ਪ੍ਰਸ਼ੰਸਕ ਨਾਲ ਬਦਸਲੂਕੀ ਮਾਮਲੇ ’ਤੇ ਬੋਲਿਆ ਆਦਿਤਿਆ ਨਾਰਾਇਣ, ਲੋਕਾਂ ਨੇ ਮੁੜ ਕੀਤਾ ਟਰੋਲ

Wednesday, Feb 14, 2024 - 04:01 PM (IST)

ਪ੍ਰਸ਼ੰਸਕ ਨਾਲ ਬਦਸਲੂਕੀ ਮਾਮਲੇ ’ਤੇ ਬੋਲਿਆ ਆਦਿਤਿਆ ਨਾਰਾਇਣ, ਲੋਕਾਂ ਨੇ ਮੁੜ ਕੀਤਾ ਟਰੋਲ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਗਾਇਕ ਉਦਿਤ ਨਾਰਾਇਣ ਦੇ ਪੁੱਤਰ ਆਦਿਤਿਆ ਨਰਾਇਣ ਅਕਸਰ ਸੁਰਖ਼ੀਆਂ ’ਚ ਰਹਿੰਦੇ ਹਨ। ਆਦਿਤਿਆ ਬਾਲੀਵੁੱਡ ’ਚ ਗਾਇਕ ਵਜੋਂ ਆਪਣੀ ਵੱਖਰੀ ਪਛਾਣ ਬਣਾਉਣ ’ਚ ਸਫ਼ਲ ਰਹੇ ਹਨ। ਹਾਲ ਹੀ ’ਚ ਉਹ ਇਕ ਸਮਾਗਮ ’ਚ ਹਿੱਸਾ ਲੈਣ ਲਈ ਛੱਤੀਸਗੜ੍ਹ ਪਹੁੰਚੇ ਸਨ, ਜਿਥੇ ਉਨ੍ਹਾਂ ਦੇ ਸ਼ੋਅ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਆਦਿਤਿਆ ਨੇ ਇਸ ਹਰਕਤ ’ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।

ਆਦਿਤਿਆ ਨਾਰਾਇਣ ਨੇ ਆਪਣੇ ਵਿਵਹਾਰ ’ਤੇ ਦਿੱਤੀ ਪ੍ਰਤੀਕਿਰਿਆ
ਆਪਣੀ ਇਸ ਹਰਕਤ ’ਤੇ ਪ੍ਰਤੀਕਿਰਿਆ ਦਿੰਦਿਆਂ ਆਦਿਤਿਆ ਨਰਾਇਣ ਨੇ ਕਿਹਾ, ‘‘ਈਮਾਨਦਾਰੀ ਨਾਲ, ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ। ਮੈਂ ਸਿਰਫ਼ ਉਪਰਲੇ ਭਗਵਾਨ ਨੂੰ ਜਵਾਬਦੇਹ ਹਾਂ। ਮੈਂ ਇਹੀ ਕਹਿਣਾ ਚਾਹਾਂਗਾ।’’

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਆਦਿਤਿਆ ਦੀ ਇਸ ਪ੍ਰਤੀਕਿਰਿਆ ਨੂੰ ਲੋਕ ਹਜ਼ਮ ਨਹੀਂ ਕਰ ਪਾ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਭਾਈ, ਇੰਨਾ ਹੰਕਾਰ ਕਿਥੋਂ ਆਉਂਦਾ ਹੈ?’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਇਸ ਨੂੰ ਸਟਾਰਡਮ ਦਾ ਭੂਤ ਵੀ ਨਹੀਂ ਕਹਿ ਸਕਦਾ ਕਿਉਂਕਿ ਉਹ ਖ਼ੁਦ ਇੰਨਾ ਮਸ਼ਹੂਰ ਨਹੀਂ ਹੈ।’’ ਇਕ ਹੋਰ ਯੂਜ਼ਰ ਨੇ ਲਿਖਿਆ, ‘‘ਏਕ ਤੋ ਚੋਰੀ ਉਪਰ ਸੇ ਸੀਨਾ ਜ਼ੋਰੀ। ਉਦਿਤ ਜੀ ਨੇ ਆਪਣੇ ਪੁੱਤਰ ਨੂੰ ਕੁਝ ਨਹੀਂ ਸਿਖਾਇਆ।’’

ਈਵੈਂਟ ਮੈਨੇਜਰ ਨੇ ਕੀਤਾ ਬਚਾਅ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਦਿਤਿਆ ਨਰਾਇਣ ਦੇ ਈਵੈਂਟ ਮੈਨੇਜਰ ਨੇ ਉਨ੍ਹਾਂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਉਹ ਵਿਅਕਤੀ ਕਾਲਜ ਦਾ ਵੀ ਨਹੀਂ ਸੀ ਤੇ ਆਦਿਤਿਆ ਨੇ ਉਸ ਨਾਲ ਕਈ ਸੈਲਫੀਆਂ ਵੀ ਲਈਆਂ ਸਨ ਪਰ ਫਿਰ ਵੀ ਉਹ ਗਾਇਕ ਨੂੰ ਸਮੇਂ-ਸਮੇਂ ’ਤੇ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦਰਸ਼ਨ ਰਾਵਲ ਨੇ ਅਜਿਹੀਆਂ ਘਟਨਾਵਾਂ ਕਾਰਨ ਕਾਲਜਾਂ ’ਚ ਸ਼ੋਅ ਕਰਨੇ ਵੀ ਬੰਦ ਕਰ ਦਿੱਤੇ ਹਨ।

ਮੁਨੱਵਰ ਫਾਰੂਕੀ ਨੇ ਕੀਤੇ ਟਰੋਲ
ਇਸ ਦੇ ਨਾਲ ਹੀ ਕਾਮੇਡੀਅਨ ਮੁਨੱਵਰ ਫਾਰੂਕੀ ਨੇ ਵੀ ਆਪਣੇ ਟਵਿਟਰ ਅਕਾਊਂਟ ’ਤੇ ਆਦਿਤਿਆ ਦਾ ਮਜ਼ਾਕ ਉਡਾਉਂਦਿਆਂ ਲਿਖਿਆ ਸੀ, ‘‘ਪਾਪਾ ਕਹਿਤੇ ਹੈਂ ਬਦਨਾਮ ਕਰੇਗਾ! ਬੇਟਾ ਹਮਾਰਾ ਐਸਾ ਕਾਂਡ ਕਰੇਗਾ... ਆਦਿਤਿਆ ਨਾਰਾਇਣ।’’ ਮੁਨੱਵਰ ਫਾਰੂਕੀ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਆਦਿਤਿਆ ਨੇ ਪਹਿਲੀ ਵਾਰ ਆਪਣੇ ਵਿਵਹਾਰ ਨੂੰ ਲੈ ਕੇ ਚੁੱਪੀ ਤੋੜੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News