ਪਹਿਲੀ ਵਾਰ ਧੀ ਨਾਲ ਕੰਸਰਟ ’ਚ ਪਹੁੰਚੀ ਪ੍ਰਿਅੰਕਾ ਚੋਪੜਾ, ਭੀੜ ਨੂੰ ਦੇਖ ਕੇ ਹਿਲਾਇਆ ਹੱਥ

Tuesday, Oct 17, 2023 - 05:49 PM (IST)

ਪਹਿਲੀ ਵਾਰ ਧੀ ਨਾਲ ਕੰਸਰਟ ’ਚ ਪਹੁੰਚੀ ਪ੍ਰਿਅੰਕਾ ਚੋਪੜਾ, ਭੀੜ ਨੂੰ ਦੇਖ ਕੇ ਹਿਲਾਇਆ ਹੱਥ

ਮੁੰਬਈ (ਬਿਊਰੋ)– ਗਲੋਬਲ ਸਟਾਰ ਪ੍ਰਿਅੰਕਾ ਚੋਪੜਾ ਪਹਿਲੀ ਵਾਰ ਆਪਣੀ ਧੀ ਨਾਲ ਜੋਨਸ ਬ੍ਰਦਰਜ਼ ਕੰਸਰਟ ’ਚ ਪਹੁੰਚੀ ਸੀ। ਇਸ ਦੌਰਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ, ਜਿਸ ’ਚ ਛੋਟੀ ਮਾਲਤੀ ਪ੍ਰਸ਼ੰਸਕਾਂ ਨੂੰ ਹੱਥ ਹਿਲਾਉਂਦੀ ਨਜ਼ਰ ਆ ਰਹੀ ਹੈ।

ਪ੍ਰਿਅੰਕਾ ਦੀ ਇਸ ਵੀਡੀਓ ’ਚ ਉਹ ਆਪਣੀ ਧੀ ਨੂੰ ਗੋਦ ’ਚ ਲੈ ਕੇ ਐਂਟਰੀ ਕਰਦੀ ਨਜ਼ਰ ਆ ਰਹੀ ਹੈ। ਜਿਵੇਂ ਹੀ ਉਹ ਪਹੁੰਚੀ, ਛੋਟੀ ਮਾਲਤੀ ਭੀੜ ਵੱਲ ਹੱਥ ਹਿਲਾਉਂਦੀ ਦਿਖਾਈ ਦਿੱਤੀ। ਮਾਲਤੀ ਦੀ ਇਸ ਹਰਕਤ ’ਤੇ ਪ੍ਰਿਅੰਕਾ ਵੀ ਹੱਸਣ ਲੱਗੀ। ਮਾਲਤੀ ਨੂੰ ਪਹਿਲੀ ਵਾਰ ਕੰਸਰਟ ’ਚ ਦੇਖ ਕੇ ਉਥੇ ਮੌਜੂਦ ਲੋਕ ਵੀ ਖ਼ੁਸ਼ੀ ਨਾਲ ਉੱਚੀ-ਉੱਚੀ ਚੀਕਣ ਲੱਗੇ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਹਮੇਸ਼ਾ ਦੀ ਤਰ੍ਹਾਂ ਗੁਲਾਬੀ ਰੰਗ ਦੀ ਡਰੈੱਸ ’ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਉਥੇ ਹੀ ਮਾਲਤੀ ਸਫ਼ੈਦ ਡਰੈੱਸ ’ਚ ਨਜ਼ਰ ਆਈ। ਮਾਲਤੀ ਨੂੰ ਵੀ ਗੁਲਾਬੀ ਹੈੱਡਫੋਨ ਪਹਿਨੇ ਦੇਖਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਫ਼ਿਲਮ ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕ ਮਾਲਤੀ ’ਤੇ ਪਿਆਰ ਦੀ ਵਰਖਾ ਕਰ ਰਹੇ ਹਨ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘‘ਉਹ ਬਹੁਤ ਪਿਆਰੀ ਹੈ ਤੇ ਉਸ ਨੇ ਛੋਟਾ ਹੈੱਡਫੋਨ ਪਾਇਆ ਹੋਇਆ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਹ ਭੀੜ ਦਾ ਆਨੰਦ ਲੈ ਰਹੀ ਹੈ।’’ ਤੀਜੇ ਯੂਜ਼ਰ ਨੇ ਲਿਖਿਆ, ‘‘ਕੀ ਬੱਚੇ ਨੇ ਹੈਲੋ ਕਿਹਾ... ਉਹ ਬਹੁਤ ਪਿਆਰੀ ਹੈ।’’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਉਹ ਸ਼ੋਅ ਦੀ ਸਟਾਰ ਸੀ।’’

ਨਿਕ ਤੇ ਪ੍ਰਿਅੰਕਾ ਨੇ ਪਿਛਲੇ ਸਾਲ ਸਰੋਗੇਸੀ ਰਾਹੀਂ ਮਾਲਤੀ ਦਾ ਸਵਾਗਤ ਕੀਤਾ ਸੀ। ਪੋਸਟ ਸ਼ੇਅਰ ਕਰਦਿਆਂ ਜੋੜੇ ਨੇ ਦੱਸਿਆ ਸੀ ਕਿ ਉਹ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਪ੍ਰਿਅੰਕਾ ਦੀ ਬੱਚੀ ਦਾ ਜਨਮ ਡਾਕਟਰ ਵਲੋਂ ਦਿੱਤੀ ਗਈ ਤਾਰੀਖ਼ ਤੋਂ 12 ਹਫ਼ਤੇ ਪਹਿਲਾਂ ਹੋਇਆ ਸੀ। ਜਿਸ ਕਾਰਨ ਮਾਲਤੀ ਜਨਮ ਸਮੇਂ ਥੋੜ੍ਹੀ ਕਮਜ਼ੋਰ ਸੀ। ਹਾਲਾਂਕਿ ਹੁਣ ਉਹ ਸਿਹਤਮੰਦ ਤੇ ਫਿੱਟ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News