ਪ੍ਰਿਆ ਪ੍ਰਕਾਸ਼ ਵਰੀਅਰ ਦਾ ਜ਼ਬਰਦਸਤ ਫੋਟੋਸ਼ੂਟ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਵੀਡੀਓ

Saturday, Nov 14, 2020 - 12:31 PM (IST)

ਪ੍ਰਿਆ ਪ੍ਰਕਾਸ਼ ਵਰੀਅਰ ਦਾ ਜ਼ਬਰਦਸਤ ਫੋਟੋਸ਼ੂਟ ਵਾਇਰਲ, ਵਾਰ-ਵਾਰ ਦੇਖਿਆ ਜਾ ਰਿਹਾ ਵੀਡੀਓ

ਜਲੰਧਰ (ਬਿਊਰੋ)– ਪ੍ਰਿਆ ਪ੍ਰਕਾਸ਼ ਵਰੀਅਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਨਜ਼ਰ ਆ ਰਹੀ ਹੈ। ਉਸ ਦਾ ਫੈਸ਼ਨ ਸਟਾਈਲ ਲੋਕਾਂ ਦਾ ਖੂਬ ਧਿਆਨ ਖਿੱਚਦਾ ਹੈ।

PunjabKesari

ਅੱਖ ਦੇ ਇਕ ਇਸ਼ਾਰੇ ਨਾਲ ਪੂਰੇ ਦੇਸ਼ ਦੀ ਧੜਕਨ ਵਧਾਉਣ ਵਾਲੀ ਪ੍ਰਿਆ ਪ੍ਰਕਾਸ਼ ਵਰੀਅਰ ਸਮੇਂ-ਸਮੇਂ ’ਤੇ ਆਪਣੇ ਫੋਟੋਸ਼ੂਟਜ਼ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰਿਆ ਪ੍ਰਕਾਸ਼ ਵਰੀਅਰ ਨੇ ਮੁੜ ਤੋਂ ਆਪਣਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਉਹ ਜ਼ਬਰਦਸਤ ਅੰਦਾਜ਼ ’ਚ ਫੋਟੋਸ਼ੂਟ ਕਰਵਾਉਂਦੀ ਦਿਖਾਈ ਦੇ ਰਹੀ ਹੈ।

PunjabKesari

ਪ੍ਰਿਆ ਪ੍ਰਕਾਸ਼ ਵਰੀਅਰ ਦੇ ਸਟਾਈਲ ਨੂੰ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਲੋਕ ਖੂਬ ਪਸੰਦ ਕਰ ਰਹੇ ਹਨ ਤੇ ਉਸ ਦੀ ਰੱਜ ਕੇ ਤਾਰੀਫ ਵੀ ਕਰ ਰਹੇ ਹਨ। ਉਸ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Priya Prakash Varrier💫 (@priya.p.varrier)

ਪ੍ਰਿਆ ਪ੍ਰਕਾਸ਼ ਵਰੀਅਰ ਦੇ ਇਸ ਵੀਡੀਓ ਨੂੰ ਕੁਝ ਘੰਟਿਆਂ ’ਚ ਹੀ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਪ੍ਰਿਆ ਪ੍ਰਕਾਸ਼ ਵਰੀਅਰ ਨੂੰ ਸੋਸ਼ਲ ਮੀਡੀਆ ਸੈਂਸੇਸ਼ਨ ਵੀ ਕਿਹਾ ਜਾਂਦਾ ਹੈ ਤੇ ਇਸ ਦੀ ਮਿਸਾਲ ਉਸ ਦੇ ਵਾਇਰਲ ਵੀਡੀਓਜ਼ ਹਨ।

PunjabKesari

ਪ੍ਰਿਆ ਪ੍ਰਕਾਸ਼ ਵਰੀਅਰ ਨੇ ਅੱਖ ਮਾਰਨ ਦੇ ਸਟਾਈਲ ਨਾਲ ਸੋਸ਼ਲ ਮੀਡੀਆ ’ਤੇ ਪ੍ਰਸਿੱਧਤਾ ਹਾਸਲ ਕੀਤੀ ਸੀ। ਵੀਡੀਓ ਤੇ ਫੋਟੋ ਆਉਣ ਤੋਂ ਬਾਅਦ ਪ੍ਰਿਆ ਪ੍ਰਕਾਸ਼ ਵਰੀਅਰ ਦੀ ਫੈਨ ਫਾਲੋਇੰਗ ਇਸ ਹੱਦ ਤਕ ਵਧੀ ਕਿ ਇੰਸਟਾਗ੍ਰਾਮ ’ਤੇ ਉਸ ਦੇ 70 ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ।

PunjabKesari

ਪ੍ਰਿਆ ਪ੍ਰਕਾਸ਼ ਵਰੀਅਰ ਦੀ ਅਦਾਕਾਰੀ ਨੂੰ ਸਭ ਤੋਂ ਜ਼ਿਆਦਾ ਫਿਲਮ ‘ਔਰੂ ਅਦਾਰ ਲਵ’ ’ਚ ਸਰਾਹਿਆ ਗਿਆ ਸੀ। ਹਾਲਾਂਕਿ ਉਹ ਛੇਤੀ ਹੀ ‘ਸ਼੍ਰੀਦੇਵੀ ਬੰਗਲੋ’ ਤੇ ‘ਲਵ ਹੈਕਰਜ਼’ ਰਾਹੀਂ ਬਾਲੀਵੁੱਡ ’ਚ ਵੀ ਐਂਟਰੀ ਕਰਨ ਵਾਲੀ ਹੈ।


author

Rahul Singh

Content Editor

Related News