ਅਦਾਕਾਰ ਸਰਦਾਰ ਸੋਹੀ ਦੀ ਭੈਣ ਹੋਈ ਤੰਦਰੁਸਤ, ਮਹੀਨੇ ਤੋਂ ਲੜ ਰਹੀ ''ਕੋਰੋਨਾ ਨਾਲ ਜੰਗ''

4/20/2021 6:16:13 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਰਦਾਰ ਸੋਹੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਭੈਣ ਨੂੰ ਲੈ ਕੇ ਕੁਝ ਕਿਹਾ ਹੈ। ਆਪਣੀ ਪੋਸਟ 'ਚ ਉਨ੍ਹਾਂ ਨੇ ਕਿਹਾ ਕਿ 'ਮੇਰੀ ਛੋਟੀ ਭੈਣ ਦਰਸ਼ਨ ਕੌਰ ਦਾ ਆਕਸੀਜਨ ਮਾਸਕ ਉੱਤਰ ਗਿਆ ਹੈ। ਭੈਣ ਜੀ ਤੰਦਰੁਸਤ ਨੇ, ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਹੈ। ਇਕ-ਦੋ ਦਿਨਾਂ 'ਚ ਉਨ੍ਹਾਂ ਦੀ ਘਰ 'ਚ ਵਾਪਸੀ ਹੋ ਜਾਵੇਗੀ। ਇਕ ਮਹੀਨਾ ਮੇਰੀ ਭੈਣ ਨੇ ਕੋਰੋਨਾ ਨਾਲ ਲੜਾਈ ਲੜੀ। ਭਾਣਜੇ ਹਰਜੀਤ ਸਿੰਘ ਤੇ ਜਤਿੰਦਰ ਦਾ ਬਹੁਤ ਧੰਨਵਾਦ।'

ਦੱਸ ਦਈਏ ਕਿ ਸਰਦਾਰ ਸੋਹੀ ਦੀ ਭੈਣ ਦਰਸ਼ਨ ਕੌਰ ਕੋਰੋਨਾ ਨਾਲ ਲੜ ਰਹੀ ਸੀ ਅਤੇ ਉਨ੍ਹਾਂ ਨੇ ਇਸੇ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਹੁਣ ਠੀਕ ਹੋ ਗਈ ਹੈ ਅਤੇ ਜਲਦ ਹੀ ਘਰ ਵਾਪਸੀ ਕੀਤੀ ਜਾਵੇਗੀ। ਸਰਦਾਰ ਸੋਹੀ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅੱਜ ਲੋਕ ਦੇਖਣਾ ਪਸੰਦ ਕਰਦੇ ਹਨ। ਸਰਦਾਰ ਸੋਹੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।  

 
 
 
 
 
 
 
 
 
 
 
 
 
 
 
 

A post shared by Sardar sohi (@sohi_sardar)

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੀ ਮਸ਼ਹੂਰ ਮਾਡਲ, ਅਦਾਕਾਰਾ ਤੇ ਗਾਇਕਾ ਸਾਰਾ ਗੁਰਪਾਲ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਸਾਰਾ ਗੁਰਪਾਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦਿੱਤੀ ਹੈ। ਸਾਰਾ ਗੁਰਪਾਲ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਸ਼ਾਵਾ ਨੀ ਗਿਰਦਾਰੀ ਲਾਲ' ਦੀ ਸ਼ੂਟਿੰਗ ਕਰ ਰਹੀ ਸੀ। ਸਾਰਾ ਦੇ ਕੋਰੋਨਾ ਪਾਜ਼ੇਟਿਵ ਆਉਣ ਕਰਕੇ ਇਸ ਫ਼ਿਲਮ ਦੀ ਟੀਮ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ। 

PunjabKesari

ਸਾਰਾ ਗੁਰਪਾਲ ਨੇ ਪੋਸਟ 'ਚ ਲਿਖਿਆ ਸੀ, 'ਕੋਰੋਨਾ ਵਾਇਰਸ ਦੇ ਟੈਸਟ 'ਚ ਮੈਂ ਪਾਜ਼ੇਟਿਵ ਆਈ ਹਾਂ। ਆਪਣਾ ਖ਼ਿਆਲ ਰੱਖ ਰਹੀ ਹਾਂ। ਇਕਾਂਤਵਾਸ। ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣਾ ਪੂਰਾ ਧਿਆਨ ਰੱਖੋ ਤੇ ਜੇਕਰ ਤੁਸੀਂ ਹਾਲ ਹੀ 'ਚ ਮੈਨੂੰ ਮਿਲੇ ਹੋ ਤਾਂ ਤੁਸੀਂ ਵੀ ਆਪਣਾ ਟੈਸਟ ਕਰਵਾਓ।' 
ਦੱਸਣਯੋਗ ਹੈ ਕਿ ਸਾਰਾ ਗੁਰਪਾਲ ਤੋਂ ਪਹਿਲਾਂ ਪੰਜਾਬੀ ਗਾਇਕ ਕਾਂਬੀ ਰਾਜਪੂਰੀਆ ਵੀ ਕੋਰੋਨਾ ਪਾਜ਼ੇਟਿਵ ਆਏ ਸਨ। ਕਾਂਬੀ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕੀਤੀ ਸੀ। ਕਾਂਬੀ ਨੇ ਲਿਖਿਆ ਸੀ, ‘ਜੋ ਦੋਸਤ ਮੇਰੇ ਸੰਪਰਕ ’ਚ ਸਨ, ਕਿਰਪਾ ਕਰਕੇ ਜੇਕਰ ਤੁਹਾਨੂੰ ਕੋਈ ਲੱਛਣ ਦਿਖਾਈ ਦੇਵੇ ਤਾਂ ਖ਼ੁਦ ਨੂੰ ਇਕਾਂਤਵਾਸ ਕਰੋ ਤੇ ਸਾਵਧਾਨੀ ਵਰਤੋ। ਮੈਂ ਕੋਰੋਨਾ ਪਾਜ਼ੇਟਿਵ ਹਾਂ। ਤੁਹਾਡੇ ਕੋਲੋਂ ਮੁਆਫ਼ੀ ਮੰਗਦਾ ਹਾਂ।’


sunita

Content Editor sunita