ਪ੍ਰਭਾਸ ਦੀ ਨਵੀਂ ਫ਼ਿਲਮ ‘ਫੌਜੀ’ ਦਾ ਐਲਾਨ, ਜਨਮਦਿਨ ‘ਤੇ Fans ਨੂੰ ਦਿੱਤਾ ਤੋਹਫ਼ਾ
Thursday, Oct 23, 2025 - 01:39 PM (IST)

ਮੁੰਬਈ (ਏਜੰਸੀ) – ਸਾਊਥ ਸੁਪਰਸਟਾਰ ਪ੍ਰਭਾਸ ਨੇ ਆਪਣੇ ਜਨਮਦਿਨ ਦੇ ਮੌਕੇ ‘ਤੇ ਫੈਨਜ਼ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਅਦਾਕਾਰ ਨੇ ਆਪਣੀ ਨਵੀਂ ਫ਼ਿਲਮ ‘ਫੌਜੀ (Fauzi)’ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਹਨੂ ਰਾਘਵਪੁਡੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਬਣਾ ਚੁੱਕੇ ਹਨ।
ਫ਼ਿਲਮ ਦੇ ਨਿਰਮਾਤਾਵਾਂ ਨੇ ਇੱਕ ਦਿਲਚਸਪ ਪੋਸਟਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਪ੍ਰਭਾਸ ਨੂੰ ਇੱਕ ਬਹਾਦਰ ਸਿਪਾਹੀ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਪੋਸਟਰ ਨਾਲ ਕੈਪਸ਼ਨ ਵਿਚ ਲਿਖਿਆ ਹੈ, “#PrabhasHanu is #FAUZI – ਇਤਿਹਾਸ ਦੇ ਲੁਕਵੇਂ ਪੰਨਿਆਂ ਵਿੱਚੋਂ ਇੱਕ ਬਹਾਦੁਰ ਸਿਪਾਹੀ ਦੀ ਕਹਾਣੀ। ਜਨਮਦਿਨ ਮੁਬਾਰਕ ਪ੍ਰਭਾਸ।”
ਨਿਰਦੇਸ਼ਕ ਹਨੂ ਰਾਘਵਪੁੜੀ ਨੇ 'ਬਾਹੂਬਲੀ' ਸਟਾਰ ਨਾਲ ਆਪਣੇ ਸਹਿਯੋਗ ਬਾਰੇ ਵੀ ਉਤਸ਼ਾਹ ਪ੍ਰਗਟ ਕੀਤਾ। ਉਨ੍ਹਾਂ ਲਿਖਿਆ, "ਸਾਡੇ ਪਿਆਰੇ ਪ੍ਰਭਾਸ ਗਾਰੂ ਨੂੰ ਜਨਮਦਿਨ ਮੁਬਾਰਕ। ਤੁਹਾਨੂੰ ਫੌਜੀ ਵਜੋਂ ਪੇਸ਼ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਹੁਣ ਤੱਕ ਦਾ ਇਹ ਸਫ਼ਰ ਅਭੁੱਲਣਯੋਗ ਰਿਹਾ ਹੈ ਅਤੇ ਅੱਗੇ ਹੋਰ ਵੀ ਵੱਡਾ ਹੋਣ ਦਾ ਵਾਅਦਾ ਕਰਦਾ ਹੈ! ਫੌਜੀ - ਸਾਡੇ ਇਤਿਹਾਸ ਦੇ ਲੁਕਵੇਂ ਚੈਪਟਰਾਂ ਵਿੱਚੋਂ ਇੱਕ ਸਿਪਾਹੀ ਦੀ ਸਭ ਤੋਂ ਬਹਾਦਰ ਕਹਾਣੀ।" ਦੂਜੇ ਪਾਸੇ, ਪ੍ਰਭਾਸ ਦੀ ਭੈਣ ਪ੍ਰਗਤੀ ਨੇ ਵੀ ਆਪਣੇ ਭਰਾ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੂੰ “ਪ੍ਰੋਟੈਕਟਰ ਅਤੇ ਉਮਰ ਭਰ ਲਈ ਮਾਰਗਦਰਸ਼ਕ ” ਕਿਹਾ।
ਆਉਣ ਵਾਲੇ ਮਹੀਨਿਆਂ ਵਿੱਚ ਪ੍ਰਭਾਸ ਦੀ ਹੋਰ ਵੱਡੀ ਫ਼ਿਲਮ ‘ਦਿ ਰਾਜਾ ਸਾਹਬ’ ਰਿਲੀਜ਼ ਹੋਵੇਗੀ, ਜਿਸ ਵਿੱਚ ਸੰਜੇ ਦੱਤ, ਬੋਮਨ ਇਰਾਨੀ, ਮਾਲਵਿਕਾ ਮੋਹਨਨ ਅਤੇ ਨਿਧੀ ਅਗਰਵਾਲ ਵੀ ਸ਼ਾਮਲ ਹਨ। ਇਹ ਫ਼ਿਲਮ 9 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ, ਪ੍ਰਭਾਸ ਸੰਦੀਪ ਰੈੱਡੀ ਵਾਂਗਾ ਦੀ ਆਉਣ ਵਾਲੀ ਫ਼ਿਲਮ ‘ਸਪਿਰਿਟ (Spirit)’ ਵਿੱਚ ਵੀ ਨਜ਼ਰ ਆਉਣਗੇ।