ਸੱਚੀਂ ਹੋ ਗਿਆ ਪਰਮੀਸ਼ ਵਰਮਾ ਦਾ ਤਲਾਕ ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ Case Detail ਨੇ ਛੇੜੀ ਵੱਡੀ ਚਰਚਾ
Monday, Jan 12, 2026 - 11:55 AM (IST)
ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਅਤੇ ਫਿਲਮ ਜਗਤ ਦੇ ਦਿੱਗਜ ਅਦਾਕਾਰ ਤੇ ਸਿੰਗਰ ਪਰਮੀਸ਼ ਵਰਮਾ ਇਨੀਂ ਦਿਨੀਂ ਆਪਣੀ ਕਿਸੇ ਫਿਲਮ ਜਾਂ ਗੀਤ ਕਾਰਨ ਨਹੀਂ, ਸਗੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਖਬਰਾਂ ਅਨੁਸਾਰ ਪਰਮੀਸ਼ ਵਰਮਾ ਅਤੇ ਉਨ੍ਹਾਂ ਦੀ ਪਤਨੀ ਗੁਨੀਤ ਗਰੇਵਾਲ (ਗੀਤ) ਦੇ ਰਾਹ ਹਮੇਸ਼ਾ ਲਈ ਵੱਖ ਹੋਣ ਜਾ ਰਹੇ ਹਨ।
ਵੈਨਕੂਵਰ ਦੀ ਅਦਾਲਤ 'ਚ ਪਹੁੰਚਿਆ ਮਾਮਲਾ?
ਇੰਟਰਨੈੱਟ 'ਤੇ ਕੁਝ ਅਜਿਹੀਆਂ ਸਕ੍ਰੀਨ ਰਿਕਾਰਡਿੰਗਜ਼ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੀਤ ਗਰੇਵਾਲ ਨੇ 9 ਦਸੰਬਰ 2025 ਨੂੰ ਕੈਨੇਡਾ ਦੇ ਵੈਨਕੂਵਰ ਦੀ ਅਦਾਲਤ ਵਿੱਚ ਤਲਾਕ ਲਈ ਅਰਜ਼ੀ ਦਾਖਲ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਕੋਰਟ ਦੀ ਵੈੱਬਸਾਈਟ ਦੇ ਸਰਚ ਰਿਜ਼ਲਟ ਵਿੱਚ ਪਰਮੀਸ਼ ਦਾ ਨਾਮ ਵੀ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਨੇ ਇਨ੍ਹਾਂ ਚਰਚਾਵਾਂ ਨੂੰ ਹੋਰ ਹਵਾ ਦਿੱਤੀ ਹੈ।

ਸੋਸ਼ਲ ਮੀਡੀਆ 'ਤੇ 'ਅਨਫਾਲੋ' ਨੇ ਦਿੱਤਾ ਵੱਡਾ ਸੰਕੇਤ
ਹਾਲਾਂਕਿ ਦੋਵਾਂ ਨੇ ਹਾਲੇ ਤੱਕ ਇਸ ਮਾਮਲੇ 'ਤੇ ਚੁੱਪੀ ਸਾਧੀ ਹੋਈ ਹੈ, ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਰਮੀਸ਼ ਅਤੇ ਗੀਤ ਨੇ ਇੱਕ-ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ (Unfollow) ਕਰ ਦਿੱਤਾ ਹੈ। ਇੱਥੋਂ ਤੱਕ ਕਿ ਗੀਤ ਨੇ ਪੂਰੇ ਵਰਮਾ ਪਰਿਵਾਰ ਨੂੰ ਵੀ ਆਪਣੀ ਫਾਲੋਇੰਗ ਲਿਸਟ ਵਿੱਚੋਂ ਹਟਾ ਦਿੱਤਾ ਹੈ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 'ਦਾਲ ਵਿੱਚ ਕੁਝ ਕਾਲਾ ਜ਼ਰੂਰ ਹੈ'।
4 ਸਾਲਾਂ ਬਾਅਦ ਟੁੱਟਣ ਦੀ ਕਗਾਰ 'ਤੇ ਰਿਸ਼ਤਾ?
ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਅਤੇ ਗੁਨੀਤ ਗਰੇਵਾਲ ਦਾ ਵਿਆਹ ਸਾਲ 2021 ਵਿੱਚ ਹੋਇਆ ਸੀ। ਇਸ ਜੋੜੇ ਦੀ ਇੱਕ ਪਿਆਰੀ ਧੀ ਵੀ ਹੈ, ਜਿਸ ਦਾ ਨਾਮ ਸਦਾ ਹੈ। ਵਿਆਹ ਦੇ ਮਹਿਜ਼ ਚਾਰ ਸਾਲਾਂ ਬਾਅਦ ਅਜਿਹੀਆਂ ਖਬਰਾਂ ਆਉਣਾ ਪਰਮੀਸ਼ ਦੇ ਚਾਹੁਣ ਵਾਲਿਆਂ ਲਈ ਕਾਫ਼ੀ ਵੱਡਾ ਝਟਕਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਤਲਾਕ ਦੀ ਪੁਸ਼ਟੀ ਹੋਣੀ ਅਜੇ ਬਾਕੀ ਹੈ।
