ਪਾਕਿਸਤਾਨੀ ਅਦਾਕਾਰ ਨੇ ਪਤਨੀ ਨੂੰ ਕੁੱਟ-ਕੁੱਟ ਕੀਤਾ ਜ਼ਖ਼ਮੀ, ਸੱਟਾਂ ਦੇਖ ਆ ਜਾਣਗੇ ਅੱਖਾਂ ’ਚ ਹੰਝੂ

Tuesday, Oct 25, 2022 - 05:43 PM (IST)

ਪਾਕਿਸਤਾਨੀ ਅਦਾਕਾਰ ਨੇ ਪਤਨੀ ਨੂੰ ਕੁੱਟ-ਕੁੱਟ ਕੀਤਾ ਜ਼ਖ਼ਮੀ, ਸੱਟਾਂ ਦੇਖ ਆ ਜਾਣਗੇ ਅੱਖਾਂ ’ਚ ਹੰਝੂ

ਮੁੰਬਈ (ਬਿਊਰੋ)– ਪਾਕਿਸਤਾਨੀ ਸਿਨੇਮਾ ਦੇ ਮੋਸਟ ਹੈਂਡਸਮ ਤੇ ਮਸ਼ਹੂਰ ਅਦਾਕਾਰ ਫਿਰੋਜ਼ ਖ਼ਾਨ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਸੁਰਖ਼ੀਆਂ ’ਚ ਹਨ। ਫਿਰੋਜ਼ ਖ਼ਾਨ ਨੇ ਆਪਣੇ 4 ਸਾਲਾਂ ਤਕ ਚੱਲੇ ਵਿਆਹ ਤੋਂ ਬਾਅਦ ਪਤਨੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਵੱਖ ਹੋਣ ਤੋਂ ਬਾਅਦ ਫਿਰੋਜ਼ ਖ਼ਾਨ ਦੀ ਪਤਨੀ ਲਗਾਤਾਰ ਅਦਾਕਾਰ ’ਤੇ ਗੰਭੀਰ ਦੋਸ਼ ਲਗਾ ਰਹੀ ਹੈ ਤੇ ਹੁਣ ਉਸ ਨੇ ਦੁਨੀਆ ਨੂੰ ਫਿਰੋਜ਼ ਖ਼ਾਨ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ।

ਫਿਰੋਜ਼ ਖ਼ਾਨ ਤੇ ਉਨ੍ਹਾਂ ਦੀ ਪਤਨੀ ਅਲੀਜ਼ਾ ਦੇ ਤਲਾਕ ਦਾ ਕੇਸ ਚੱਲ ਰਿਹਾ ਹੈ। ਇਸ ਵਿਚਾਲੇ ਹੁਣ ਸੋਸ਼ਲ ਮੀਡੀਆ ’ਤੇ ਅਲੀਜ਼ਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀ ਹੈ, ਜਿਨ੍ਹਾਂ ’ਚ ਅਲੀਜ਼ਾ ਜ਼ਖ਼ਮੀ ਨਜ਼ਰ ਆ ਰਹੀ ਹੈ। ਅਲੀਜ਼ਾ ਦੀਆਂ ਤਸਵੀਰਾਂ ’ਚ ਉਸ ਦੇ ਸਰੀਰ ਦੇ ਜ਼ਖ਼ਮ ਸਾਫ ਤੌਰ ’ਤੇ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਰਹੂਮ ਗਾਇਕ ਮੂਸੇਵਾਲਾ ਦੀ ਮੌਤ ਦੇ ਗਮ 'ਚ ਪਿੰਡ ਵਾਸੀਆਂ ਨੇ ਮਨਾਈ 'ਕਾਲੀ ਦੀਵਾਲੀ'

ਅਲੀਜ਼ਾ ਦੇ ਹੱਥਾਂ ’ਤੇ ਸੱਟ ਦੇ ਨਿਸ਼ਾਨ ਹਨ। ਉਸ ਦੀਆਂ ਅੱਖਾਂ ਵੀ ਸੁੱਜੀਆਂ ਹਨ। ਅਲੀਜ਼ਾ ਦੇ ਜ਼ਖ਼ਮਾਂ ਦੀਆਂ ਤਸਵੀਰਾਂ ਦੇਖ ਕੇ ਕਿਸੇ ਦਾ ਵੀ ਦਿਲ ਕੰਬ ਸਕਦਾ ਹੈ।

ਅਲੀਜ਼ਾ ਦੇ ਸਰੀਰ ’ਤੇ ਦਿਖ ਰਹੇ ਹਰ ਜ਼ਖ਼ਮ ਦਾ ਨਿਸ਼ਾਨ ਇਸ ਗੱਲ ਦੀ ਗਵਾਹੀ ਦੇ ਰਿਹਾ ਹੈ ਕਿ ਪਾਕਿਸਤਾਨੀ ਅਦਾਕਾਰ ਫਿਰੋਜ਼ ਖ਼ਾਨ ਨੇ ਆਪਣੀ ਪਤਨੀ ਨੂੰ ਕਿੰਨੀ ਬੇਰਹਿਮੀ ਨਾਲ ਕੁੱਟਿਆ ਹੈ। ਫਿਰੋਜ਼ ਖ਼ਾਨ ਪਰਦੇ ’ਤੇ ਭਾਵੇਂ ਹੀ ਹੀਰੋ ਹੋਣਗੇ ਪਰ ਲੋਕਾਂ ਦਾ ਮੰਨਣਾ ਹੈ ਕਿ ਅਸਲ ਜ਼ਿੰਦਗੀ ’ਚ ਉਹ ਕਿਸੇ ਹੈਵਾਨ ਤੋਂ ਘੱਟ ਨਹੀਂ ਹਨ।

PunjabKesari

ਅਲੀਜ਼ਾ ਦੇ ਜ਼ਖ਼ਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਉਣ ਤੋਂ ਬਾਅਦ ਲੋਕ ਫਿਰੋਜ਼ ਖ਼ਾਨ ਨੂੰ ਰੱਜ ਕੇ ਟਰੋਲਰ ਕਰ ਰਹੇ ਹਨ ਤੇ ਪਤਨੀ ਨਾਲ ਕੁੱਟਮਾਰ ਕਰਨ ਲਈ ਉਸ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News