ਗੁਰਪ੍ਰੀਤ ਘੁੱਗੀ ਨੇ LIVE ਹੋ ਪੰਜਾਬੀਆਂ ਨੂੰ ਦਿੱਤੀ ਚਿਤਾਵਨੀ, ਸੰਭਲ ਜਾਓ ਨਹੀਂ ਤਾਂ...

Saturday, Dec 07, 2024 - 12:33 PM (IST)

ਗੁਰਪ੍ਰੀਤ ਘੁੱਗੀ ਨੇ LIVE ਹੋ ਪੰਜਾਬੀਆਂ ਨੂੰ ਦਿੱਤੀ ਚਿਤਾਵਨੀ, ਸੰਭਲ ਜਾਓ ਨਹੀਂ ਤਾਂ...

ਜਲੰਧਰ- ਗੁਰਪ੍ਰੀਤ ਸਿੰਘ ਆਮ ਤੌਰ ਤੇ  ਇੱਕ ਪੰਜਾਬੀ ਅਦਾਕਾਰ, ਕਾਮੇਡੀਅਨ ਅਤੇ ਸਿਆਸਤਦਾਨ ਵੱਜੋਂ ਜਾਣੇ ਜਾਂਦੇ ਹਨ। ਘੁੱਗੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1990 ਦੇ ਦਹਾਕੇ ਦੇ ਸ਼ੁਰੂ 'ਚ ਥਿਏਟਰ 'ਚ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰੌਨਕ ਮੇਲਾ ਅਤੇ ਸੋਪ ਓਪੇਰਾ ਪਾਰਚਵੇਨ ਵਰਗੇ ਟੈਲੀਵਿਜ਼ਨ ਲੜੀ ਵਿੱਚ ਲਗਾਤਾਰ ਭੂਮਿਕਾਵਾਂ ਨਿਭਾਈਆਂ। ਉਨ੍ਹਾਂ ਨੇ ਫ਼ਿਲਮ ਕੈਰੀ ਆਨ ਜੱਟਾ 'ਚ ਅਭਿਨੈ ਕੀਤਾ ਅਤੇ ਅਰਦਾਸ 'ਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝੀਆਂ ਕਰਦੇ ਰਹਿੰਦ ਹਨ।

ਇਹ ਵੀ ਪੜ੍ਹੋ- ਮਸ਼ਹੂਰ ਡਾਇਰੈਕਟਰ ਦੀ ਪਤਨੀ ਦਾ ਖੁਲਾਸਾ,ਪ੍ਰੀਤੀ ਜ਼ਿੰਟਾ 'ਤੇ ਲਗਾਏ ਗੰਭੀਰ ਦੋਸ਼

ਦੱਸ ਦਈਏ ਕਿ ਹਾਲ ਹੀ 'ਚ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਸਾਈਬਰ ਕ੍ਰਾਇਮ ਤੋਂ ਬਚਣ ਲਈ ਸੁਝਾਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਸਾਈਬਰ ਕ੍ਰਾਇਮ ਬਹੁਤ ਦੇਖਣ ਨੂੰ ਮਿਲ ਰਿਹਾ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਸਾਈਬਰ ਕ੍ਰਾਇਮ ਵਾਲੇ ਪਹਿਲਾਂ ਫੋਨ ਕਰਕੇ ਕਹਿੰਦੇ ਹਨ ਕਿ ਤੁਹਾਡੇ ਪੁੱਤਰ ਕੋਲੋਂ ਡਰੱਗਜ਼ ਫੜਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜੇਕਰ ਤੁਸੀਂ ਉਸ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੈਸੇ ਦੇ ਦਿਓ, ਜਿਸ ਨੂੰ ਸੁਣ ਕੇ ਪਰਿਵਾਰ ਵਾਲੇ ਡਰ ਜਾਂਦੇ ਹਨ ਅਤੇ ਪੈਸੇ ਦੇਣ ਨੂੰ ਤਿਆਰ ਵੀ ਹੋ ਜਾਂਦੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਨੇ ਕਿਹਾ ਹੈ ਕਿ ਸਾਨੂੰ ਡਰਨ ਦੀ ਲੋੜ ਨਹੀਂ ਹੈ ਸਗੋਂ ਸਹਿਜੇ ਨਾਲ ਫੋਨ ਕਰਨ ਵਾਲੇ ਦੀ ਪੂਰੀ ਗੱਲਬਾਤ ਸੁਣੋ ਅਤੇ ਇਸ 'ਤੇ ਦਿਮਾਗ ਨਾਲ ਕੰਮ ਲੈਂਦਿਆਂ ਕੋਈ ਫ਼ੈਸਲਾ ਕਰੋ। ਅਜਿਹਾ ਫੋਨ ਆਉਣ 'ਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਆਪਣੇ ਪਰਿਵਾਰ ਨਾਲ ਬੈਠ ਕੇ ਵਿਚਾਰ ਕਰਕੇ ਹੀ ਕੋਈ ਫ਼ੈਸਲਾ ਲਵੋ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ ਨੇ ਹੋਰ ਵੀ ਕਈ ਗੱਲਾਂ ਦੱਸੀਆਂ ਹਨ, ਜਿਨ੍ਹਾਂ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਜਾਣ ਸਕਦੇ ਹੋ।

ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:-

 

 
 
 
 
 
 
 
 
 
 
 
 
 
 
 
 

A post shared by Gurpreet Ghuggi (@ghuggigurpreet)


author

Priyanka

Content Editor

Related News