13 ਸਾਲ ਤੋਂ ਇਸ ਬੀਮਾਰੀ ਨਾਲ ਜੂਝ ਰਿਹੈ ਪ੍ਰਿਯੰਕਾ ਚੋਪੜਾ ਦਾ ਪਤੀ ਨਿਕ ਜੋਨਸ
Thursday, Nov 18, 2021 - 01:48 PM (IST)
![13 ਸਾਲ ਤੋਂ ਇਸ ਬੀਮਾਰੀ ਨਾਲ ਜੂਝ ਰਿਹੈ ਪ੍ਰਿਯੰਕਾ ਚੋਪੜਾ ਦਾ ਪਤੀ ਨਿਕ ਜੋਨਸ](https://static.jagbani.com/multimedia/2021_11image_13_48_225788404ppr.jpg)
ਮੁੰਬਈ- ਵਿਸ਼ਵ ਪ੍ਰਸਿੱਧ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਪਤੀ ਅਤੇ ਅਮਰੀਕਨ ਗਾਇਕ ਨਿਕ ਜੋਨਸ ਨੇ ਨੈਸ਼ਨਲ ਡਾਇਬੀਟੀਜ਼ ਮੰਥ ਦੇ ਮੌਕੇ 'ਤੇ ਇਕ ਪੋਸਟ ਸ਼ੇਅਰ ਕਰਕੇ ਖੁਲਾਸਾ ਕੀਤਾ ਕਿ ਉਹ ਛੋਟੀ ਉਮਰ 'ਚ ਹੀ ਟਾਈਪ ਵਨ ਦੇ ਡਾਇਬੀਟੀਜ਼ ਦਾ ਸ਼ਿਕਾਰ ਹੋ ਗਏ ਸਨ। ਪਿਛਲੇ 16 ਸਾਲ ਤੋਂ ਉਹ ਇਸ ਬੀਮਾਰੀ ਨਾਲ ਪੀੜਤ ਹਨ। ਇਸ ਬੀਮਾਰੀ 'ਚ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਦੀ ਬੇਹੱਦ ਸਪੋਰਟ ਕੀਤੀ ਅਤੇ ਧਿਆਨ ਰੱਖਿਆ ਹੈ।
ਪ੍ਰਿਯੰਕਾ ਦੇ ਪਤੀ ਨਿਕ ਜੋਨਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਲੰਬਾ ਚੌੜਾ ਨੋਟ ਸਾਂਝਾ ਕੀਤਾ ਹੈ। ਇਸ ਨੋਟ 'ਚ ਨਿਕ ਜੋਨਸ ਨੇ ਲਿਖਿਆ ਹੈ 'ਅੱਜ ਮੇਰੇ ਨਾਲ ਇਸ ਨੂੰ ਜੁੜੇ ਹੋਏ 16 ਸਾਲ ਹੋ ਗਏ ਹਨ ਅਤੇ ਇਹ ਮੇਰੇ ਨਿਦਾਨ ਦੀ 16ਵੀਂ ਵਰ੍ਹੇਗੰਢ ਹੈ। ਮੈਂ 13 ਸਾਲ ਦਾ ਸੀ ਅਤੇ ਆਪਣੇ ਭਰਾਵਾਂ ਦੇ ਨਾਲ ਖੇਡ ਰਿਹਾ ਸੀ ਅਤੇ ਮੈਨੂੰ ਪਤਾ ਸੀ ਕਿ ਮੇਰੇ ਢਿੱਡ 'ਚ ਕੁਝ ਠੀਕ ਨਹੀਂ ਹੈ।
ਉਸ ਲਈ ਮੈਂ ਆਪਣੇ ਮਾਤਾ-ਪਿਤਾ ਦੇ ਕੋਲ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਡਾਕਟਰ ਨੂੰ ਦਿਖਾਉਣ ਦੀ ਲੋੜ ਹੈ। ਮੇਰੇ ਸਾਰੇ ਲੱਛਣ ਜਾਣਨ ਤੋਂ ਬਾਅਦ ਚਾਈਲਡ ਸਪੈਸ਼ਲਿਸਟ ਨੇ ਦੱਸਿਆ ਕਿ ਮੈਨੂੰ ਟਾਈਪ 1 ਡਾਇਬੀਟੀਜ਼ ਹੈ। ਉਦੋਂ ਮੈਨੂੰ ਲੱਗਿਆ ਕਿ ਮੈਂ ਬਰਬਾਦ ਹੋ ਗਿਆ। ਮੈਂ ਬਹੁਤ ਡਰਿਆ ਹੋਇਆ ਸੀ। ਇਸ ਦਾ ਮਤਲਬ ਇਹ ਸੀ ਕਿ ਦੁਨੀਆ ਦਾ ਦੌਰਾ ਕਰਨ ਅਤੇ ਸਾਡੇ ਸੰਗੀਤ ਨੂੰ ਚਲਾਉਣ ਦਾ ਮੇਰਾ ਸੁਫ਼ਨਾ ਖਤਮ ਹੋ ਗਿਆ ਸੀ?
ਨਿਕ ਨੇ ਅੱਗੇ ਲਿਖਿਆ ਕਿ, 'ਪਰ ਮੈਂ ਵੱਚਨਬਧ ਸੀ ਕਿ ਮੈਨੂੰ ਆਪਣੇ ਆਪ ਨੂੰ ਹੌਲੀ ਨਹੀਂ ਕਰਨਾ ਹੈ। ਮੇਰੇ ਕੋਲ ਇਕ ਸਮਰਥਕ ਸੀ ਕਿ ਜਿਸ 'ਤੇ ਮੈਨੂੰ ਭਰੋਸਾ ਸੀ ਜਿਸ ਨੇ ਮੈਨੂੰ ਕਦੇ ਕਮਜ਼ੋਰ ਨਹੀਂ ਹੋਣ ਦਿੱਤਾ'। ਜਿਕ ਜੋਨਸ ਨੇ ਇਕ ਪ੍ਰੋਗਰਾਮ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਚੋਪੜਾ ਨੇ ਇਸ ਬੀਮਾਰੀ ਨਾਲ ਲੜਨ 'ਚ ਉਨ੍ਹਾਂ ਦੀ ਕਾਫੀ ਮਦਦ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਤੁਹਾਡੇ ਲਈ ਇਕ ਅਜਿਹਾ ਪਾਰਟਨਰ ਕਾਫੀ ਜ਼ਰੂਰੀ ਹੈ ਜੋ ਤੁਹਾਨੂੰ ਪਿਆਰ ਕਰੇ, ਤੁਹਾਡੀ ਮਦਦ ਕਰੇ ਅਤੇ ਹਰ ਤਰ੍ਹਾਂ ਨਾਲ ਵਿਚਾਰਸ਼ੀਲ ਹੋਵੇ। ਮੈਂ ਇਸ ਲਈ ਸੱਚ 'ਚ ਪ੍ਰਿਯੰਕਾ ਦਾ ਧੰਨਵਾਦੀ ਹਾਂ। ਦੱਸ ਦੇਈਏ ਕਿ ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਨੇ ਸਾਲ 2018 'ਚ ਜੋਧਪੁਰ ਦੇ ਉਮੇਦ ਭਵਨ 'ਚ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਜੋੜੇ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।