ਪੰਜਾਬੀ ਮਾਡਲ ਨੇ ਖੋਲ੍ਹੀ ਇੰਡਸਟਰੀ ਦੀ ਪੋਲ, ਦੱਸਿਆ ਕਿਵੇਂ ਮਿਲਦਾ ਗੀਤਾਂ ''ਚ ਕੁੜੀਆਂ ਨੂੰ ਕੰਮ

Tuesday, Sep 03, 2024 - 11:59 AM (IST)

ਪੰਜਾਬੀ ਮਾਡਲ ਨੇ ਖੋਲ੍ਹੀ ਇੰਡਸਟਰੀ ਦੀ ਪੋਲ, ਦੱਸਿਆ ਕਿਵੇਂ ਮਿਲਦਾ ਗੀਤਾਂ ''ਚ ਕੁੜੀਆਂ ਨੂੰ ਕੰਮ

ਜਲੰਧਰ- ਬਾਲੀਵੁੱਡ 'ਚ ਅਕਸਰ ਕਿਸੇ ਨਾ ਕਿਸੇ ਅਦਾਕਾਰ ਜਾਂ ਅਦਾਕਾਰਾ ਦੇ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਣ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ। ਇਸ ਬਾਰੇ ਕੋਈ ਨਾ ਕੋਈ ਖੁਲਾਸਾ ਹੁੰਦਾ ਰਹਿੰਦਾ ਹੈ। ਸਿਤਾਰਿਆਂ ਨੂੰ ਅਕਸਰ ਫਿਲਮਾਂ 'ਚ ਕੰਮ ਦੇਣ ਦੇ ਬਹਾਨੇ ਕਾਸਟਿੰਗ ਕਾਊਚ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

PunjabKesari

ਇਹ ਸਭ ਹੁਣ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ 'ਚ ਵੀ ਹੋਣ ਦੀਆਂ ਖਬਰਾਂ ਆਉਣ ਲੱਗਿਆਂ ਹਨ। ਪਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਤੇ ਮਾਡਲ ਗੀਤ ਗੋਰਾਯਾ ਨੇ ਖੁਦ ਨਾਲ ਵਾਪਰੀ ਇਕ ਘਟਨਾ ਦਾ ਜ਼ਿਕਰ ਇਕ ਨਿੱਜੀ ਚੈੱਨਲ 'ਚ ਕੀਤਾ ਹੈ।

PunjabKesari

ਦੱਸ ਦਈਏ ਕਿ ਗੀਤ ਗੋਰਾਯਾ ਕਈ ਪੰਜਾਬੀ ਮਿਊਜ਼ਿਕ ਵੀਡਿਓਜ਼ ਵਿਚ ਨਜ਼ਰ ਆ ਚੁੱਕੀ ਹੈ। ਪੰਜਾਬੀ ਸਿੰਗਰ ਅਰਜਨ ਢਿੱਲੋਂ ਦੇ ਗੀਤ 'ਗਲੋਰੀਅਸ' 'ਚ ਵੀ ਅਰਜਨ ਨਾਲ ਗੀਤ ਗੋਰਾਯਾ ਨੇ ਕੰਮ ਕੀਤਾ ਸੀ। ਗੀਤ ਆਪਣੀਆਂ ਇੰਸਟਾਗ੍ਰਾਮ ਰੀਲਾਂ ਲਈ ਵੀ ਕਾਫੀ ਮਸ਼ਹੂਰ ਹੈ।

PunjabKesari


author

Priyanka

Content Editor

Related News