ਵਿਆਹ ਤੋਂ ਪਹਿਲਾਂ ਹੀ Pregnant ਹੋਈ ਇਹ ਅਦਾਕਾਰਾ ! ਆਬਰਸ਼ਨ ਕਰਵਾਉਣ ਲਈ ਮੰਗੇ 75 ਲੱਖ
Thursday, Nov 20, 2025 - 12:54 PM (IST)
ਮੁੰਬਈ- ਦਿੱਗਜ ਅਭਿਨੇਤਰੀ ਅਤੇ 'ਬਾਹੂਬਲੀ' ਵਿੱਚ 'ਸ਼ਿਵਗਾਮੀ ਦੇਵੀ' ਦਾ ਕਿਰਦਾਰ ਨਿਭਾਉਣ ਵਾਲੀ ਰਮਿਆ ਕ੍ਰਿਸ਼ਨਨ ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਦੋਵਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ। ਰਮਿਆ ਕ੍ਰਿਸ਼ਨਨ, ਜਿਸ ਨੇ 200 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ, ਨੇ ਕਈ ਵੱਡੇ ਅਦਾਕਾਰਾਂ ਜਿਵੇਂ ਕਿ ਚਿਰੰਜੀਵੀ, ਨਾਗਾਰਜੁਨ, ਅਤੇ ਮੋਹਨ ਬਾਬੂ ਨਾਲ ਸਕ੍ਰੀਨ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਦੇ ਕਰੀਅਰ ਦੌਰਾਨ ਫਿਲਮਾਂ ਵਿੱਚ ਉਨ੍ਹਾਂ ਦੇ ਬੋਲਡ ਕਿਰਦਾਰ ਅਤੇ ਨਿੱਜੀ ਜ਼ਿੰਦਗੀ ਦੇ ਵਿਵਾਦਾਂ ਨੇ ਕਾਫੀ ਚਰਚਾ ਖੱਟੀ ਹੈ।
ਫਿਰੋਜ਼ ਖਾਨ ਨਾਲ ਬੋਲਡ ਕੈਮਿਸਟਰੀ
ਰਮਿਆ ਕ੍ਰਿਸ਼ਨਨ ਸਾਲ 1988 ਵਿੱਚ ਆਈ ਫਿਲਮ 'ਦਯਾਵਾਨ' ਵਿੱਚ ਨਿਭਾਏ ਕਿਰਦਾਰ ਕਾਰਨ ਸਭ ਤੋਂ ਵੱਧ ਸੁਰਖੀਆਂ ਵਿੱਚ ਆਈ ਸੀ। ਇਸ ਫਿਲਮ ਵਿੱਚ ਰਮਿਆ ਨੇ ਫਿਰੋਜ਼ ਖਾਨ ਨਾਲ ਰੋਮਾਂਟਿਕ ਸੀਨ ਦਿੱਤੇ ਸਨ, ਖਾਸ ਕਰਕੇ 'ਚਾਹੇ ਮੇਰੀ ਜਾਨ ਤੂੰ ਲੈ ਲੇ...' ਗੀਤ ਵਿੱਚ ਉਨ੍ਹਾਂ ਦੇ ਬੋਲਡ ਸਟੈਪਸ ਦੇਖ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ। ਇਸ ਗੀਤ ਵਿੱਚ ਦੋਵਾਂ ਦੀ ਕੈਮਿਸਟਰੀ ਦੇਖ ਕੇ ਮੁੱਖ ਕਿਰਦਾਰ ਨਿਭਾ ਰਹੇ ਵਿਨੋਦ ਖੰਨਾ ਵੀ ਹੈਰਾਨ ਰਹਿ ਗਏ ਸਨ।
ਫਿਲਮ 'ਦਯਾਵਾਨ' ਨੂੰ ਫਿਰੋਜ਼ ਖਾਨ ਨੇ ਹੀ ਡਾਇਰੈਕਟ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ ਖੁਦ ਵੀ ਕੈਮਿਓ ਕੀਤਾ ਸੀ। ਇਸ ਤੋਂ ਇਲਾਵਾ ਫਿਲਮ 'ਪਰੰਪਰਾ' ਵਿੱਚ ਵੀ ਰਮਿਆ ਨੇ ਵਿਨੋਦ ਖੰਨਾ ਨਾਲ ਲਿਪ ਲਾਕ ਅਤੇ ਇੰਟੀਮੇਟ ਸੀਨ ਦੇ ਕੇ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਸੀ, ਜਿਸ ਤੋਂ ਪ੍ਰਭਾਵਿਤ ਹੋ ਕੇ ਵਿਨੋਦ ਖੰਨਾ ਨੇ ਉਨ੍ਹਾਂ ਨੂੰ 'ਫਾਇਰਬ੍ਰੈਂਡ' ਤੱਕ ਕਹਿ ਦਿੱਤਾ ਸੀ।
