ਪੰਜਾਬੀ ਨੇ ਮੁੰਬਈ ਪੁਲਸ ਨੂੰ ਪਾਈਆਂ ਭਾਜੜਾਂ, ਕਿਹਾ- ਟਾਈਗਰ ਸ਼ਰਾਫ ਨੂੰ 'ਜਾਨੋਂ ਮਾਰਨ' ਜਾ ਰਹੇ ਨੇ ਕੁੱਝ ਲੋਕ

Tuesday, Apr 22, 2025 - 01:28 PM (IST)

ਪੰਜਾਬੀ ਨੇ ਮੁੰਬਈ ਪੁਲਸ ਨੂੰ ਪਾਈਆਂ ਭਾਜੜਾਂ, ਕਿਹਾ- ਟਾਈਗਰ ਸ਼ਰਾਫ ਨੂੰ 'ਜਾਨੋਂ ਮਾਰਨ' ਜਾ ਰਹੇ ਨੇ ਕੁੱਝ ਲੋਕ

ਮੁੰਬਈ (ਏਜੰਸੀ)- ਪੰਜਾਬ ਦੇ ਰਹਿਣ ਵਾਲੇ ਇੱਕ 35 ਸਾਲਾ ਵਿਅਕਤੀ ਨੂੰ ਮੁੰਬਈ ਦੇ ਪੁਲਸ ਕੰਟਰੋਲ ਰੂਮ ਨੂੰ ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਨੂੰ 'ਜਾਨੋਂ ਮਾਰਨ ਦੀ ਧਮਕੀ' ਬਾਰੇ ਗਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਰ ਪੁਲਸ ਸਟੇਸ਼ਨ ਦੇ ਅਧਿਕਾਰੀ ਦੇ ਅਨੁਸਾਰ, ਮਨੀਸ਼ ਕੁਮਾਰ ਸੁਜਿੰਦਰ ਸਿੰਘ ਵਜੋਂ ਪਛਾਣੇ ਗਏ ਇਸ ਵਿਅਕਤੀ ਨੇ ਝੂਠਾ ਦਾਅਵਾ ਕੀਤਾ ਹੈ ਕਿ 35 ਸਾਲਾ ਅਦਾਕਾਰ ਨੂੰ ਮਾਰਨ ਲਈ ਕੁਝ ਵਿਅਕਤੀਆਂ ਨੂੰ ਹਥਿਆਰ ਅਤੇ 2 ਲੱਖ ਰੁਪਏ ਦੀ 'ਸੁਪਾਰੀ' ਦਿੱਤੀ ਗਈ ਹੈ।

ਇਹ ਵੀ ਪੜ੍ਹੋ: ED ਨੇ ਅਦਾਕਾਰ ਮਹੇਸ਼ ਬਾਬੂ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਸਿੰਘ ਦਾ ਇੱਕ ਫੋਨ ਆਇਆ, ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ, ਜਿਸ ਵਿੱਚ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਇੱਕ ਸੁਰੱਖਿਆ ਏਜੰਸੀ ਦੇ ਕੁਝ ਲੋਕ ਸ਼ਰਾਫ ਨੂੰ 'ਜਾਨੋਂ ਮਾਰਨ' ਜਾ ਰਹੇ ਹਨ। ਹਾਲਾਂਕਿ, ਅਧਿਕਾਰੀ ਮੁਤਾਬਕ ਪੁਲਸ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਸਿੰਘ ਨੇ ਕੰਟਰੋਲ ਰੂਮ ਨੂੰ ਗਲਤ ਜਾਣਕਾਰੀ ਦਿੱਤੀ ਹੈ। ਮੁੰਬਈ ਪੁਲਸ ਨੇ ਉਸ ਵਿਰੁੱਧ ਉਪਨਗਰੀ ਖਾਰ ਵਿੱਚ ਕੇਸ ਦਰਜ ਕਰਕੇ ਪੰਜਾਬ ਪੁਲਸ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੈਂ ਤਾਂ ਗਾਉਣਾ ਹੀ ਛੱਡ 'ਤਾ ਸੀ, ਜਾਣੋ ਕਿਉਂ ਰੌਂਦੀ ਹੋਈ ਰੁਪਿੰਦਰ ਹਾਂਡਾ ਨੇ ਆਖੀ ਇਹ ਗੱਲ

ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਪਿਛਲੇ ਹਫ਼ਤੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਇੱਕ "ਮਾਨਸਿਕ ਤੌਰ 'ਤੇ ਅਸਥਿਰ" ਵਿਅਕਤੀ ਨੇ 59 ਸਾਲਾ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਧਮਕੀ ਭਰਿਆ ਸੁਨੇਹਾ ਮੁੰਬਈ ਟ੍ਰੈਫਿਕ ਪੁਲਸ ਦੀ ਵਟਸਐਪ ਹੈਲਪਲਾਈਨ 'ਤੇ ਪ੍ਰਾਪਤ ਹੋਇਆ ਸੀ।

ਇਹ ਵੀ ਪੜ੍ਹੋ: PM ਮੋਦੀ ਨੂੰ ਮਿਲ ਕੇ ਖੁਸ਼ ਹੋਏ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਦੱਸਿਆ- 'Great Leader'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News