ਅਨੁਰਾਗ ਕਸ਼ਯਪ ’ਤੇ ਅਦਾਕਾਰਾ ਨੇ ਲਾਏ ਸਨ ਜਬਰ-ਜ਼ਨਾਹ ਦੇ ਦੋਸ਼, 4 ਮਹੀਨੇ ਬੀਤਣ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ
Monday, Dec 21, 2020 - 05:34 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਇਕ ਵਾਰ ਮੁੜ ਚਰਚਾ ’ਚ ਹੈ। ਪਾਇਲ ਘੋਸ਼ ਨੇ ਕਿਹਾ ਹੈ ਕਿ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ ਲਗਾਇਆਂ 4 ਮਹੀਨੇ ਬੀਤ ਚੁੱਕੇ ਹਨ ਪਰ ਮੁੰਬਈ ਪੁਲਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪਾਇਲ ਨੇ ਸੋਮਵਾਰ ਨੂੰ ਟਵੀਟ ਕੀਤਾ, ‘ਇਸ ਨੂੰ 4 ਮਹੀਨੇ ਹੋ ਗਏ ਹਨ। ਅਨੁਰਾਗ ਕਸ਼ਯਪ ਖਿਲਾਫ ਕੋਈ ਸਬੂਤ ਨਹੀਂ ਦਿੱਤੇ ਗਏ ਪਰ ਮੇਰੇ ਵਲੋਂ ਸਬੂਤ ਦਿੱਤੇ ਜਾਣ ਤੋਂ ਬਾਅਦ ਕੀ ਮੈਨੂੰ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਮਰਨਾ ਪਏਗਾ?’
ਅਦਾਕਾਰਾ ਨੇ ਟਵੀਟ ’ਚ ਲਿਖਿਆ, ‘ਬਹੁਤ ਸਮਾਂ ਬੀਤ ਚੁੱਕਾ ਹੈ ਤੇ ਮੁੰਬਈ ਪੁਲਸ ਨੇ ਆਪਣਾ ਕੰਮ ਨਹੀਂ ਕੀਤਾ। ਇਹ ਇਕ ਬੇਨਤੀ ਹੈ। ਇਹ ਔਰਤਾਂ ਬਾਰੇ ਹੈ ਤੇ ਸਾਨੂੰ ਇਸ ਗੱਲ ਤੋਂ ਚੇਤੰਨ ਹੋਣਾ ਚਾਹੀਦਾ ਹੈ ਕਿ ਅਸੀਂ ਮਿਸਾਲ ਦੇ ਕੇ ਕਿਸ ਦੀ ਅਗਵਾਈ ਕਰ ਰਹੇ ਹਾਂ।’
It's been a while and @mumbaipolice hasn't done it's best. An earnest request . It's a matter of women and we should be aware of what examples we are setting.
— Payal Ghosh ॐ (@iampayalghosh) December 21, 2020
ਦੱਸਣਯੋਗ ਹੈ ਕਿ ਪਾਇਲ ਨੇ 22 ਸਤੰਬਰ ਨੂੰ ਮੁੰਬਈ ਦੇ ਵਰਸੋਵਾ ਥਾਣੇ ’ਚ ਅਨੁਰਾਗ ਕਸ਼ਯਪ ਖਿਲਾਫ ਜਬਰ-ਜ਼ਨਾਹ ਦਾ ਕੇਸ ਦਾਇਰ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਵਰਸੋਵਾ ’ਚ ਫ਼ਿਲਮ ਨਿਰਮਾਤਾ ਅਨੁਰਾਗ ਨੇ 2013 ’ਚ ਜਬਰ-ਜ਼ਨਾਹ ਕੀਤਾ ਸੀ। ਪੁੱਛਗਿੱਛ ਦੌਰਾਨ ਅਨੁਰਾਗ ਨੇ ਕਿਹਾ ਹੈ ਕਿ ਦੋਸ਼ ਗਲਤ ਹਨ।
It's been 4 months and no action has been taken against #AnuragKashyap inspite of me providing evidence. Do I have to die to get the proccedings going ?
— Payal Ghosh ॐ (@iampayalghosh) December 21, 2020
ਹਾਲਾਂਕਿ ਮੁੰਬਈ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਅਨੁਰਾਗ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਸ਼ੂਟਿੰਗ ਲਈ ਸ਼੍ਰੀਲੰਕਾ ’ਚ ਸੀ। ਉਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ। ਪਾਇਲ ਘੋਸ਼ ਨੇ ਬਾਲੀਵੁੱਡ ਨੂੰ ਅਪੀਲ ਕੀਤੀ ਕਿ ਕੋਈ ਵੀ ਅਭਿਨੇਤਾ ਤੇ ਨਿਰਮਾਤਾ/ਨਿਰਦੇਸ਼ਕ ਅਨੁਰਾਗ ਨਾਲ ਕੰਮ ਨਾ ਕਰਨ, ਜਦੋਂ ਤਕ ਅਨੁਰਾਗ ਕਸ਼ਯਪ ਖਿਲਾਫ ਜਬਰ-ਜ਼ਨਾਹ ਦੇ ਦੋਸ਼ਾਂ ਦੀ ਜਾਂਚ ਪੂਰੀ ਨਹੀਂ ਹੋ ਜਾਂਦੀ।
ਪਾਇਲ ਘੋਸ਼ ਨੇ ਕਿਹਾ, ‘ਮੈਂ ਸੁਣਿਆ ਹੈ ਕਿ ਅਨੁਰਾਗ ਕਸ਼ਯਪ ਨਵੰਬਰ ਤੋਂ ਅਮਿਤਾਭ ਬੱਚਨ ਨਾਲ ਕੰਮ ਕਰਨ ਜਾ ਰਹੇ ਹਨ। ਮੈਨੂੰ ਨਹੀਂ ਪਤਾ ਕਿ ਇਹ ਖ਼ਬਰ ਸਹੀ ਹੈ ਜਾਂ ਨਹੀਂ ਪਰ ਜੇ ਅਜਿਹਾ ਹੈ ਤਾਂ ਮੈਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕਰਾਂਗੀ।’
ਨੋਟ– ਪਾਇਲ ਵਲੋਂ ਲਗਾਏ ਦੋਸ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ’ਚ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ।