..ਤਾਂ ਦੇਵ ਖਰੌੜ ਨੇ ਇਸ ਕਰਕੇ ਛੱਡੀ ਸੀ 'ਪੰਜਾਬ ਪੁਲਸ' ਦੀ ਨੌਕਰੀ, ਰਿਸ਼ਤੇਦਾਰਾਂ ਦੇ ਸੁਣਨੇ ਪੈਂਦੇ ਸਨ ਤਾਅਨੇ-ਮਿਹਣੇ

03/27/2021 12:56:17 PM

ਚੰਡੀਗੜ੍ਹ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਕਮਾਲ ਦੇ ਐਕਸ਼ਨ ਹੀਰੋ ਦੇਵ ਖਰੌੜ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਪੰਜਾਬੀ ਫ਼ਿਲਮ ਉਦਯੋਗ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਦਰਸ਼ਕ ਉਨ੍ਹਾਂ ਦੀ ਅਦਾਕਾਰੀ ਨੂੰ ਖ਼ੂਬ ਪਸੰਦ ਕਰਦੇ ਹਨ, ਜਿਸ ਦਾ ਪਤਾ ਚੱਲਦਾ ਹੈ ਜਦੋਂ ਉਨ੍ਹਾਂ ਦੀ ਕੋਈ ਫ਼ਿਲਮ ਰਿਲੀਜ਼ ਹੁੰਦੀ ਹੈ ਤਾਂ ਹਰ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ ਪਰ ਇਸ ਮੁਕਾਮ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ ਹੈ।

PunjabKesari
ਬਚਪਨ ਤੋਂ ਹੀ ਅਦਾਕਾਰ ਬਣਨ ਦਾ ਸੀ ਸੁਫ਼ਨਾ
ਦੇਵ ਖਰੌੜ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਅਦਾਕਾਰ ਬਣਨ ਦਾ ਸੁਫ਼ਨਾ ਉਨ੍ਹਾਂ ਨੇ ਬਚਪਨ ਤੋਂ ਹੀ ਸੁਜੋਇਆ ਸੀ। ਪਟਿਆਲਾ ਦੇ ਜੰਮਪਲ ਦੇਵ ਖਰੌੜ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ 'ਚੋਂ ਬੀ. ਏ. ਕੀਤੀ। 
PunjabKesari

ਤਾਂ ਇਸ ਕਰਕੇ ਛੱਡੀ ਪੰਜਾਬ ਪੁਲਸ ਦੀ ਨੌਕਰੀ 
ਦੇਵ ਖਰੌੜ ਵਾਲੀਬਾਲ ਦੇ ਚੰਗੇ ਖਿਡਾਰੀ ਰਹੇ ਹਨ। ਉੱਚੇ ਲੰਬੇ ਕੱਦ ਅਤੇ ਖੇਡ 'ਚ ਵਧੀਆ ਹੋਣ ਕਰਕੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਪੰਜਾਬ ਪੁਲਸ ਭਰਤੀ ਹੋਣ ਲਈ ਜ਼ੋਰ ਪਾਇਆ ਅਤੇ ਪੁਲਸ ਟੈਸਟ ਦੇਣ ਤੋਂ ਬਾਅਦ ਉਹ ਪੰਜਾਬ ਪੁਲਸ 'ਚ ਭਰਤੀ ਹੋ ਗਏ ਪਰ ਉਨ੍ਹਾਂ ਦਾ ਮਨ ਤਾਂ ਐਕਟਿੰਗ 'ਚ ਹੀ ਸੀ, ਜਿਸ ਕਰਕੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਨੂੰ ਛੱਡ ਦਿੱਤਾ। ਇਸ ਕਰਕੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਾਹਨੇ ਦੇਣ ਲੱਗ ਗਏ ਕਿ ਇਸ ਮੁੰਡੇ ਦਾ ਕੁਝ ਨਹੀਂ ਹੋਣਾ ਪਰ ਦੇਵ ਖਰੌੜ ਆਪਣੀ ਅਦਾਕਾਰੀ ਦੇ ਖ਼ੇਤਰ 'ਚ ਲਗਾਤਾਰ ਮਿਹਨਤ ਕਰਦੇ ਰਹੇ।
PunjabKesari

'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 'ਕਬੱਡੀ ਇੱਕ ਮੁਹੱਬਤ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ।

PunjabKesari
ਇਨ੍ਹਾਂ ਫ਼ਿਲਮਾਂ ਦੇ ਬਲਬੂਤੇ ਫ਼ਿਲਮੀ ਪਰਦੇ ਦੇ ਬਣੇ ਐਕਸ਼ਨ ਹੀਰੋ
ਦੱਸਣਯੋਗ ਹੈ ਕਿ ਦੇਵ ਖਰੌੜ ਨੇ ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਸਾਡਾ ਹੱਕ', 'ਰੁਪਿੰਦਰ ਗਾਂਧੀ', 'ਰੁਪਿੰਦਰ ਗਾਂਧੀ 2', 'ਦੁੱਲਾ ਭੱਟੀ', 'ਬਲੈਕੀਆ', 'ਡੀ ਐੱਸ ਪੀ ਦੇਵ' ਵਰਗੀਆਂ ਸੁਪਰ ਹਿੱਟ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਦੀਆਂ ਸੁਪਰ ਹਿੱਟ ਫ਼ਿਲਮਾਂ 'ਬਲੈਕੀਆ' ਅਤੇ 'ਡੀ ਐੱਸ ਪੀ ਦੇਵ' ਵੱਖ-ਵੱਖ ਕੈਟਾਗਿਰੀਆਂ ਲਈ ਨੌਮੀਨੇਟ ਵੀ ਹੋਈਆਂ ਹਨ। ਦੇਵ ਖਰੌੜ ਖੁਦ ਵੀ 'ਬਲੈਕੀਆ' ਫ਼ਿਲਮ ਲਈ ਬੈਸਟ ਐਕਟਰ ਦੀ ਕੈਟਾਗਿਰੀ ਲਈ ਨੌਮੀਨੇਟ ਹੋਏ ਹਨ।
PunjabKesari


sunita

Content Editor

Related News