ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ

Wednesday, Dec 01, 2021 - 03:16 PM (IST)

ਗਿੱਪੀ ਗਰੇਵਾਲ ਨੇ ਪੁੱਤਰ ਸ਼ਿੰਦੇ ਨਾਲ ਸਾਂਝੀ ਕੀਤੀ ਤਸਵੀਰ, ਪ੍ਰਸ਼ੰਸਕ ਕਰ ਰਹੇ ਨੇ ਪਸੰਦ

ਚੰਡੀਗੜ੍ਹ- ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਸ਼ਿੰਦੇ ਗਰੇਵਾਲ ਦੇ ਨਾਲ ਇਕ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਨੂੰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ਿੰਦੇ ਗਰੇਵਾਲ ਨੂੰ ਟੈਗ ਕਰਦੇ ਹੋਏ ਪੋਸਟ ਕੀਤੀ ਹੈ। ਤਸਵੀਰ ‘ਚ ਬਾਸਕਿਟ ਬਾਲ ਵਾਲਾ ਥੀਮ ਦੇਖਣ ਨੂੰ ਮਿਲ ਰਿਹਾ ਹੈ। ਸ਼ਿੰਦੇ ਗਰੇਵਾਲ ਨੇ ਆਪਣੇ ਆਪਣੇ ਪਾਪਾ ਗਿੱਪੀ ਗਰੇਵਾਲ ਨੂੰ ਘੁੱਟ ਕੇ ਜੱਫੀ ਪਾਈ ਹੋਈ ਹੈ। ਪਿਉ ਪੁੱਤ ਦਾ ਇਹ ਅੰਦਾਜ਼ ਹਰ ਇਕ ਨੂੰ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਸ਼ਿੰਦੇ ਨੂੰ ਬਾਸਕਿਟ ਬਾਲ ਖੇਡਣ ਦਾ ਬਹੁਤ ਸ਼ੌਂਕ ਹੈ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਹੈ।

PunjabKesari
ਜੇ ਗੱਲ ਕਰੀਏ ਸ਼ਿੰਦਾ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਫ਼ਿਲਮ 'ਹੌਸਲਾ ਰੱਖ' 'ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਇਆ ਸੀ। ਇਸ ਤੋਂ ਪਹਿਲਾਂ ਉਹ 'ਅਰਦਾਸ ਕਰਾਂ' ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਨਾਲ ਵਾਹਵਾਹੀ ਖੱਟ ਚੁੱਕਿਆ ਹੈ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਕੰਮ ਦੀ ਤਾਂ ਉਹ ਬੈਕ ਟੂ ਬੈਕ ਫ਼ਿਲਮਾਂ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਕਰਨ ਲਈ ਤਿਆਰ ਹਨ। ਹਾਲ ਹੀ ‘ਚ ਉਹ ‘ਪਾਣੀ ‘ਚ ਮਧਾਣੀ’ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸੀ। ਇਸ ਮਹੀਨੇ ‘ਸ਼ਾਵਾ ਨੀ ਗਿਰਧਾਰੀ ਲਾਲ’ ਫ਼ਿਲਮ ਜੋ ਕਿ 17 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


author

Aarti dhillon

Content Editor

Related News