ਭੈਣ ਅਤੇ ਜੀਜੇ ਨਾਲ ਪਰਿਣੀਤੀ ਦੀ ਪੂਲ ਪਾਰਟੀ, ਦੇਖੋ ਨਿਕ ਦੀਆਂ ਪਤਨੀ ਅਤੇ ਸਾਲੀ ਨਾਲ ਟਸ਼ਨ ਭਰੀਆਂ ਤਸਵੀਰਾਂ

07/24/2022 11:21:28 AM

ਮੁੰਬਈ- 'ਦੇਸੀ ਗਰਲ' ਪ੍ਰਿਯੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਸੈਲੀਬਿਰੇਟ ਕੀਤਾ ਜਿਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਪ੍ਰਿਯੰਕਾ ਨੇ ਇਸ ਜਸ਼ਨ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬਰਥਡੇਅ ਸੈਲੀਬਿਰੇਸ਼ਨ ਨੂੰ ਅਜੇ ਕਈ ਦਿਨ ਬੀਤ ਗਏ ਪਰ ਉਨ੍ਹਾਂ ਦੀਆਂ ਤਸਵੀਰਾਂ ਦਾ ਸਿਲਸਿਲਾ ਖਤਮ ਵੀ ਨਹੀਂ ਹੋਇਆ। ਪ੍ਰਿਯੰਕਾ ਤੋਂ ਬਾਅਦ ਹੁਣ ਉਨ੍ਹਾਂ ਦੀ ਚਚੇਰੀ ਭੈਣ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਨੇ ਕੁਝ ਤਸਵੀਰਾਂ ਸਾਂਝੀਆਂ ਕਰ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ।

PunjabKesari
ਪਰਿਣੀਤੀ ਚੋਪੜਾ ਨੇ ਸ਼ਨੀਵਾਰ ਨੂੰ ਆਪਣੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਦੇ ਜਨਮਦਿਨ ਦੇ ਅੰਦਰ ਦੀਆਂ ਤਸਵੀਰਾਂ ਅਤੇ ਕਲਿੱਕ ਕੀਤੀ ਇਕ ਸੀਰੀਜ਼ ਪੋਸਟ ਕੀਤੀ। ਤਸਵੀਰਾਂ 'ਚ ਪਰਿਣੀਤੀ ਨੂੰ ਆਪਣੀ ਭੈਣ ਪ੍ਰਿਯੰਕਾ ਦੇ ਬਰਥਡੇਅ ਬੈਸ਼ ਦਾ ਆਨੰਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ 'ਚ ਕੁਝ ਤਸਵੀਰਾਂ 'ਚ ਉਹ ਆਪਣੇ ਜੀਜੇ ਨਿਕ ਜੋਨਸ ਅਤੇ ਪ੍ਰਿਯੰਕਾ ਦੇ ਨਾਲ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਪ੍ਰਿਯੰਕਾ ਅਤੇ ਪਰਿਣੀਤੀ ਨੇ ਜਿਥੇ ਆਪਣੇ ਫੈਸ਼ਨ ਗੇਮ ਨੂੰ ਆਨ-ਪੁਆਇੰਟ ਰੱਖਿਆ ਸੀ, ਉਧਰ ਨਿਕ ਵੀ ਕਾਫ਼ੀ ਹੈਂਡਸਮ ਲੱਗ ਰਹੇ ਸਨ।

PunjabKesari
ਇਕ ਤਸਵੀਰ 'ਚ ਪ੍ਰਿਯੰਕਾ ਪਰਿਣੀਤੀ ਦੇ ਨਾਲ ਪੋਜ਼ ਦੇ ਰਹੀ ਹੈ। ਤਸਵੀਰ 'ਚ ਪਰਿਣੀਤੀ ਵ੍ਹਾਈਟ ਰੰਗ ਦੀ ਡਰੈੱਸ ਅਤੇ ਐਨਕ ਲਗਾਏ ਨਜ਼ਰ ਆ ਰਹੀ ਹੈ ਅਤੇ ਪ੍ਰਿਯੰਕਾ ਪੀਲੇ ਰੰਗ ਦੀ ਬਿਕਨੀ, ਟਾਪ, ਮੈਚਿੰਗ ਸਕਰਟ ਅਤੇ ਇਕ ਹੈੱਡਸਕਾਰਫ 'ਚ ਹੈ। 

PunjabKesari
ਦੂਜੀ ਤਸਵੀਰ 'ਚ ਨਿਕ ਵੀ ਦੋਵਾਂ ਭੈਣਾਂ ਦੇ ਨਾਲ ਨਜ਼ਰ ਆ ਰਹੇ ਹਨ। ਇਥੇ ਪਰਿਣੀਤੀ ਪ੍ਰਿਯੰਕਾ ਦਾ ਹੈੱਡਸਕਾਰਫ ਪਹਿਨੇ ਨਜ਼ਰ ਆਈ।

PunjabKesari
ਤੀਜੀ ਤਸਵੀਰ 'ਚ ਤਿੰਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਇਕ ਪੂਲ ਦੇ ਅੰਦਰ ਦੇਖਿਆ ਜਾ ਸਕਦਾ ਹੈ। ਇਕ ਤਸਵੀਰ 'ਚ ਪਰਿਣੀਤੀ ਨੂੰ ਪ੍ਰਿਯੰਕਾ ਅਤੇ ਉਨ੍ਹਾਂ ਦੀਆਂ ਸਹੇਲੀਆਂ ਦੇ ਨਾਲ ਬੈਠੇ ਹੋਏ ਹਨ, ਉਹ ਸਭ ਹੱਸ ਰਹੀਆਂ ਹਨ। 

 

PunjabKesari
ਪਰਿਣੀਤੀ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ-'ਬੱਡੇ ਫੋਟੋ ਡੰਪ 21 ਇਹ ਸੈਲੀਬਿਰੇਸ਼ਨ ਦਾ 48 ਘੰਟੇ ਦਾ ਬਵੰਡਰ ਸੀ, ਜੈੱਟ ਲੈਗ, ਟੈਕੋਸ ਹਗਸ, ਹੱਸੀ ਅਤੇ ਸਮੁੰਦਰ! ਇਸ ਤੋਂ ਉਭਰਨ 'ਚ ਇਕ ਹਫ਼ਤਾ ਲੱਗੇਗਾ ਅਤੇ ਭੁੱਲਣ 'ਚ ਜੀਵਨ ਭਰ ! ਦੁਨੀਆ ਦੀ ਦੇਸੀ ਗਰਲ,ਪਰ ਮੇਰੀ ਮਿਮੀ ਦੀਦੀ। ਆਈ ਲਵ ਯੂ@priyankachopra।

PunjabKesari

 

PunjabKesariPunjabKesari


Aarti dhillon

Content Editor

Related News