ਟਰੇਨ ''ਚ ਸਫ਼ਰ ਕਰ ਰਿਹਾ ਸੀ ਐਕਟਰ, ਕੋਲ ਬੈਠੀ ਲੜਕੀ ਨਾਲ ਹੀ ਕਰਵਾ ਲਿਆ ਵਿਆਹ

Sunday, Sep 15, 2024 - 10:07 AM (IST)

ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਾ ਪੰਕਜ ਤ੍ਰਿਪਾਠੀ ਪਹਿਲੀ ਵਾਰ ਆਪਣੀ ਪਤਨੀ ਨੂੰ ਟ੍ਰੇਨ 'ਚ ਮਿਲੇ ਸਨ। ਪਹਿਲੀ ਵਾਰ ਜਦੋਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਦੇਖਿਆ, ਉਹ ਉਸ ਦੇ ਨਾਲ ਵਾਲੀ ਸੀਟ ‘ਤੇ ਬੈਠੀ ਸੀ। ਉਨ੍ਹਾਂ ਨੂੰ ਪਹਿਲੀ ਨਜ਼ਰ 'ਚ ਹੀ ਉਸ ਦੇ ਨਾਲ ਪਿਆਰ ਹੋ ਗਿਆ। ਬਾਅਦ 'ਚ ਉਨ੍ਹਾਂ ਨੇ ਆਪਣੇ ਨਾਲ ਬੈਠੀ ਲੜਕੀ ਨਾਲ ਵਿਆਹ ਵੀ ਕਰਵਾ ਲਿਆ। ਪੰਕਜ, ਜਿਸ ਨੂੰ ਅੱਜ ਅਦਾਕਾਰੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ, ਨੂੰ ਉਸ ਦੀ ਪਤਨੀ ਨੇ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ 'ਚ ਵੀ ਸਾਥ ਦਿੱਤਾ। ਅੱਜ, ਪੰਕਜ ਤ੍ਰਿਪਾਠੀ, ਜੋ ਕਿ Stree 2 ਵਰਗੀਆਂ ਬਲਾਕਬਸਟਰ ਫ਼ਿਲਮਾਂ 'ਚ ਸ਼ਕਤੀਸ਼ਾਲੀ ਭੂਮਿਕਾਵਾਂ 'ਚ ਨਜ਼ਰ ਆ ਰਿਹਾ ਹੈ, ਨੇ ਆਪਣੇ ਕਰੀਅਰ 'ਚ ਅਜਿਹਾ ਸਮਾਂ ਵੀ ਦੇਖਿਆ ਹੈ ਜਦੋਂ ਉਨ੍ਹਾਂ ਕੋਲ ਕੋਈ ਕੰਮ ਨਹੀਂ ਸੀ। ਉਸ ਦਾ ਸਾਰਾ ਖ਼ਰਚਾ ਉਸ ਦੀ ਪਤਨੀ ਨੇ 8 ਸਾਲ ਤੱਕ ਚੁੱਕਿਆ। ਆਪਣੇ ਅਦਾਕਾਰੀ ਕਰੀਅਰ 'ਚ ਪੰਕਜ ਤ੍ਰਿਪਾਠੀ ਨੇ ‘ਓਮਕਾਰਾ’, ‘ਗੁੰਜਨ ਸਕਸੈਨਾ’, ‘ਦਬੰਗ 2’, ‘ਫੁਕਰੇ’, ‘ਸਿੰਘਮ ਰਿਟਰਨਜ਼’, ‘ਬਰੇਲੀ ਕੀ ਬਰਫ਼ੀ’, ‘ਨਿਊਟਨ’, ‘ਲੂਡੋ’, ‘ਮਿਮੀ’ ‘ਸਤਰੀ’ ਐਂਡ ‘ਸਤਰੀ 2’ ਵਰਗੀਆਂ ਕਈ ਸਫ਼ਲ ਫ਼ਿਲਮਾਂ ‘ਚ ਕੰਮ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਨਾਂ ਇਕ ਹੋਰ ਰਿਕਾਰਡ, ਹਰ ਪਾਸੇ ਛਾਇਆ 'ਮੂਸਾ ਜੱਟ'

