ਪ੍ਰਾਈਮ ਵੀਡੀਓ ਨੇ ‘ਜੀ ਕਰਦਾ’ ਦਾ ਸੰਗੀਤ ਐਲਬਮ ਕੀਤਾ ਲਾਂਚ

Friday, Jun 09, 2023 - 12:23 PM (IST)

ਪ੍ਰਾਈਮ ਵੀਡੀਓ ਨੇ ‘ਜੀ ਕਰਦਾ’ ਦਾ ਸੰਗੀਤ ਐਲਬਮ ਕੀਤਾ ਲਾਂਚ

ਮੁੰਬਈ (ਬਿਊਰੋ) - ਪ੍ਰਾਈਮ ਵੀਡੀਓ ਨੇ ਆਪਣੀ ਆਉਣ ਵਾਲੀ ਐਮਾਜ਼ਾਨ ਓਰੀਜਨਲ ਸੀਰੀਜ਼ ‘ਜੀ ਕਰਦਾ’ ਦੀ ਦਿਲਕਸ਼ ਸੰਗੀਤ ਐਲਬਮ ਲਾਂਚ ਕੀਤੀ। ਐਲਬਮ ’ਚ 7 ​​ਗੀਤ ਸ਼ਾਮਲ ਹਨ ਜੋ ਦਰਸ਼ਕਾਂ ਨੂੰ ਉਨ੍ਹਾਂ ਦੇ ਚੰਗੇ-ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੇ ਹੋਏ ਪੁਰਾਣੀਆਂ ਯਾਦਾਂ ਦੀ ਯਾਤਰਾ ’ਤੇ ਲੈ ਜਾਣਗੇ। ਰੂਹ ਨੂੰ ਛੂਹ ਜਾਨ ਵਾਲੀ ਇਹ ਐਲਬਮ ਸਚਿਨ-ਜਿਗਰ ਦੁਆਰਾ ਤਿਆਰ ਕੀਤੀ ਗਈ ਹੈ ਤੇ ਗੀਤਕਾਰ ਜਿਗਰ ਸਰਾਇਆ, ਰਸ਼ਮੀਤ ਕੌਰ, ਆਈ. ਪੀ. ਸਿੰਘ, ਮੇਲੋ ਡੀ. ਤੇ ਸਿਮਰਨ ਚੌਧਰੀ ਨੇ ਲਿਖੇ ਹਨ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਸੁਲੋਚਨਾ ਲਾਟਕਰ ਦਾ ਦਿਹਾਂਤ, ਅਮਿਤਾਭ, ਧਰਮਿੰਦਰ ਤੇ ਦਿਲੀਪ ਕੁਮਾਰ ਦੀ ਮਾਂ ਦੇ ਨਿਭਾਏ ਸਨ ਕਿਰਦਾਰ

ਸੰਗੀਤਕਾਰ ਜੋੜੀ ਸਚਿਨ-ਜਿਗਰ ਨੇ ਸਾਂਝਾ ਕੀਤਾ, ''ਸਾਨੂੰ 'ਜੀ ਕਰਦਾ' ਲਈ ਸੰਗੀਤ ਤਿਆਰ ਕਰਨ ਦਾ ਇਕ ਯਾਦਗਾਰ ਅਨੁਭਵ ਰਿਹਾ ਹੈ।'' ਐਲਬਮ ਦਾ ਹਰ ਗੀਤ ਸਰੋਤਿਆਂ ਨੂੰ ਸੰਗੀਤਕ ਸਫ਼ਰ ’ਤੇ ਲੈ ਜਾਵੇਗਾ। ਅਰੁਣਿਮਾ ਸ਼ਰਮਾ ਦੁਆਰਾ ਨਿਰਦੇਸ਼ਿਤ ਤੇ ਦਿਨੇਸ਼ ਵਿਜਾਨ ਦੀ ਮੈਡਡਾਕ ਫਿਲਮਜ਼ ਦੁਆਰਾ ਨਿਰਮਿਤ, ਇਸ ਸੀਰੀਜ਼ ਨੂੰ ਅਰੁਣਿਮਾ ਸ਼ਰਮਾ, ਹੁਸੈਨ ਦਲਾਲ ਤੇ ਅੱਬਾਸ ਦਲਾਲ ਦੁਆਰਾ ਸਹਿ-ਲਿਖਿਆ ਗਿਆ ਹੈ। 'ਜੀ ਕਰਦਾ' 'ਚ ਤਮੰਨਾ ਭਾਟੀਆ, ਆਸ਼ਿਮ ਗੁਲਾਟੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਇਕ ਸਾਲ ਬਾਅਦ ਮੂਸੇ ਵਾਲਾ ਦਾ ਫੋਨ ਤੇ ਪਿਸਟਲ ਮਿਲਿਆ ਪਰਿਵਾਰ ਨੂੰ ਵਾਪਸ (ਵੀਡੀਓ)

ਨੋਟ– ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News