ਪਾਕਿ ਦੇ ਸਿਨੇਮਾਘਰਾਂ ''ਚ ਤਹਿਲਕਾ ਮਚਾਏਗੀ ਗੁਰਨਾਮ ਭੁੱਲਰ ਦੀ ਫ਼ਿਲਮ ''ਰੋਜ਼ ਰੋਜ਼ੀ ਤੇ ਗੁਲਾਬ''

Wednesday, Aug 07, 2024 - 04:55 PM (IST)

ਜਲੰਧਰ (ਬਿਊਰੋ) : ਲਹਿੰਦੇ ਪੰਜਾਬ ਦੇ ਸਿਨੇਮਾਘਰਾਂ 'ਚ ਚੜ੍ਹਦੇ ਪੰਜਾਬ ਨਾਲ ਸੰਬੰਧਤ ਪੰਜਾਬੀ ਫ਼ਿਲਮਾਂ ਨੇ ਇੰਨੀਂ ਦਿਨੀਂ ਪੂਰੀ ਧੱਕ ਪਾਈ ਹੋਈ ਹੈ, ਜਿਨ੍ਹਾਂ ਦੀ ਇਸ ਖਿੱਤੇ 'ਚ ਵੱਧ ਰਹੀ ਵਿਸ਼ਾਲਤਾ ਨੂੰ ਠੱਲ੍ਹ ਪਾਉਣ ਲਈ ਮੈਦਾਨ 'ਚ ਲਿਆਂਦੀ ਜਾ ਰਹੀ ਹੈ। ਪਾਕਿਸਤਾਨੀ ਫ਼ਿਲਮ 'ਲੀਚ', ਜੋ 9 ਅਗਸਤ ਨੂੰ ਇੱਥੇ ਰਿਲੀਜ਼ ਹੋਣ ਜਾ ਰਹੀ ਭਾਰਤੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨਾਲ ਹੀ ਇਕੱਠਿਆਂ ਰਿਲੀਜ਼ ਕੀਤੀ ਜਾ ਰਹੀ ਹੈ। 'ਏ ਗਲੈਮੋਰਾ ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਪਾਕਿਸਤਾਨੀ ਫ਼ਿਲਮ 'ਲੀਚ' ਦਾ ਲੇਖਨ ਤਨਵੀਰ ਅਹਿਮਦ ਅਤੇ ਨਿਰਦੇਸ਼ਨ ਐਮ ਸ਼ਹਿਜਾਦ ਮਲਿਕ ਦੁਆਰਾ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

ਸੋਸ਼ਲ-ਡਰਾਮਾ ਅਤੇ ਥ੍ਰਿਲਰ ਕਹਾਣੀ ਅਧਾਰਿਤ ਇਸ ਫ਼ਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਨਵੇਦ ਰਜਾ, ਮਹਿਸਮ ਰਜਾ, ਰਾਸ਼ਿਦ ਫਾਰੂਕੀ, ਕਿਨਜਾ ਮਲਿਕ, ਅਦੀਲਾ ਖ਼ਾਨ, ਅਸਫੰਦ ਯਰ, ਸ਼ਹਿਜਾਦ ਅਲੀ ਖਾਨ, ਮਹਿਬੂਬ ਸੁਲਤਾਨ, ਫੈਜ਼ਲ ਨਕਵੀ, ਫਹੀਮਾ ਅਵਾਨ ਆਦਿ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਗੀਤ 'ਨਗਰੀ ਨਗਰੀ' ਬਣਿਆ ਲੋਕਾਂ ਦੀ ਪਹਿਲੀ ਪਸੰਦ

