ਸੰਸਦ ’ਚ ‘ਪਠਾਨ’ ਫ਼ਿਲਮ ਨੂੰ ਲੈ ਕੇ ਬੋਲੇ ਪੀ. ਐੱਮ. ਮੋਦੀ, ਹੋਣ ਲੱਗੀ ਹਰ ਪਾਸੇ ਚਰਚਾ

Thursday, Feb 09, 2023 - 11:39 AM (IST)

ਸੰਸਦ ’ਚ ‘ਪਠਾਨ’ ਫ਼ਿਲਮ ਨੂੰ ਲੈ ਕੇ ਬੋਲੇ ਪੀ. ਐੱਮ. ਮੋਦੀ, ਹੋਣ ਲੱਗੀ ਹਰ ਪਾਸੇ ਚਰਚਾ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਫ਼ਿਲਮ ਦੁਨੀਆ ਭਰ ’ਚ 1000 ਕਰੋੜ ਦੀ ਕਮਾਈ ਕਰਨ ਵੱਲ ਵੱਧ ਰਹੀ ਹੈ। ‘ਪਠਾਨ’ ਇਕ ਵਾਰ ਮੁੜ ਸੋਸ਼ਲ ਮੀਡੀਆ ’ਤੇ ਟ੍ਰੈਂਡ ਕਰ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ’ਚ ਆਪਣੇ ਭਾਸ਼ਣ ਦੌਰਾਨ ਕੁਝ ਅਜਿਹਾ ਕਿਹਾ ਹੈ, ਜਿਸ ਨੂੰ ਲੋਕ ਸ਼ਾਹਰੁਖ ਖ਼ਾਨ ਦੀ ਫ਼ਿਲਮ ਨਾਲ ਜੋੜ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਪਿਤਾ ਦੀ ਵਿਗੜੀ ਸਿਹਤ, ਗਾਇਕਾ ਨੇ ਲਿਖਿਆ- ਜ਼ਿੰਦਗੀ ਦੀ ਕਿਤਾਬ ਦਾ ਸੋਹਣਾ ਪੰਨਾ ਹੈ ਬਾਪ ਦਾ ਪਿਆਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀ ਇਕ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਪੀ. ਐੱਮ. ਕਹਿੰਦੇ ਹਨ, ‘‘ਦਹਾਕਿਆਂ ਬਾਅਦ ਸ਼੍ਰੀਨਗਰ ’ਚ ਥੀਏਟਰ ਹਾਊਸਫੁੱਲ ਚੱਲ ਰਹੇ ਹਨ। ਪੀ. ਐੱਮ. ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ‘ਪਠਾਨ’ ਨੂੰ ਯਾਦ ਕੀਤਾ ਹੈ। ਯੂਜ਼ਰਸ ਪੀ. ਐੱਮ. ਦੀ ਗੱਲ ਨੂੰ ਸ਼ਾਹਰੁਖ ਖ਼ਾਨ ਦੀ ਫ਼ਿਲਮ ਨਾਲ ਜੋੜ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਦੇਸ਼-ਵਿਦੇਸ਼ ’ਚ ਆਪਣੀ ਤਾਕਤ ਦਿਖਾ ਰਹੇ ‘ਪਠਾਨ’ ਨੇ ਸ਼੍ਰੀਨਗਰ ’ਚ ਵੀ ਆਪਣਾ ਡੰਕਾ ਵਜਾਇਆ। 32 ਸਾਲ ਬਾਅਦ ਸਿਰਫ ‘ਪਠਾਨ’ ਦੀ ਬਦੌਲਤ ਹੀ ਉਥੋਂ ਦੇ ਸਿਨੇਮਾਘਰਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸ਼ੋਅ ਹਾਊਸਫੁੱਲ ਚੱਲਣ ਲੱਗੇ। ਸਾਲਾਂ ਬਾਅਦ ਸ਼੍ਰੀਨਗਰ ’ਚ ਥੀਏਟਰ ਦੇ ਬਾਹਰ ਇਕ ਹਾਊਸਫੁੱਲ ਬੋਰਡ ਲਗਾਇਆ ਗਿਆ ਸੀ।

ਪੀ. ਐੱਮ. ਮੋਦੀ ਦੇ ਭਾਸ਼ਣ ਦੀ ਇਹ ਕਲਿੱਪ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ’ਚ ਬਹੁਤ ਮਸ਼ਹੂਰ ਹੈ। ਪ੍ਰਸ਼ੰਸਕ ਇਸ ਨੂੰ ਮਾਣ ਵਾਲਾ ਪਲ ਦੱਸ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਹੁਣ ਦੁਨੀਆ ਵਿਸ਼ਵਾਸ ਕਰਦੀ ਹੈ। ‘ਪਠਾਨ’ ਨੂੰ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ।’ ਕਈਆਂ ਨੇ ‘ਪਠਾਨ’ ਦੀ ਸਫਲਤਾ ਨੂੰ ਸ਼ਾਹਰੁਖ ਖ਼ਾਨ ਦਾ ਸਟਾਰਡਮ ਦੱਸਿਆ ਹੈ। ਦੂਜੇ ਪਾਸੇ ਟੀ. ਐੱਮ. ਸੀ. ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਸੰਸਦ ’ਚ ‘ਪਠਾਨ’ ਦੀ ਤਾਰੀਫ਼ ਕੀਤੀ ਹੈ।

ਫ਼ਿਲਮ ‘ਪਠਾਨ’ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਦੁਨੀਆ ਭਰ ’ਚ 865 ਕਰੋੜ ਦੀ ਕਮਾਈ ਕੀਤੀ ਹੈ। ਭਾਰਤ ’ਚ ਫ਼ਿਲਮ ਦੀ ਕਲੈਕਸ਼ਨ 450 ਕਰੋੜ ਰੁਪਏ ਪਾਰ ਕਰ ਗਈ ਹੈ। ਇਸ ਦੀ ਰਿਲੀਜ਼ ਦੇ 15 ਦਿਨਾਂ ਬਾਅਦ ਵੀ ‘ਪਠਾਨ’ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸ਼ਾਹਰੁਖ ਖ਼ਾਨ ਲਈ ਲੋਕਾਂ ਦਾ ਕ੍ਰੇਜ਼ ਅਜਿਹਾ ਹੈ ਕਿ ਉਹ ਦੂਜੀ-ਤੀਜੀ ਵਾਰ ‘ਪਠਾਨ’ ਦੇ ਸ਼ੋਅ ਦੇਖ ਰਹੇ ਹਨ। ਲੋਕਾਂ ਦੇ ਇਸ ਕ੍ਰੇਜ਼ ਨੂੰ ਦੇਖਦਿਆਂ ‘ਪਠਾਨ’ ਦੀ ਟਿਕਟ ਦੀ ਕੀਮਤ ਘਟਾ ਦਿੱਤੀ ਗਈ ਹੈ। ਵਰਕਿੰਗ ਡੇਜ਼ ’ਚ ਵੀ ‘ਪਠਾਨ’ ਨੇ ਬਾਕਸ ਆਫਿਸ ’ਤੇ ਮਜ਼ਬੂਤ ਪਕੜ ਬਣਾ ਰੱਖੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News