ਫ਼ਿਲਮਾਂ ਦੇ ਨਾਲ-ਨਾਲ ਰਾਜਨੀਤੀ ’ਚ ਵੀ ਲੋਹਾ ਮੰਨਵਾ ਚੁੱਕੇ ਨੇ ਪਰੇਸ਼ ਰਾਵਲ, ਪੀ. ਐੱਮ. ਮੋਦੀ ਦੇ ਮੰਨੇ ਜਾਂਦੇ ਨੇ ਵੱਡੇ ਸਮਰਥਕ

05/30/2021 12:23:37 PM

ਮੁੰਬਈ (ਬਿਊਰੋ)– ਅੱਜ ਫ਼ਿਲਮੀ ਅਦਾਕਾਰ ਪਰੇਸ਼ ਰਾਵਲ ਦਾ ਜਨਮਦਿਨ ਹੈ। ਉਨ੍ਹਾਂ ਨੇ ਕਈ ਫ਼ਿਲਮਾਂ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ‘ਹੇਰਾ ਫੇਰੀ’ ’ਚ ‘ਬਾਬੂਰਾਓ’ ਗਣਪਤਰਾਓ ਆਪਟੇ’ ਦੀ ਭੂਮਿਕਾ ਹੋਵੇ ਜਾਂ ‘ਵੈਲਕਮ’ ’ਚ ‘ਡਾਕਟਰ ਘੁੰਗਰੂ’, ਪਰੇਸ਼ ਰਾਵਲ ਨੇ ਕਈ ਫ਼ਿਲਮਾਂ ’ਚ ਸ਼ਾਨਦਾਰ ਅਦਾਕਾਰੀ ਕੀਤੀ ਹੈ। ਪਰੇਸ਼ ਰਾਵਲ ਨੇ ਸ਼ਾਨਦਾਰ ਫ਼ਿਲਮਾਂ ਨਾਲ ਦਰਸ਼ਕਾਂ ਦੇ ਮਨਾਂ ’ਤੇ ਅਮਿੱਟ ਛਾਪ ਛੱਡੀ ਹੈ। ਅੱਜ ਉਹ 66 ਸਾਲਾਂ ਦੇ ਹੋ ਗਏ ਹਨ। ਪਰੇਸ਼ ਰਾਵਲ ਫ਼ਿਲਮਾਂ ਤੋਂ ਇਲਾਵਾ ਰਾਜਨੀਤੀ ’ਚ ਵੀ ਬਹੁਤ ਸਰਗਰਮ ਹਨ। ਪਰੇਸ਼ ਰਾਵਲ ਪਿਛਲੇ 30 ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।

PunjabKesari

ਪੀ. ਐੱਮ. ਨਰਿੰਦਰ ਮੋਦੀ ਦੇ ਮੰਨੇ ਜਾਂਦੇ ਨੇ ਵੱਡੇ ਸਮਰਥਕ
ਪਰੇਸ਼ ਰਾਵਲ ਇਕ ਫ਼ਿਲਮ ਨਿਰਮਾਤਾ, ਅਦਾਕਾਰ, ਕਾਮੇਡੀਅਨ ਤੇ ਸੰਸਦ ਮੈਂਬਰ ਵੀ ਰਹੇ ਹਨ। ਉਹ ਸਾਲ 2014 ਤੋਂ 2019 ਤੱਕ ਅਹਿਮਦਾਬਾਦ ਤੋਂ ਸੰਸਦ ਮੈਂਬਰ ਰਹੇ ਸਨ। ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ’ਤੇ ਚੋਣ ਲੜ ਕੇ ਜਿੱਤੇ ਸਨ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵੱਡਾ ਸਮਰਥਕ ਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਬਹੁਤ ਸਾਰੀਆਂ ਮਜ਼ੇਦਾਰ ਫ਼ਿਲਮਾਂ ’ਚ ਕੰਮ ਕੀਤਾ ਹੈ, ਜਿਨ੍ਹਾਂ ’ਚ ‘ਗੋਲਮਾਲ ਫਨ ਅਨਲਿਮਿਟਿਡ’ ਲੋਕਾਂ ਦੀ ਇਕ ਬਹੁਤ ਹੀ ਮਨਪਸੰਦ ਫ਼ਿਲਮ ਹੈ।

PunjabKesari

ਵੱਖ-ਵੱਖ ਕਿਰਦਾਰਾਂ ਨਾਲ ਬਣਾਈ ਦਰਸ਼ਕਾਂ ਵਿਚਾਲੇ ਵੱਖਰੀ ਪਛਾਣ
ਪਰੇਸ਼ ਰਾਵਲ ਨੇ ਫ਼ਿਲਮ ‘ਭਾਗਮ ਭਾਗ’ ’ਚ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਫ਼ਿਲਮ ’ਚ ਉਨ੍ਹਾਂ ਨੇ ‘ਚੰਪਕ’ ਉਰਫ਼ ‘ਚੰਪੂ ਚਤੁਰਵੇਦੀ’ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਉਹ ‘ਭੂਲ ਭੁਲਈਆ’ ’ਚ ਵੀ ਨਜ਼ਰ ਆਏ ਸਨ। ਇਹ ਇਕ ਮਨੋਵਿਗਿਆਨਕ ਹਾਰਰ ਫ਼ਿਲਮ ਸੀ। ਫ਼ਿਲਮ ’ਚ ਉਨ੍ਹਾਂ ਨੇ ‘ਬਟੂ ਸ਼ੰਕਰ ਉਪਾਧਿਆਏ’ ਦਾ ਕਿਰਦਾਰ ਨਿਭਾਇਆ ਸੀ। ਉਹ ‘ਹੇਰਾ-ਫੇਰੀ’ ’ਚ ਵੀ ਦਿਖਾਈ ਦਿੱਤੇ ਸੀ। ਇਹ ਫ਼ਿਲਮ ਅਜੇ ਵੀ ਬਹੁਤ ਪਸੰਦ ਕੀਤੀ ਜਾਂਦੀ ਹੈ।

PunjabKesari

ਮੌਤ ਦੀ ਉੱਡ ਚੁੱਕੀ ਹੈ ਅਫਵਾਹ
ਪਰੇਸ਼ ਰਾਵਲ ਨੇ ‘ਅੰਦਾਜ਼ ਅਪਨਾ ਅਪਨਾ’ ’ਚ ਵੀ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਨੂੰ ਵੀ ਬਹੁਤ ਪਿਆਰ ਕੀਤਾ ਗਿਆ ਸੀ। ਹਾਲ ਹੀ ’ਚ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲੀ ਸੀ। ਉਨ੍ਹਾਂ ਨੇ ਚੁਟਕੀ ਲੈਂਦਿਆਂ ਮਜ਼ਾਕੀਆ ਢੰਗ ਨਾਲ ਇਸ ਦਾ ਮਖੌਲ ਵੀ ਉਡਾਇਆ ਸੀ।

PunjabKesari

ਨੋਟ– ਤੁਹਾਨੂੰ ਪਰੇਸ਼ ਰਾਵਲ ਦੀ ਕਿਹੜੀ ਫ਼ਿਲਮ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News