ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਹਿੱਸਾ ਬਣੇਗੀ ਨਿਮਰਤ ਖਹਿਰਾ

Thursday, Dec 12, 2024 - 05:25 PM (IST)

ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਹਿੱਸਾ ਬਣੇਗੀ ਨਿਮਰਤ ਖਹਿਰਾ

ਜਲੰਧਰ- ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿੱਗ ਸੈੱਟਅੱਪ ਅਤੇ ਪੀਰੀਅਡ-ਡਰਾਮਾ ਫਿਲਮ 'ਅਕਾਲ', ਜੋ ਇਨੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ, ਜਿਸ ਦੇ ਜਾਰੀ ਇਸ ਸ਼ੈਡਿਊਲ ਵਿੱਚ ਆਖਰਕਾਰ ਬਿਹਤਰੀਨ ਅਦਾਕਾਰਾ ਨਿਮਰਤ ਖਹਿਰਾ ਨੇ ਵੀ ਅੱਜ ਆਪਣੀ ਉਪ-ਸਥਿਤੀ ਦਰਜ ਕਰਵਾ ਦਿੱਤੀ ਹੈ, ਜੋ ਇਸ ਫਿਲਮ ਦੇ ਲੀਡ ਅਦਾਕਾਰ ਗਿੱਪੀ ਗਰੇਵਾਲ ਨਾਲ ਆਪਣੇ ਹਿੱਸੇ ਦੇ ਫਿਲਮਾਏ ਜਾਣ ਵਾਲੇ ਕਈ ਅਹਿਮ ਦ੍ਰਿਸ਼ ਫਿਲਮਾਂਕਣ ਨੂੰ ਅੰਜ਼ਾਮ ਦੇਵੇਗੀ।

ਇਹ ਵੀ ਪੜ੍ਹੋ- ਅਦਾਕਾਰਾ Keerthy Suresh ਬੱਝੀ ਵਿਆਹ ਦੇ ਬੰਧਨ 'ਚ, ਦੇਖੋ ਤਸਵੀਰਾਂ

ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਵਿਸ਼ਾਲ ਕੈਨਵਸ ਅਤੇ ਵੱਡੇ ਬਜਟ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੀ ਸ਼ੂਟਿੰਗ ਫਤਹਿਗੜ੍ਹ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਆਦਿ ਹਿੱਸਿਆਂ ਵਿਖੇ ਮੁਕੰਮਲ ਕੀਤੀ ਜਾ ਰਹੀ ਹੈ, ਜਿਸ ਦੀ ਨਿਰਦੇਸ਼ਨ ਕਮਾਂਡ ਖੁਦ ਗਿੱਪੀ ਗਰੇਵਾਲ ਸੰਭਾਲ ਰਹੇ ਹਨ, ਜੋ ਇਸ ਧਾਰਮਿਕ ਫਿਲਮ ਵਿੱਚ ਮੁੱਖ ਭੂਮਿਕਾ ਵੀ ਅਦਾ ਕਰ ਰਹੇ ਹਨ, ਇਨ੍ਹਾਂ ਤੋਂ ਇਲਾਵਾ ਇਸ ਫਿਲਮ ਦੇ ਹੋਰਨਾਂ ਕਲਾਕਾਰ ਵਿੱਚ ਨਿਮਰਤ ਖਹਿਰਾ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਮੀਤਾ ਵਸ਼ਿਸ਼ਠ, ਹਰਿੰਦਰ ਭੁੱਲਰ ਆਦਿ ਵੀ ਸ਼ੁਮਾਰ ਹਨ।

 

 
 
 
 
 
 
 
 
 
 
 
 
 
 
 
 

A post shared by NIMRAT KHAIRA (@nimratkhairaofficial)

ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਅਦ ਅਦਾਕਾਰ ਗਿੱਪੀ ਗਰੇਵਾਲ ਆਪਣੇ ਹੋਮ ਪ੍ਰੋਡੋਕਸ਼ਨ ਹਾਊਸ ਹੇਠ ਬਣਾਈ ਜਾਣ ਵਾਲੀ ਇਹ ਪਾਲੀਵੁੱਡ ਦੀ ਇੱਕ ਅਜਿਹੀ ਫਿਲਮ ਹੋਵੇਗੀ, ਜਿਸ ਨੂੰ ਉੱਚ ਪੱਧਰੀ ਸਿਨੇਮਾ ਸਿਰਜਨਾਤਮਕ ਸਾਂਚੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਜਿੱਥੇ ਬਲਜੀਤ ਸਿੰਘ ਦਿਓ ਦੀ ਖੂਬਸੂਰਤ ਅਤੇ ਆਹਲਾ ਸਿਨੇਮਾਟੋਗ੍ਰਾਫ਼ਰੀ ਅਹਿਮ ਭੂਮਿਕਾ ਨਿਭਾਵੇਗੀ, ਉਥੇ ਬਾਲੀਵੁੱਡ ਦੇ ਸੁਪ੍ਰਸਿੱਧ ਅਦਾਕਾਰ ਨਿਕੇਤਨ ਧੀਰ ਵੀ ਇਸ ਦਾ ਖਾਸ ਆਕਰਸ਼ਨ ਹੋਣਗੇ, ਜੋ ਆਪਣੀ ਇਸ ਪਹਿਲੀ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ 'ਚ ਵੀ ਸ਼ਾਨਦਾਰ ਆਮਦ ਦਾ ਇਜ਼ਹਾਰ ਦਰਸ਼ਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣ ਜਾ ਰਹੇ ਹਨ।

ਇਹ ਵੀ ਪੜ੍ਹੋ- ਬਾਲੀਵੁੱਡ 'ਚ ਧੱਕ ਪਾਉਣ ਲਈ ਤਿਆਰ ਇੱਕ ਹੋਰ ਪੰਜਾਬੀ ਮੁਟਿਆਰ

10 ਅਪ੍ਰੈਲ 2025 ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਸੰਗੀਤ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਸ਼ੰਕਰ-ਅਹਿਸਾਨ ਅਤੇ ਲੋਏ ਤਿਆਰ ਕਰ ਰਹੇ ਹਨ, ਜਿਨ੍ਹਾਂ ਵੱਲੋਂ ਬੇਹੱਦ ਵਿਸ਼ਾਲ ਸੰਗੀਤਕ ਸਕੇਲ ਅਧੀਨ ਇਸ ਸੰਗੀਤਬੱਧਤਾ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News