ਬਿੱਗ ਸੈਟਅੱਪ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਸੰਗੀਤ ਸਾਹਬਾਜ ਅਜਲ ਅਤੇ ਹਰਨੂਰ ਸ਼ਾਹਿਦ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਐਕਸ਼ਨ ਦ੍ਰਿਸ਼ਾਂ ਦੀ ਕੋਰਿਓਗ੍ਰਾਫ਼ੀ ਮਹਿਬੂਬ ਸ਼ਾਹ ਦੁਆਰਾ ਅੰਜ਼ਾਮ ਦਿੱਤੀ ਗਈ ਹੈ। ਸਮਾਜਿਕ ਸਰੋਕਾਰਾਂ ਅਤੇ ਕ੍ਰਾਈਮ ਡਰਾਮਾ ਕਹਾਣੀ ਅਧਾਰਿਤ ਉਕਤ ਫ਼ਿਲਮ ਨੂੰ ਪਾਕਿਸਤਾਨ ਭਰ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਕੇਵਲ 'ਰੋਜ਼ ਰੋਜ਼ੀ ਤੇ ਗੁਲਾਬ' ਹੀ ਨਹੀਂ ਸਗੋਂ ਇਸ ਤੋਂ ਪਹਿਲਾਂ ਤੋਂ ਹੀ ਪਾਕਿਸਤਾਨੀ ਸਿਨੇਮਾ ਘਰਾਂ ਨੂੰ ਮੱਲੀ ਬੈਠੀਆਂ ਚੜ੍ਹਦੇ ਪੰਜਾਬ ਦੀਆਂ ਤਿੰਨ ਹੋਰ ਪੰਜਾਬੀ ਫ਼ਿਲਮਾਂ ਵੀ ਕੜ੍ਹੀ ਟੱਕਰ ਦੇਣਗੀਆਂ, ਜਿਨ੍ਹਾਂ 'ਚ 'ਜੱਟ ਐਂਡ ਜੂਲੀਅਟ 3', 'ਕੁੜੀ ਹਰਿਆਣੇ ਵੱਲ ਦੀ' ਅਤੇ ਬੀਤੇ ਦਿਨੀਂ ਰਿਲੀਜ਼ ਹੋਈ 'ਦਾਰੂ ਨਾ ਪੀਂਦਾ ਹੋਵੇ' ਸ਼ਾਮਲ ਹਨ, ਜਿਨ੍ਹਾਂ ਵਿਚਕਾਰ ਅਪਣੇ ਵਜੂਦ ਦਾ ਇਜ਼ਹਾਰ ਕਿੰਝ ਕਰਵਾਏਗੀ ਇਹ ਫ਼ਿਲਮ, ਇਸ ਨੂੰ ਲੈ ਕੇ ਸਿਨੇਮਾ ਆਲੋਚਕਾਂ 'ਚ ਵੀ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'

ਦੂਜੇ ਪਾਸੇ ਜੇਕਰ ਭਾਰਤੀ ਪੰਜਾਬ ਦੀ ਫ਼ਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਗੱਲ ਕੀਤੀ ਜਾਵੇ ਤਾਂ ਇਸ ਰੋਮਾਂਟਿਕ ਡਰਾਮਾ ਅਤੇ ਕਾਮੇਡੀ ਫ਼ਿਲਮ 'ਚ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਾਹੀਆ ਲੀਡਿੰਗ ਭੂਮਿਕਾਵਾਂ 'ਚ ਹਨ, ਜਿਨ੍ਹਾਂ ਦੇ ਸ਼ਾਨਦਾਰ ਅਭਿਨੈ ਨਾਲ ਸਜੀ ਇਸ ਫ਼ਿਲਮ ਦਾ ਨਿਰਦੇਸ਼ਨ ਮਨਵੀਰ ਬਰਾੜ, ਜਦਕਿ ਲੇਖਨ ਮਸ਼ਹੂਰ ਗੀਤਕਾਰ ਪ੍ਰੀਤ ਸੰਘਰੇੜੀ ਵੱਲੋਂ ਕੀਤਾ ਗਿਆ ਹੈ, ਜੋ ਇਸ ਫ਼ਿਲਮ ਨਾਲ ਪਾਲੀਵੁੱਡ 'ਚ ਬਤੌਰ ਲੇਖਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।


sunita

Content Editor

Related News