ਵਿਵਾਦਿਤ ਨਿੱਜੀ ਜੀਵਨ: ਪ੍ਰੈਗਨੈਂਸੀ ਦੀਆਂ ਅਫਵਾਹਾਂ
ਰਮਿਆ ਕ੍ਰਿਸ਼ਨਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਰਹੀ ਹੈ। ਖਾਸ ਕਰਕੇ ਵਿਆਹ ਤੋਂ ਪਹਿਲਾਂ ਗਰਭਵਤੀ ਹੋਣ ਦੀਆਂ ਅਫਵਾਹਾਂ ਨੇ ਬਹੁਤ ਬਵਾਲ ਮਚਾਇਆ ਸੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਦੇ ਪ੍ਰਸਿੱਧ ਸਾਊਥ ਡਾਇਰੈਕਟਰ ਕੇ.ਐੱਸ. ਰਵੀਕੁਮਾਰ ਨਾਲ ਅਫੇਅਰ ਦੀਆਂ ਖ਼ਬਰਾਂ ਆਈਆਂ। ਰਮਿਆ ਨੇ ਰਵੀਕੁਮਾਰ ਦੀਆਂ ਫਿਲਮਾਂ ਜਿਵੇਂ ਕਿ 'ਪਦਯੱਪਾ' (1999), 'ਪੱਟਾਲੀ' (1999), ਅਤੇ 'ਪੰਚਤੰਤਰਮ' (2002) ਵਿੱਚ ਕੰਮ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੂੰ ਪਿਆਰ ਹੋ ਗਿਆ ਦੱਸਿਆ ਜਾਂਦਾ ਹੈ। ਰਵੀਕੁਮਾਰ ਪਹਿਲਾਂ ਹੀ ਸ਼ਾਦੀਸ਼ੁਦਾ ਸਨ ਅਤੇ ਉਨ੍ਹਾਂ ਦੀ ਇੱਕ ਬੇਟੀ ਵੀ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਨਜ਼ਦੀਕੀਆਂ ਵਧਣ ਤੋਂ ਬਾਅਦ ਇਹ ਖ਼ਬਰ ਆਈ ਸੀ ਕਿ ਰਮਿਆ ਗਰਭਵਤੀ ਹੋ ਗਈ ਸੀ। ਅਫਵਾਹਾਂ ਇਹ ਵੀ ਸਨ ਕਿ ਰਮਿਆ ਨੇ ਗਰਭਪਾਤ (Abortion) ਕਰਵਾਉਣ ਲਈ ਡਾਇਰੈਕਟਰ ਤੋਂ 75 ਲੱਖ ਰੁਪਏ ਦੀ ਮੰਗ ਕੀਤੀ ਸੀ।
ਡਾਇਰੈਕਟਰ ਨੇ ਆਪਣਾ ਵਿਆਹ ਬਚਾਉਣ ਲਈ ਇਹ ਰਕਮ ਦਿੱਤੀ ਅਤੇ ਦੋਵਾਂ ਦਾ ਰਿਸ਼ਤਾ ਖਤਮ ਹੋ ਗਿਆ ਦੱਸਿਆ ਜਾਂਦਾ ਹੈ। ਰਮਿਆ ਕ੍ਰਿਸ਼ਨਨ ਦੀ ਹੌਟਨੈੱਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੀਤ 'ਤੂੰ ਸਾਵਨ ਮੇਂ ਪਿਆਰ ਪੀਆ ਕੀ' ਵਿੱਚ ਉਨ੍ਹਾਂ ਦੀ ਕੈਮਿਸਟਰੀ ਇੰਨੀ ਜ਼ਿਆਦਾ ਸੀ ਕਿ ਉਸ ਨੇ ਮਾਧੁਰੀ ਦੀਕਸ਼ਿਤ ਨੂੰ ਵੀ ਪਿੱਛੇ ਛੱਡ ਦਿੱਤਾ ਸੀ।
