ ਦੇਣ ਲਈ ਚੜ੍ਹਦੇ ਪੰਜਾਬ ਦੇ ਕਲਾਕਾਰਾਂ ਨੂੰ ਵੀ ਇੱਧਰਲੀਆਂ ਫ਼ਿਲਮਾਂ ਦਾ ਅਹਿਮ ਹਿੱਸਾ ਬਣਾਇਆ ਜਾਵੇਗਾ, ਜਿਸ ਸੰਬੰਧੀ ਹੋ ਰਹੇ ਇਸ ਨਵੇਂ ਆਗਾਜ਼ ਦਾ ਹੀ ਮੁੱਢ ਬੰਨ੍ਹੇਗੀ ਲੰਡਨ ਵਿਖੇ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ 'ਚੂੜੀਆਂ 2', ਜੋ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News