ਫ਼ਿਲਮ ''ਪਠਾਨ'' ''ਚ ਦਿਸੇਗਾ ਸ਼ਾਹਰੁਖ ਖ਼ਾਨ ਤੇ ਦੀਪਿਕਾ ਦਾ ਸਭ ਤੋਂ ਹੌਟ ਅੰਦਾਜ਼
Sunday, Dec 11, 2022 - 06:01 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਆਦਿੱਤਿਆ ਚੋਪੜਾ ਤੇ ਨਿਰਦੇਸ਼ਕ ਸਿਧਾਰਥ ਆਨੰਦ ਫ਼ਿਲਮ ‘ਪਠਾਨ’ ਨਾਲ ਭਾਰਤ ਦੇ ਸਭ ਤੋਂ ਵੱਡੇ ਐਕਸ਼ਨ ਤਮਾਸ਼ੇ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਤਾ ਲੱਗਾ ਹੈ ਕਿ ਫ਼ਿਲਮ ‘ਪਠਾਨ’ ਦਾ ਪਹਿਲਾ ਗੀਤ ‘ਬੇਸ਼ਰਮ ਰੰਗ...’ 12 ਦਸੰਬਰ ਯਾਨੀਕਿ ਕੱਲ੍ਹ ਨੂੰ ਰਿਲੀਜ਼ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇਕੋ ਸਮੇਂ ਪ੍ਰੈਗਨੈਂਟ, ਭੜਕੇ ਲੋਕਾਂ ਨੇ ਕਿਹਾ– ‘ਇਹ ਕਿਵੇਂ ਮੁਮਕਿਨ ਹੈ?’
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਗੀਤ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਉਸ ਦੇ ਸਭ ਤੋਂ ਹੌਟ ਅੰਦਾਜ਼ ’ਚ ਪੇਸ਼ ਕਰੇਗਾ ਤੇ ਉਸ ਦੇ ਤੇ ਸ਼ਾਹਰੁਖ ਖ਼ਾਨ ਵਿਚਕਾਰ ਅਜਿਹੀ ਕੈਮਿਸਟਰੀ ਦਿਖਾਏਗਾ, ਜੋ ਤੁਹਾਡੇ ਸਾਹਾਂ ਨੂੰ ਛੂਹ ਲਵੇਗਾ!
Mirror mirror on the wall, she’s the most glamorous of them all! #BesharamRang song
— Shah Rukh Khan (@iamsrk) December 10, 2022
dropping on 12th Dec at 11 AM - https://t.co/F4TpXiidWz
Celebrate #Pathaan with #YRF50 only at a big screen near you on 25th January, 2023. Releasing in Hindi, Tamil and Telugu. pic.twitter.com/TM7aHCFavr
ਜੀ ਹਾਂ, ਇਹ ਸੱਚ ਹੈ ਕਿ ਸਾਡੀ ਫ਼ਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਸੋਮਵਾਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ 'ਚ ਸਾਡੀ ਪੀੜ੍ਹੀ ਦੇ ਦੋ ਸਭ ਤੋਂ ਵੱਡੇ ਸੁਪਰਸਟਾਰ ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੂਕੋਣ ਆਪਣੇ ਹੁਣ ਤੱਕ ਦੇ ਸਭ ਤੋਂ ਹੌਟ ਅੰਦਾਜ਼ 'ਚ ਦਿਖਾਈ ਦੇਣਗੇ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਦਿਓ।