ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

Monday, Aug 17, 2026 - 04:52 PM (IST)

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ

ਮੁੰਬਈ (ਏਜੰਸੀ) - ਇੰਟਰਨੈੱਟ ਸਖਸ਼ੀਅਤ ਓਰਹਾਨ ਅਵਤਰਮਨੀ, ਜਿਸਨੂੰ ਓਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਖੁਲਾਸਾ ਕੀਤਾ ਕਿ ਉਹ ਜਿੱਥੇ ਵੀ ਜਾਂਦਾ ਹੈ, ਸਲਮਾਨ ਖਾਨ ਦੀ ਇੱਕ ਤਸਵੀਰ ਆਪਣੇ ਬੈੱਡ ਦੇ ਸਿਰਹਾਣੇ ਜ਼ਰੂਰ ਰੱਖਦਾ ਹੈ।

ਇਹ ਵੀ ਪੜ੍ਹੋ: 20 ਸਾਲ ਛੋਟੀ ਪ੍ਰੇਮਿਕਾ ਨਾਲ ਤੀਜਾ ਵਿਆਹ ਕਰਵਾਏਗਾ ਮਸ਼ਹੂਰ ਅਦਾਕਾਰ ! 10 ਸਾਲਾਂ ਤੋਂ ਇਕ-ਦੂਜੇ ਨੂੰ ਕਰ ਰਹੇ ਹਨ ਡੇਟ

PunjabKesari

ਓਰੀ ਨੂੰ ਪੈਨਸਿਲ ਤੋਂ ਲੱਗਦੈ ਡਰ 

ਉਸਨੇ ਸੁਪਰਸਟਾਰ ਨੂੰ ਆਪਣੇ ਜੀਵਨ ਅਤੇ ਕਰੀਅਰ ਵਿੱਚ ਇੱਕ ਮਹੱਤਵਪੂਰਨ ਹਸਤੀ ਦੱਸਿਆ। ਇਹ ਖੁਲਾਸਾ "ਖਤਰੋਂ ਕੇ ਖਿਲਾੜੀ 15" ਵਿੱਚ ਉਸਦੀ ਮੌਜੂਦਗੀ ਦੌਰਾਨ ਹੋਇਆ, ਜਿੱਥੇ ਉਸਨੇ ਪੈਨਸਿਲ ਪ੍ਰਤੀ ਆਪਣੇ ਅਜੀਬ ਡਰ ਬਾਰੇ ਵੀ ਚਰਚਾ ਕੀਤੀ। ਐਪੀਸੋਡ ਦੌਰਾਨ, ਹੋਸਟ ਰੋਹਿਤ ਸ਼ੈੱਟੀ ਨੇ ਓਰੀ ਨੂੰ ਕਿਹਾ, "ਮੈਂ ਸੁਣਿਆ ਹੈ ਕਿ ਤੁਸੀਂ ਪੈਨਸਿਲ ਤੋਂ ਡਰਦੇ ਹੋ।" ਇਸ ਅਜੀਬ ਡਰ ਬਾਰੇ ਕਬੂਲ ਕਰਦੇ ਹੋਏ ਓਰੀ ਨੇ ਕਿਹਾ ਕਿ ਉਸਨੂੰ ਚਿੰਤਾ ਹੈ ਕਿ ਜੇਕਰ ਲਿਖਦੇ ਸਮੇਂ ਉਸ ਨੂੰ ਨਿੱਛ ਆ ਜਾਵੇ ਤਾਂ ਪੈਨਸਿਲ ਗਲਤੀ ਨਾਲ ਉਸਦੇ ਨੱਕ ਰਾਹੀਂ ਉਸਦੇ ਦਿਮਾਗ ਤੱਕ ਪਹੁੰਚ ਸਕਦੀ ਹੈ ਅਤੇ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਉਸ ਦੀ ਗੱਲ ਸੁਣ ਕੇ ਬਾਕੀ ਪ੍ਰਤੀਯੋਗੀ ਕਾਫੀ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: 'ਲਗੇ ਰਹੋ ਮੁੰਨਾ ਭਾਈ' ਫੇਮ ਅਦਾਕਾਰ ਦੀ ਕਾਰ ਦਾ ਐਕਸੀਡੈਂਟ ! ਸਕੂਟਰ ਸਵਾਰਾਂ ਨੂੰ ਦਰੜਿਆ, ਕੇਸ ਦਰਜ

