‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

Thursday, Dec 14, 2023 - 11:06 AM (IST)

‘ਫਾਈਟਰ’ ’ਚ ਦੀਪਿਕਾ ਦੇ ਕਿਸਿੰਗ ਤੇ ਬਿਕਨੀ ਸੀਨ ਨੂੰ ਦੇਖ ਭੜਕੇ ਲੋਕ, ਕਿਹਾ– ‘ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ’

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਤੇ ਦੀਪਿਕਾ ਪਾਦੂਕੋਣ ਦੀ ਆਉਣ ਵਾਲੀ ਫ਼ਿਲਮ ‘ਫਾਈਟਰ’ ਹੈ। ਇਹ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੋਵੇਗੀ। ਹਾਲ ਹੀ ’ਚ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ।

ਇਸ ਟੀਜ਼ਰ ’ਚ ਕਈ ਏਰੀਅਲ ਐਕਸ਼ਨ ਸੀਨਜ਼ ਹਨ ਪਰ ਇਨ੍ਹਾਂ ਸਾਰਿਆਂ ਨੂੰ ਛੱਡ ਕੇ ਸਿਰਫ਼ ਦੀਪਿਕਾ ਦੇ ਮੋਨੋਕਿਨੀ ਸੀਨ ਦੀ ਹੀ ਚਰਚਾ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮਲਾਇਕਾ ਨਾਲ ਤਲਾਕ ਮਗਰੋਂ ਅਰਬਾਜ਼ ਖ਼ਾਨ ਦਾ ਗਰਲਫਰੈਂਡ ਜਾਰਜੀਆ ਨਾਲ ਹੋਇਆ ਬ੍ਰੇਕਅੱਪ, ਜਾਣੋ ਵੱਖ ਹੋਣ ਦੀ ਵਜ੍ਹਾ

ਹੁਣ ਤੱਕ ਦੀਪਿਕਾ ਨੂੰ ਸੋਸ਼ਲ ਮੀਡੀਆ ’ਤੇ ਇਸ ਸੀਨ ਲਈ ਟ੍ਰੋਲ ਕੀਤਾ ਜਾ ਰਿਹਾ ਸੀ ਪਰ ਹੁਣ ਇਸ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ।

ਮਹਿਲਾ ਫਾਈਟਰ ਪਾਇਲਟ ਦਾ ਅਪਮਾਨ ਕਰ ਰਹੀ ਦੀਪਿਕਾ
ਸੋਸ਼ਲ ਮੀਡੀਆ ’ਤੇ ਕਈ ਯੂਜ਼ਰਸ ਦਾ ਮੰਨਣਾ ਹੈ ਕਿ ਦੀਪਿਕਾ ਫ਼ਿਲਮ ’ਚ ਮਹਿਲਾ ਫਾਈਟਰ ਪਾਇਲਟ ਦਾ ਅਪਮਾਨ ਕਰ ਰਹੀ ਹੈ। ਕਈ ਯੂਜ਼ਰਸ ਨੇ ਉਸ ਦੇ ਕਿਸਿੰਗ ਤੇ ਬਿਕਨੀ ਸੀਨ ’ਤੇ ਇਤਰਾਜ਼ ਜਤਾਇਆ ਹੈ।

ਇਕ ਯੂਜ਼ਰ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘‘ਫ਼ਿਲਮ ‘ਫਾਈਟਰ’ ਦਾ ਟੀਜ਼ਰ ਮਹਿਲਾ ਫਾਈਟਰ ਪਾਇਲਟ ਦਾ ਅਪਮਾਨ ਕਰ ਰਿਹਾ ਹੈ। ਹਰ ਦੇਸ਼ ਤੇ ਸੱਭਿਆਚਾਰ ਦੇ ਆਪਣੇ ਵਿਸ਼ਵਾਸ ਹੁੰਦੇ ਹਨ। ਕੋਈ ਵੀ ਭਾਰਤੀ ਸਾਡੀਆਂ ਬਹਾਦਰ ਭਾਰਤੀ ਹਵਾਈ ਸੈਨਾ ਦੀਆਂ ਮਹਿਲਾ ਲੜਾਕੂ ਪਾਇਲਟਾਂ ਦੇ ਇਸ ਚਿੱਤਰਣ ਦੀ ਸ਼ਲਾਘਾ ਨਹੀਂ ਕਰੇਗਾ। ਸ਼ਰਮ ਕਰੋ ਦੀਪਿਕਾ ਪਾਦੁਕੋਣ ਤੇ ਰਿਤਿਕ ਰੌਸ਼ਨ।’’

ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ‘‘ਮੈਨੂੰ ਉਮੀਦ ਹੈ ਕਿ ਤੁਹਾਡੇ ’ਚ ਥੋੜ੍ਹੀ ਜਿਹੀ ਸ਼ਰਮ ਰਹਿ ਗਈ ਹੈ। ਹਰ ਫ਼ਿਲਮ ਦੇ ਨਾਲ ਤੁਸੀਂ ਇਕ ਕਲਾਕਾਰ ਤੇ ਇਕ ਔਰਤ ਦੇ ਰੂਪ ’ਚ ਹੇਠਾਂ ਡਿੱਗ ਰਹੇ ਹੋ। ਮੈਨੂੰ ਤੁਹਾਡੇ ਪਹਿਰਾਵੇ ਤੋਂ ਕੋਈ ਸਮੱਸਿਆ ਨਹੀਂ ਹੈ ਪਰ ਘੱਟੋ-ਘੱਟ ਆਈ. ਏ. ਐੱਫ. ਮਹਿਲਾ ਲੜਾਕਿਆਂ ਨੂੰ ਬਦਨਾਮ ਨਾ ਕਰੋ। ਤੁਸੀਂ ਘਟੀਆ ਹੋ, ਉਹ ਨਹੀਂ।’’

‘ਪਠਾਨ’ ’ਚ ਭਗਵੇ ਰੰਗ ਦੀ ਬਿਕਨੀ ਪਹਿਨਣ ’ਤੇ ਹੋਇਆ ਸੀ ਵਿਵਾਦ
ਇਸ ਤੋਂ ਪਹਿਲਾਂ ਫ਼ਿਲਮ ‘ਪਠਾਨ’ ’ਚ ਦੀਪਿਕਾ ਦੇ ਭਗਵੇ ਰੰਗ ਦੀ ਬਿਕਨੀ ਪਹਿਨਣ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ ਇਸ ਵਾਰ ਇਹ ਪਹਿਰਾਵੇ ਜਾਂ ਇਸ ਦੇ ਰੰਗ ਬਾਰੇ ਨਹੀਂ ਹੈ, ਸਗੋਂ ਫ਼ਿਲਮ ’ਚ ਦੀਪਿਕਾ ਦੇ ਕਿਰਦਾਰ ਬਾਰੇ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News