Garry Sandhu ਨੇ ਲਾਈਵ ਕੰਸਰਟ ਦੌਰਾਨ ਹੋਏ ਹਮਲੇ ਦੀ ਦੱਸੀ ਸੱਚਾਈ, ਕਿਹਾ...
Wednesday, Nov 27, 2024 - 12:35 PM (IST)
ਜਲੰਧਰ- ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ ਨੇ ਆਪਣੀ ਗਾਇਕੀ ਨਾਲ ਧੁੰਮਾਂ ਪਾਈਆਂ ਹੋਈਆਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ। ਗੈਰੀ ਸੰਧੂ ਦੇ ਦੇਸ਼ ਹੀ ਨਹੀਂ ਵਿਦੇਸ਼ ਵਿਚ ਵੀ ਬਹੁਤ ਸਾਰੇ ਫੈਨਸ ਹਨ। ਉਨ੍ਹਾਂ ਨੂੰ ਅਕਸਰ ਲਾਈਵ ਸਟੇਜ ਸ਼ੋਅ ਕਰਦੇ ਹੋਏ ਵੀ ਵੇਖਿਆ ਜਾਂਦਾ ਹੈ। ਹਾਲ ਹੀ 'ਚ ਆਸਟ੍ਰੇਲੀਆ ਟੂਰ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਸੀ, ਜਿਸ ‘ਚ ਉਹ ਸਟੇਜ ‘ਤੇ ਪਰਫਾਰਮ ਕਰਦੇ ਨਜ਼ਰ ਆ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਸਟੇਜ ‘ਤੇ ਚੜ੍ਹ ਕੇ ਉਨ੍ਹਾਂ ‘ਤੇ ਅਚਾਨਕ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਹਮਲਾਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ- ਮਸ਼ਹੂਰ ਫ਼ਿਲਮ ਨਿਰਦੇਸ਼ਕ ਦੇ 18 ਸਾਲਾ ਪੁੱਤਰ ਦਾ ਹੋਇਆ ਦਿਹਾਂਤ
ਗੈਰੀ ਸੰਧੂ ਨੇ ਤੋੜੀ ਚੁੱਪੀ
ਹੁਣ ਗੈਰੀ ਸੰਧੂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਗਾਇਕ ਘਟਨਾ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਗਾਇਕ ਨੇ ਦੱਸਿਆ ਕਿ ਉਹ(ਹਮਲਾਵਾਰ) ਤਾਂ ਐਵੇਂ ਹੀ ਕੁੱਟਿਆ ਗਿਆ। ਇੱਕ ਸ਼ਰਾਬੀ ਸਾਈਡ ‘ਤੇ ਖੜ੍ਹਿਆ ਸੀ ਅਤੇ ਸਾਡੀ ਕਰੂ ਦਾ ਮੁੰਡਾ ਵੀ ਉੱਥੇ ਹੀ ਖੜ੍ਹਾ ਸੀ, ਉਹ ਉਸ ਨੂੰ ਗਾਲ੍ਹਾਂ ਕੱਢ ਰਿਹਾ ਸੀ। ਇਹ ਕਹਿਣ ਤੋਂ ਬਾਅਦ ਗਾਇਕ ਲੋਕਾਂ ਨੂੰ ਮਿਡਲ ਫਿੰਗਰ ਦਿਖਾਉਂਦੇ ਹਨ ਅਤੇ ਕਹਿੰਦੇ ਹਨ ਕਿ ਨਿਊਜ਼ ਵਾਲਿਆਂ ਨੇ ਤੋੜ-ਮਰੋੜ ਕੇ ਪੇਸ਼ ਕਰ ਦਿੱਤਾ। ਗਾਇਕ ਨੇ ਅੱਗੇ ਕਿਹਾ ਜੇ ਲੜਨਾ ਹੀ ਹੈ ਤਾਂ ਬੱਦਰੀ ਗਰਾਊਂਡ ਤੇ ਲੜਿਆ ਕਰੋ, ਮੇਲਿਆਂ ‘ਚ ਆ ਕੇ ਨਾ ਲੜਿਆ ਕਰੋ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।