PunjabKesari

ਬਿਸਤਰੇ ਦੇ ਨੇੜੇ ਰੱਖਦਾ ਹੈ ਸਲਮਾਨ ਖਾਨ ਦੀ ਤਸਵੀਰ

ਇਸ ਦੌਰਾਨ ਇੱਕ ਸਾਥੀ ਪ੍ਰਤੀਯੋਗੀ ਨੇ ਖੁਲਾਸਾ ਕੀਤਾ ਕਿ ਓਰੀ ਸਲਮਾਨ ਖਾਨ ਦੀ ਤਸਵੀਰ ਆਪਣੇ ਬੈੱਡ ਦੇ ਕੋਲ ਰੱਖਦਾ ਹੈ, ਜਿਸ 'ਤੇ ਰੋਹਿਤ ਸ਼ੈੱਟੀ ਨੇ ਸਵਾਲ ਕੀਤਾ ਕਿ ਜਦੋਂ ਉਸ ਕੋਲ ਸਭ ਤੋਂ ਵੱਡੇ ਸਟਾਰ ਦੀ ਤਸਵੀਰ ਹੁੰਦੀ ਹੈ ਤਾਂ ਉਹ ਪੈਨਸਿਲ ਤੋਂ ਕਿਵੇਂ ਡਰ ਸਕਦਾ ਹੈ। ਓਰੀ ਨੇ ਫਿਰ ਦੱਸਿਆ ਕਿ ਸਲਮਾਨ ਖਾਨ ਉਸਦੇ ਲਈ ਕਿੰਨੇ ਮਹੱਤਵਪੂਰਨ ਹਨ। ਉਸਨੇ ਕਿਹਾ ਕਿ ਉਹ ਹਰ ਘਰ ਵਿੱਚ ਆਪਣੇ ਬੈੱਡ ਦੇ ਕੋਲ ਅਦਾਕਾਰ ਦੀ ਤਸਵੀਰ ਰੱਖਦਾ ਹੈ ਅਤੇ ਯਾਤਰਾ ਕਰਦੇ ਸਮੇਂ ਵੀ ਇਸਨੂੰ ਆਪਣੇ ਨਾਲ ਲਿਜਾਂਦਾ ਹੈ। ਮੈਂ ਆਪਣੀ ਐਨਕ ਇਸ 'ਤੇ ਲਗਾਉਂਦਾ ਹਾਂ, ਤਾਂ ਜੋ ਜਦੋਂ ਮੈਨੂੰ ਦਿਖਾਈ ਨਾ ਦੇਵੇ ਤਾਂ ਸਭ ਤੋਂ ਪਹਿਲਾਂ ਮੈਂ ਆਪਣੀਆਂ ਐਨਕਾਂ ਲਾਵਾਂ ਅਤੇ ਚੰਗੀ ਕਿਸਮਤ ਲਈ ਉਨ੍ਹਾਂ ਦੀ ਤਸਵੀਰ ਵੇਖਾ। ਇਸੇ ਲਈ ਉਹ ਹਮੇਸ਼ਾ ਸਲਮਾਨ ਖਾਨ ਦੀ ਤਸਵੀਰ ਨੂੰ ਆਪਣੇ ਨਾਲ ਰੱਖਦਾ ਹੈ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਅਦਾਕਾਰਾ 'ਤੇ BF ਨੇ ਪਾਇਆ ਧਰਮ ਬਦਲਣ ਦਾ ਦਬਾਅ ! ਖੁਦ ਕੀਤਾ ਖੁਲਾਸਾ

PunjabKesari

ਇਸ ਤੋਂ ਇਲਾਵਾ, ਜਦੋਂ ਰੋਹਿਤ ਸ਼ੈੱਟੀ ਨੇ ਪੁੱਛਿਆ ਕਿ ਕੀ ਇਸ ਰਸਮ ਦਾ ਕੋਈ ਡੂੰਘਾ ਅਰਥ ਹੈ, ਤਾਂ ਓਰੀ ਨੇ ਆਪਣੀ ਯਾਤਰਾ 'ਤੇ ਸਲਮਾਨ ਖਾਨ ਦੇ ਪ੍ਰਭਾਵ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸਨੇ ਕਿਹਾ, "ਉਨ੍ਹਾਂ ਨੇ ਮੈਨੂੰ ਮੇਰਾ ਪਹਿਲਾ ਸਫਲ ਬ੍ਰੇਕ ਦਿੱਤਾ ਸੀ, ਇਸ ਲਈ ਮੈਂ ਉਨ੍ਹਾਂ ਤਸਵੀਰ ਨੂੰ ਹਰ ਜਗ੍ਹਾ ਆਪਣੇ ਨਾਲ ਰੱਖਦਾ ਹਾਂ।" ਇਸ ਦੌਰਾਨ, ਓਰੀ 'ਖਤਰੋਂ ਕੇ ਖਿਲਾੜੀ 15' ਵਿੱਚ ਆਪਣੇ ਸ਼ਾਨਦਾਰ ਦਲੇਰ ਅਵਤਾਰ ਲਈ ਸੁਰਖੀਆਂ ਬਟੋਰ ਰਿਹਾ ਹੈ। ਆਪਣੇ ਵਾਇਰਲ ਦਿੱਖ ਅਤੇ ਵਿਲੱਖਣ ਇੰਟਰਨੈੱਟ ਸ਼ਖਸੀਅਤ ਲਈ ਜਾਣਿਆ ਜਾਂਦਾ, ਓਰੀ ਰਿਐਲਿਟੀ ਸ਼ੋਅ ਵਿੱਚ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਕਈ ਚੁਣੌਤੀਪੂਰਨ ਅਤੇ ਜੋਖਮ ਭਰੇ ਸਟੰਟ ਕਰ ਰਿਹਾ ਹੈ।

ਇਹ ਵੀ ਪੜ੍ਹੋ: ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ ਦਿੱਤਾ ਜਵਾਬ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News