ਫ਼ਿਲਮ ‘ਹੇ ਸਿਰੀ ਵੇ ਸਿਰੀ’ ਨੂੰ ਦਰਸ਼ਕਾਂ ਦਾ ਮਿਲ ਰਿਹਾ ਹੈ ਭਰਵਾ ਹੁੰਗਾਰਾ

Monday, Nov 25, 2024 - 11:19 AM (IST)

ਫ਼ਿਲਮ ‘ਹੇ ਸਿਰੀ ਵੇ ਸਿਰੀ’ ਨੂੰ ਦਰਸ਼ਕਾਂ ਦਾ ਮਿਲ ਰਿਹਾ ਹੈ ਭਰਵਾ ਹੁੰਗਾਰਾ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਹੇ ਸਿਰੀ ਵੇ ਸਿਰੀ’ 22 ਨਵੰਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਫ਼ਿਲਮ ਦੇ ਮੁੱਖ ਕਲਾਕਾਰ ਆਰੀਆ ਬੱਬਰ, ਸ਼ਵੇਤਾ ਕੁਮਾਰ, ਹਰਦੀਪ ਗਿੱਲ, ਅਨੀਤਾ ਦੇਵਗਨ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਹਾਸੇ, ਭਾਵਨਾਵਾਂ ਤੇ ਮਨਮੋਹਕ ਤਸਵੀਰਾਂ ਨਾਲ ਭਰੀ ਫ਼ਿਲਮ ਸਿਨੇਮਾਘਰਾਂ ’ਚ ਫ਼ਿਲਮੀ ਦਰਸ਼ਕਾਂ ਲਈ ਇਕ ਆਨੰਦਮਈ ਟ੍ਰੀਟ ਹੋਣ ਦਾ ਵਾਅਦਾ ਕਰਦੀ ਹੈ।

ਇਹ ਵੀ ਪੜ੍ਹੋ- ਰਸ਼ਮਿਕਾ ਮੰਡਾਨਾ ਦੀ ਲਵ ਲਾਈਫ ਨੂੰ ਲੈ ਕੇ ਚਰਚਾ ਤੇਜ਼, ਵਾਇਰਲ ਤਸਵੀਰ ਨੇ ਖੋਲ੍ਹਿਆ ਭੇਦ

‘ਹੇ ਸਿਰੀ ਵੇ ਸਿਰੀ’ ਇਕ ਵਿਲੱਖਣ ਕਹਾਣੀ ਨੂੰ ਦਿਖਾਉਂਦੀ ਹੈ, ਜੋ ਸਮਕਾਲੀ ਵਿਸ਼ਿਆਂ ਨੂੰ ਅਮੀਰ ਪੰਜਾਬੀ ਸੱਭਿਆਚਾਰ ਨਾਲ ਜੋੜਦੀ ਹੈ, ਜਿਸ ਦਾ ਉਦੇਸ਼ ਪੀੜ੍ਹੀ ਦਰ ਪੀੜ੍ਹੀ ਦਰਸ਼ਕਾਂ ਨਾਲ ਜੁੜੇ ਰਹਿਣਾ ਹੈ।ਇਸ ਕਹਾਣੀ ਨੂੰ ਸਕ੍ਰੀਨ ਤੱਕ ਲਿਆਉਣ ਲਈ ਸਖ਼ਤ ਮਿਹਨਤ ਤੇ ਰਚਨਾਤਮਕਤਾ ਨੂੰ ਉਜਾਗਰ ਕੀਤਾ।ਇਹ ਫ਼ਿਲਮ 22 ਨਵੰਬਰ, 2024 ਨੂੰ ਰਿਲੀਜ਼ ਹੋਈ ਹੈ। ਪ੍ਰਸ਼ੰਸਕਾਂ ਤੇ ਫ਼ਿਲਮ ਪ੍ਰੇਮੀਆਂ ’ਚ ਉਤਸੁਕਤਾ ਸਿਖਰਾਂ ’ਤੇ ਦੇਖਣ ਨੂੰ ਮਿਲੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News