ਪਿ੍ਰਯੰਕਾ ਚੋਪੜਾ ਤੇ ਨਿਕ ਜੋਨਸ ਨੇ ਦਿੱਤੀ ਪ੍ਰਸ਼ੰਸਕਾਂ ਨੂੰ ‘ਗੁੱਡ ਨਿਊਜ਼’

Friday, Mar 12, 2021 - 11:42 AM (IST)

ਪਿ੍ਰਯੰਕਾ ਚੋਪੜਾ ਤੇ ਨਿਕ ਜੋਨਸ ਨੇ ਦਿੱਤੀ ਪ੍ਰਸ਼ੰਸਕਾਂ ਨੂੰ ‘ਗੁੱਡ ਨਿਊਜ਼’

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਕੰਮ ਕਰ ਚੁੱਕੀ ਅਦਾਕਾਰਾ ਪਿ੍ਰਯੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਕਿਤਾਬ ‘ਅਨਫਿਨਿਸ਼ਡ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਪਿਛਲੇ ਮਹੀਨੇ 9 ਫਰਵਰੀ ਨੂੰ ਪਿ੍ਰਯੰਕਾ ਚੋਪੜਾ ਨੇ ਆਪਣੀ ਕਿਤਾਬ ਲਾਂਚ ਕੀਤੀ ਸੀ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਨਿਊਯਾਰਕ ’ਚ ਇੰਡੀਅਨ ਰੈਸਟੋਰੈਂਟ ‘ਸੋਨਾ’ ਖੋਲ੍ਹਿਆ ਹੈ। ਉਥੇ ਹੀ ਹੁਣ ਪਿ੍ਰਅੰਕਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਆਪਣੇ ਪ੍ਰਸ਼ੰਸਕਾਂ ਨੂੰ ਇਕ ਹੋਰ ਗੁੱਡ ਨਿਊਜ਼ ਦੇਣ ਜਾ ਰਹੇ ਹਨ। ਪਿ੍ਰਅੰਕਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੱਡੀ ਖ਼ੁਸ਼ਖਬਰੀ ਬਾਰੇ ਦੱਸਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)

ਪਿ੍ਰਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਨਿਕ ਜੋਨਸ ਨਾਲ ਦਿਖਾਈ ਦੇ ਰਹੀ ਹੈ। ਵੀਡੀਓ ’ਚ ਪਿ੍ਰਅੰਕਾ ਆਸਕਰ ਦੇ ਨਾਮੀਨੇਸ਼ਨ ਨੂੰ ਲੈ ਕੇ ਗੱਲ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਤੁਸੀਂ ਸੁਣ ਸਕਦੇ ਹੋ ਕਿ ਪਿ੍ਰਅੰਕਾ ਕਹਿੰਦੀ ਹੈ, ‘‘ਮੈਨੂੰ ਦੱਸੇ ਬਿਨਾਂ ਦੱਸੋ ਕਿ ਅਸੀਂ ਆਸਕਰ ਨਾਮੀਨੇਸ਼ਨ ਦੀ ਘੋਸ਼ਣਾ ਕਰ ਰਹੇ ਹਾਂ। ਇਸ ਤੋਂ ਬਾਅਦ ਪਿੱਛੇ ਖੜ੍ਹੇ ਨਿੱਕ ਜੋਨਸ ਕਹਿੰਦਾ ਹੈ ਕਿ ਅਸੀਂ ਕਰ ਰਹੇ ਹਾਂ...।’’ ਇਹ ਸੁਣਦੇ ਹੀ ਪਿ੍ਰਅੰਕਾ ਦੇ ਐਕਸਪ੍ਰੈਸ਼ਨਜ਼ ਦੇਖਣ ਵਾਲੇ ਸਨ।

PunjabKesari

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਿ੍ਰਅੰਕਾ ਨੇ ਕੈਪਸ਼ਨ ’ਚ ਲਿਖਿਆ ਹੈ, ਹੈਲੋ ਅਕੈਡਮੀ, ਕੀ ਕੋਈ ਚਾਂਸ ਹੈ ਕਿ ਮੈਂ ਇਕੱਲੀ ਹੀ ਆਸਕਰ ਨਾਮੀਨੇਸ਼ਨ ਦਾ ਐਲਾਨ ਕਰ ਸਕਾਂ? ਮੈਂ ਮਜ਼ਾਕ ਕਰ ਰਹੀ ਹੈ ਤੇ ਨਿਕ ਜੋਨਸ ਨੂੰ ਬਹੁਤ ਪਿਆਰ ਕਰਦੀ ਹਾਂ। ਅਸੀਂ ਦੋਵੇਂ ਬਹੁਤ ਐਕਸਾਈਟਡ ਹਾਂ 15 ਮਾਰਚ ਨੂੰ ਆਸਕਰ ਨਾਮੀਨੇਸ਼ਨ ਦਾ ਐਲਾਨ ਕਰਦੇ ਹੋਏ। ਨਿਕ ਅਤੇ ਪਿ੍ਰਅੰਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਥੇ ਹੀ ਫੈਨਜ਼ ਇਸ ’ਤੇ ਕੁਮੈਂਟ ਕਰਕੇ ਇਸ ਜੋੜੀ ਦੀ ਤਾਰੀਫ਼ ਵੀ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Priyanka Chopra Jonas (@priyankachopra)


author

sunita

Content Editor

Related News