ਸਾਲ 2012 ‘ਚ ਉਨ੍ਹਾਂ ਦੇ ਪਤੀ ਦੀ ਇਕ ਫ਼ਿਲਮ ਆਈ ਸੀ, ਜਿਸ ਨੇ ਹਰ ਕੋਈ ਉਨ੍ਹਾਂ ਦਾ ਫੈਨ ਬਣਾ ਦਿੱਤਾ ਸੀ। ਅੱਜ ਉਹ ਫ਼ਿਲਮ ਇੰਡਸਟਰੀ ਦੇ ਸਭ ਤੋਂ ਮਹਿੰਗੇ ਅਦਾਕਾਰਾਂ 'ਚੋਂ ਇੱਕ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਪੰਕਜ ਦੀ ਕਾਮਯਾਬੀ 'ਚ ਉਨ੍ਹਾਂ ਦੀ ਪਤਨੀ ਮ੍ਰਿਦੁਲਾ ਤ੍ਰਿਪਾਠੀ ਦੀ ਵੀ ਵੱਡੀ ਭੂਮਿਕਾ ਹੈ। ਪੰਕਜ ਤ੍ਰਿਪਾਠੀ ਲਈ ਬਿਹਾਰ ਦੀਆਂ ਸੜਕਾਂ ਤੋਂ ਨਿਕਲ ਕੇ ਮੁੰਬਈ ਆਏ ਹਨ। ਇਹ ਆਸਾਨ ਨਹੀਂ ਸੀ। ਉਹ ਨਾ ਤਾਂ ਸਟਰੀਟ ਲਾਈਟ ਦੇ ਹੇਠਾਂ ਬੈਠੇ ਅਤੇ ਨਾ ਹੀ ਰੇਲਵੇ ਸਟੇਸ਼ਨ ‘ਤੇ ਸੌਏ ਪਰ ਉਨ੍ਹਾਂ ਦੀ ਵੀ ਸੰਘਰਸ਼ ਦੀ ਇੱਕ ਦੁਖਦਾਈ ਕਹਾਣੀ ਸੀ।

ਪੰਕਜ ਤ੍ਰਿਪਾਠੀ ਅਕਸਰ ਆਪਣੀ ਲਵ ਸਟੋਰੀ ਬਾਰੇ ਗੱਲ ਕਰਦੇ ਨਜ਼ਰ ਆਉਂਦੇ ਹਨ। ਉਹ ਅਕਸਰ ਇਸ ਬਾਰੇ ਗੱਲ ਕਰਦੇ ਹਨ ਕਿ ਉਹ ਆਪਣੀ ਪਤਨੀ ਮ੍ਰਿਦੁਲਾ ਤ੍ਰਿਪਾਠੀ ਨੂੰ ਕਿੰਨਾ ਪਿਆਰ ਕਰਦੇ ਹਨ। ਅਭਿਨੇਤਾ ਦੀ ਪ੍ਰੇਮ ਕਹਾਣੀ ਵੀ ਕਾਫੀ ਵਿਲੱਖਣ ਹੈ। ਆਪਣੇ ਇਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਆਪਣੇ ਸਮੇਂ ਦੌਰਾਨ ਉਹ ਹੱਥ ‘ਚ ਦਿਲ ਲੈ ਕੇ ਘੁੰਮਦੇ ਸੀ ਪਰ ਜਿਸ ਨੂੰ ਵੀ ਉਹ ਆਪਣਾ ਪਿਆਰ ਜ਼ਾਹਰ ਕਰਦੇ, ਪਹਿਲਾਂ ਉਸ ਨੂੰ ਪੁੱਛਦੇ ਕਿ ਕੀ ਉਹ ਉਸ ਨਾਲ ਵਿਆਹ ਕਰੇਗੀ। ਇਸ ਗੱਲ ਦਾ ਖੁਲਾਸਾ ਖੁਦ ਪੰਕਜ ਤ੍ਰਿਪਾਠੀ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੇ ਛੱਡਿਆ ਆਪਣਾ ਰੰਗ, ਜਾਣੋ ਕੀ ਹੈ ਲੋਕਾਂ ਦੇ ਰੀਵਿਊਜ਼

‘ਕੌਨ ਬਣੇਗਾ ਕਰੋੜਪਤੀ’ ‘ਚ ਆਪਣੀ ਲਵ ਸਟੋਰੀ ਦਾ ਖੁਲਾਸਾ ਕਰਦੇ ਹੋਏ ਪੰਕਜ ਨੇ ਖੁਦ ਕਿਹਾ ਸੀ, ‘ਇਕ ਵਾਰ ਮੈਂ ਟਰੇਨ ‘ਚ ਉਪਰਲੀ ਬਰਥ ‘ਤੇ ਬੈਠਾ ਸਫ਼ਰ ਕਰ ਰਿਹਾ ਸੀ ਅਤੇ ਮੈਂ ਹੇਠਾਂ ਨਾਲ ਵਾਲੀ ਬਰਥ ‘ਤੇ ਇਕ ਲੜਕੀ ਨੂੰ ਬੈਠੀ ਦੇਖਿਆ। ਮੈਂ ਉਸ ਨੂੰ ਵਾਰ-ਵਾਰ ਪੁੱਛ ਰਿਹਾ ਸੀ ਕਿ ਕੀ ਉਸ ਨੂੰ ਕੋਈ ਸਮੱਸਿਆ ਹੈ? ਇਕ ਅੰਕਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਤੁਸੀਂ ਦੋਵੇਂ ਪਰਫੈਕਟ ਮੈਚ ਹੋ। ਇਹ ਸੁਣ ਕੇ ਉਸ ਦੀ ਪਤਨੀ ਮ੍ਰਿਦੁਲਾ ਵੀ ਖ਼ੂਬ ਹੱਸ ਪਈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News