ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ ਘੁੰਮਣ

Thursday, Nov 14, 2024 - 02:57 PM (IST)

ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ ਘੁੰਮਣ

ਹੈਦਰਾਬਾਦ- ਪੰਜਾਬੀਆਂ ਅਤੇ ਵਿਦੇਸ਼ਾਂ 'ਚ ਵੱਸਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਆਪਣੇ ਅਗਲੇ ਟੂਰ ਲਈ ਹੈਦਰਾਬਾਦ ਪਹੁੰਚ ਗਏ ਹਨ। ਦਿਲਜੀਤ ਇੱਥੇ ਆਪਣੇ 15 ਨਵੰਬਰ ਨੂੰ ਹੋਣ ਵਾਲੇ 'ਦਿਲ-ਲੁਮਿਨਾਟੀ' ਸ਼ੋਅ ਲਈ ਪਹੁੰਚੇ ਹਨ।

PunjabKesari

ਜਿਵੇਂ ਹੀ ਸੁਪਰਸਟਾਰ ਏਅਰਪੋਰਟ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਆਉਣ ਦਾ ਵੀਡੀਓ ਵਾਇਰਲ ਹੋ ਗਿਆ। ਸ਼ਹਿਰ 'ਚ ਉਨ੍ਹਾਂ ਦੇ ਆਉਣ ਨਾਲ ਹਲਚਲ ਵੱਧ ਗਈ ਹੈ ਕਿਉਂਕਿ ਹਰ ਕੋਈ ਦਿਲਜੀਤ ਦੇ ਕੰਸਰਟ ਦੀ 15 ਨਵੰਬਰ ਵਾਲੀ ਰਾਤ ਦਾ ਇੰਤਜ਼ਾਰ ਕਰ ਰਿਹਾ ਹੈ।

PunjabKesari

ਹੈਦਰਾਬਾਦ ਨੇ ਅਪਣਾਇਆ ਲਾਈਵ ਸੰਗੀਤ
ਤੁਹਾਨੂੰ ਦੱਸ ਦਈਏ ਕਿ ਕੁੱਝ ਹੀ ਸਾਲ ਪਹਿਲਾਂ ਹੈਦਰਾਬਾਦ ਨੇ ਲਾਈਵ ਸੰਗੀਤ ਨੂੰ ਅਪਣਾਇਆ ਹੈ। ਜਿਸ ਤੋਂ ਬਾਅਦ ਸਥਾਨਿਕ ਕਲਾਕਾਰਾਂ ਤੋਂ ਲੈ ਕੇ ਵਿਸ਼ਵ ਪੱਧਰ ਦੇ ਗਾਇਕਾਂ ਨੇ ਆਪਣਾ ਜਲਵਾ ਵਖੇਰਿਆ ਹੈ।

PunjabKesari

ਹੁਣ ਦਿਲਜੀਤ ਦੇ ਸ਼ੋਅ ਲਈ ਹੈਦਰਾਬਾਦ ਦੇ ਲੋਕ ਊਰਜਾ ਅਤੇ ਉਤਸ਼ਾਹ ਨਾਲ ਭਰਪੂਰ ਨੇ ਜੋ ਇਸ ਸ਼ੋਅ ਨੂੰ ਹੋਰ ਵੀ ਚਾਰ ਚੰਨ ਲਗਾਉਣ ਲਈ ਤਿਆਰ ਹਨ। ਹਰ ਕੋਈ ਦਿਲਜੀਤ ਦੇ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।

PunjabKesari

ਕਿੱਥੇ-ਕਿੱਥੇ ਘੁੰਮੇ ਦਿਲਜੀਤ
ਜ਼ਿਕਰਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਿਲਜੀਤ ਨੇ ਆਪਣੇ ਸ਼ੋਅ ਤੋਂ ਪਹਿਲਾਂ ਹੈਦਰਾਬਾਦ ਦੀਆਂ ਖਾਸ-ਖਾਸ ਥਾਂਵਾਂ 'ਤੇ ਜਾ ਕੇ ਆਨੰਦ ਲਿਆ। ਸੁਪਰਸਾਟਰ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਲਜੀਤ ਚਾਰ-ਮੀਨਾਰ ਘੁੰਮਦੇ ਨਜ਼ਰ ਆਏ ਅਤੇ ਗੁਰੂਘਰ ਮੱਥਾ ਵੀ ਟੇਕਿਆ।

PunjabKesari

ਇਸ ਤੋਂ ਇਲਾਵਾ ਆਪਣੇ ਫੈਨਜ਼ ਨੂੰ ਗਲਵੜੀ ਪਾਉਂਦੇ ਵੀ ਦਿਖਾਈ ਦਿੱਤੇ ਅਤੇ ਦਰਸ਼ਕਾਂ ਵੱਲੋਂ ਕੀਤੇ ਸਵਾਗਤ ਨੂੰ ਕਬੂਲਦੇ ਵੀ ਨਜ਼ਰ ਆਏ। ਇਸ ਵੀਡੀਓ ਨੂੰ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਿਲਜੀਤ ਹੈਦਰਾਬਾਦ ਆ ਕੇ ਕਾਫ਼ੀ ਖੁਸ਼ ਦਿਖਾਈ ਦੇ ਰਹੇ ਨੇ ਅਤੇ ਹਰ ਪਲ ਦੀ ਖੂਬਸੂਰਤੀ ਨੂੰ ਬਾਖੂਬੀ ਮਾਣ ਰਹੇ ਹਨ।

PunjabKesari

ਹੁਣ ਵੇਖਣਾ ਹੋਵੇਗਾ ਬਾਕੀ ਕੰਸਰਟ ਵਾਂਗ ਇਹ ਕੰਸਰਟ ਕਿੰਨਾ ਸਫ਼ਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News