ਮੰਨਾਰਾ ਚੋਪੜਾ ਦੇ ਸਮਰਥਨ ’ਚ ਆਈ ਪ੍ਰਿਅੰਕਾ ਚੋਪੜਾ, ਫਿਨਾਲੇ ਤੋਂ ਚਾਰ ਦਿਨ ਪਹਿਲਾਂ ਦਿੱਤਾ ਖ਼ਾਸ ਸੁਨੇਹਾ

Wednesday, Jan 24, 2024 - 05:26 PM (IST)

ਮੰਨਾਰਾ ਚੋਪੜਾ ਦੇ ਸਮਰਥਨ ’ਚ ਆਈ ਪ੍ਰਿਅੰਕਾ ਚੋਪੜਾ, ਫਿਨਾਲੇ ਤੋਂ ਚਾਰ ਦਿਨ ਪਹਿਲਾਂ ਦਿੱਤਾ ਖ਼ਾਸ ਸੁਨੇਹਾ

ਮੁੰਬਈ (ਬਿਊਰੋ)– ‘ਬਿੱਗ ਬੌਸ 17’ ਆਪਣੇ ਅੰਤਿਮ ਪੜਾਅ ’ਤੇ ਪਹੁੰਚ ਗਿਆ ਹੈ। ਚਾਰ ਦਿਨਾਂ ਬਾਅਦ 17ਵੇਂ ਸੀਜ਼ਨ ਦੇ ਜੇਤੂ ਦਾ ਨਾਮ ਸਾਰਿਆਂ ਦੇ ਸਾਹਮਣੇ ਆ ਜਾਵੇਗਾ। ਵੋਟਾਂ ਦੇ ਆਧਾਰ ’ਤੇ ਸਲਮਾਨ ਖ਼ਾਨ 28 ਜਨਵਰੀ ਨੂੰ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਰੁਣ ਮਾਸ਼ੇਟੀ, ਮੰਨਾਰਾ ਚੋਪੜਾ ਤੇ ਅਭਿਸ਼ੇਕ ਕੁਮਾਰ ’ਚੋਂ ਕਿਸੇ ਇਕ ਨੂੰ ‘ਬਿੱਗ ਬੌਸ 17’ ਦੀ ਟਰਾਫੀ ਦੇਣਗੇ। ਇਸ ਦੌਰਾਨ ਮੰਨਾਰਾ ਚੋਪੜਾ ਦੀ ਟੀਮ ਨੇ ਆਪਣਾ ਟਰੰਪ ਕਾਰਡ ਸੁੱਟ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਮੰਨਾਰਾ ਦੇ ਸਮਰਥਨ ’ਚ ਆਈ ਪ੍ਰਿਅੰਕਾ ਚੋਪੜਾ
ਦਰਅਸਲ ਫਿਨਾਲੇ ਤੋਂ ਕੁਝ ਦਿਨ ਪਹਿਲਾਂ ਮੰਨਾਰਾ ਦੀ ਭੈਣ ਤੇ ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਸਾਹਮਣੇ ਆਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਮੰਨਾਰਾ ਦਾ ਸਮਰਥਨ ਕੀਤਾ ਹੈ। ਮੰਨਾਰਾ ਦੀ ਤਸਵੀਰ ਪੋਸਟ ਕਰਦਿਆਂ ਪ੍ਰਿਅੰਕਾ ਨੇ ਲਿਖਿਆ, ‘‘ਆਪਣਾ ਬੈਸਟ ਦਿਓ ਤੇ ਹੋਰ ਚੀਜ਼ਾਂ ਨੂੰ ਭੁੱਲ ਜਾਓ।’’ ਦੱਸ ਦੇਈਏ ਕਿ ਇਹ ਦੂਜੀ ਵਾਰ ਹੈ ਜਦੋਂ ਪ੍ਰਿਅੰਕਾ ਮੰਨਾਰਾ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਮੰਨਾਰਾ ਲਈ ਪੋਸਟ ਕੀਤੀ ਸੀ।

ਵੋਟਿੰਗ ਲਾਈਨਾਂ ਕਦੋਂ ਤੱਕ ਖੁੱਲ੍ਹੀਆਂ ਹਨ?
ਵਿੱਕੀ ਜੈਨ ਦੇ ਬਾਹਰ ਹੋਣ ਤੋਂ ਬਾਅਦ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਰੁਣ ਮਾਸ਼ੇਟੀ, ਮੰਨਾਰਾ ਚੋਪੜਾ ਤੇ ਅਭਿਸ਼ੇਕ ਕੁਮਾਰ ਟਾਪ 5 ’ਚ ਪਹੁੰਚ ਗਏ ਹਨ। ਫੈਨ ਪੇਜ ‘ਦਿ ਖ਼ਬਰੀ’ ਮੁਤਾਬਕ ਲੋਕ 28 ਜਨਵਰੀ ਦੀ ਅੱਧੀ ਰਾਤ 12 ਵਜੇ ਤੱਕ ਆਪਣੇ ਪਸੰਦੀਦਾ ਮੈਂਬਰ ਨੂੰ ਵੋਟ ਦੇ ਸਕਦੇ ਹਨ।

PunjabKesari

ਚੋਟੀ ਦੇ 3 ਮੈਂਬਰ ਕੌਣ ਹੋਣਗੇ?
ਕਲਰਸ ਵਲੋਂ ਕੀਤੀ ਗਈ ਇਕ ਪੋਸਟ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ ਤੇ ਮੰਨਾਰਾ ਚੋਪੜਾ ਟਾਪ 3 ’ਚ ਪਹੁੰਚ ਸਕਦੇ ਹਨ। ਹਾਲਾਂਕਿ ਅਜੇ ਤੱਕ ਅਧਿਕਾਰਤ ਤੌਰ ’ਤੇ ਕੁਝ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News