ਮਸ਼ਹੂਰ ਅਦਾਕਾਰ ਪੰਕਜ ਤ੍ਰਿਪਾਠੀ ਦੇ ਪਿਤਾ ਦਾ ਹੋਇਆ ਦਿਹਾਂਤ, 99 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ
Monday, Aug 21, 2023 - 04:41 PM (IST)

ਮੁੰਬਈ (ਬਿਊਰੋ)– ਪੰਕਜ ਤ੍ਰਿਪਾਠੀ ਦੇ ਪਿਤਾ ਪੰਡਿਤ ਬਨਾਰਸ ਤਿਵਾਰੀ ਦਾ 99 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸੋਮਵਾਰ ਸਵੇਰੇ ਆਪਣੇ ਜੱਦੀ ਪਿੰਡ ਬਰੌਲੀ, ਜੋ ਕਿ ਬਿਹਾਰ ਦੇ ਗੋਪਾਲਗੰਜ ਜ਼ਿਲੇ ’ਚ ਪੈਂਦਾ ਹੈ, ’ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ ਨੂੰ ਪਿੰਡ ’ਚ ਹੀ ਨਜ਼ਦੀਕੀਆਂ ਵਿਚਾਲੇ ਕੀਤਾ ਜਾਵੇਗਾ।
ਇਹ ਜਾਣਕਾਰੀ ਅਦਾਕਾਰ ਤੇ ਉਨ੍ਹਾਂ ਦੇ ਪਰਿਵਾਰ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਦਿੱਤੀ ਹੈ। ਖ਼ਬਰ ਮਿਲਦਿਆਂ ਹੀ ਪੰਕਜ ਪਰਿਵਾਰ ਸਮੇਤ ਪਿੰਡ ਲਈ ਰਵਾਨਾ ਹੋ ਗਏ ਹਨ।
ਪੰਕਜ ਨੇ ਆਪਣੇ ਕਈ ਇੰਟਰਵਿਊਜ਼ ’ਚ ਆਪਣੇ ਪਿਤਾ ਦਾ ਜ਼ਿਕਰ ਕੀਤਾ ਹੈ। ਹਾਲ ਹੀ ’ਚ ਇਕ ਇੰਟਰਵਿਊ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ’ਚ ਕੋਈ ਖ਼ਾਸ ਦਿਲਚਸਪੀ ਨਹੀਂ ਸੀ। ਇਥੋਂ ਤੱਕ ਕਿ ਉਹ ਨਹੀਂ ਜਾਣਦੇ ਕਿ ਪੰਕਜ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਤੇ ਕਿਸ ਤਰ੍ਹਾਂ ਦਾ ਸਿਨੇਮਾ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਬਨੀਤਾ ਸੰਧੂ ਨੇ ਏ. ਪੀ. ਢਿੱਲੋਂ ਨਾਲ ਰਿਲੇਸ਼ਨਸ਼ਿਪ ਦੀ ਕੀਤੀ ਪੁਸ਼ਟੀ, ਤਸਵੀਰਾਂ ਸਾਂਝੀਆਂ ਕਰ ਲਿਖੀ ਖ਼ਾਸ ਗੱਲ
ਪੰਕਜ ਦੇ ਪਿਤਾ ਉਨ੍ਹਾਂ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਪੰਕਜ ਨੇ ਅਦਾਕਾਰੀ ਦਾ ਖੇਤਰ ਚੁਣਿਆ। ਉਨ੍ਹਾਂ ਦੇ ਪਿਤਾ ਨੂੰ ਇਸ ਗੱਲ ਦਾ ਕੋਈ ਗੁੱਸਾ ਨਹੀਂ ਸੀ। ਉਹ ਸਿਰਫ ਇਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਚੰਗਾ ਪੈਸਾ ਕਮਾਏ ਤੇ ਖ਼ੁਸ਼ ਰਹੇ।
ਇਕ ਇੰਟਰਵਿਊ ’ਚ ਪੰਕਜ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੰਕਜ ਮੁੰਬਈ ’ਚ ਕੀ ਕੰਮ ਕਰਦੇ ਹਨ। ਉਨ੍ਹਾਂ ਨੂੰ ਪਿੰਡ ’ਚ ਰਹਿਣਾ ਪਸੰਦ ਸੀ। ਉਨ੍ਹਾਂ ਨੂੰ ਉਥੋਂ ਦਾ ਜੀਵਨ ਤੇ ਖੇਤੀ ਬਹੁਤ ਪਸੰਦ ਸੀ। ਉਹ ਜ਼ਿੰਦਗੀ ’ਚ ਸਿਰਫ ਇਕ ਵਾਰ ਮੁੰਬਈ ਆਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।