''ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ''; H''Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ ''ਤੇ ਦਿੱਤੀ ਵਧਾਈ

Wednesday, Oct 07, 2026 - 05:17 PM (IST)

''ਤੁਸੀਂ ਭਾਰਤੀ ਸੁਪਨੇ ਦੀ ਮਸ਼ਾਲ ਹੋ''; H''Wood ਗਾਇਕਾ ਨੇ PM ਮੋਦੀ ਨੂੰ ਦੇਸ਼ ਸੇਵਾ ਦੇ 25 ਸਾਲ ਪੂਰੇ ਹੋਣ ''ਤੇ ਦਿੱਤੀ ਵਧਾਈ

ਵਾਸ਼ਿੰਗਟਨ (ਏਜੰਸੀ)- ਅਫਰੀਕੀ-ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਜਨਤਕ ਸੇਵਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ "ਭਾਰਤੀ ਸੁਪਨੇ ਦੀ ਚਮਕਦੀ ਮਸ਼ਾਲ" ਕਰਾਰ ਦਿੱਤਾ ਅਤੇ ਭਾਰਤੀਆਂ ਨੂੰ ਸਿਆਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਦੇਸ਼ ਅਤੇ ਇਸ ਦੀ ਲੀਡਰਸ਼ਿਪ ਦੀ ਅਗਵਾਈ ਦਾ ਜਸ਼ਨ ਮਨਾਉਣ ਦੀ ਅਪੀਲ ਕੀਤੀ। 

ਇਹ ਵੀ ਪੜ੍ਹੋ: "ਪਾਪਾ ਨਾਲ ਕੰਪੀਟ ਨਹੀਂ, ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ"; ਹਰਭਜਨ ਮਾਨ ਦੇ ਪੁੱਤ ਅਵਕਾਸ਼ ਦਾ Exclusive ਇੰਟਰਵਿਊ

ਇਸ ਅਹਿਮ ਮੌਕੇ 'ਤੇ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਮਿਲਬੇਨ ਨੇ ਦੇਸ਼ ਅਤੇ ਦੁਨੀਆ ਭਰ ਵਿੱਚ ਵਸਦੇ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ, ਅਸੀਂ ਮੇਰੇ ਦੋਸਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਹਿਮ ਪ੍ਰਾਪਤੀ ਅਤੇ ਲੀਡਰਸ਼ਿਪ ਦਾ ਜਸ਼ਨ ਮਨਾ ਰਹੇ ਹਾਂ, ਜਿਨ੍ਹਾਂ ਨੇ ਮਹਾਨ ਮਾਤ-ਭੂਮੀ, ਭਾਰਤ ਦੇਸ਼ ਦੀ 25 ਸਾਲ ਤੱਕ ਜਨਤਕ ਸੇਵਾ ਕੀਤੀ।" 

ਇਹ ਵੀ ਪੜ੍ਹੋ: ਸਖ਼ਤ ਚਿਤਾਵਨੀ ਮਗਰੋਂ ਨਿੱਜੀ ਤੌਰ 'ਤੇ ਸੁਪਰੀਮ ਕੋਰਟ ਪੇਸ਼ ਹੋਏ ਰਾਜਪਾਲ ਯਾਦਵ ! 13 ਅਕਤੂਬਰ ਤੱਕ...

 
 
 
 
 
 
 
 
 
 
 
 
 
 
 
 

A post shared by Mary Millben (@marymillben)

ਮਿਲਬੇਨ ਨੇ ਕਿਹਾ ਕਿ ਸਰਕਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਸਫ਼ਰ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਿਆ ਹੈ। ਉਨ੍ਹਾਂ ਕਿਹਾ, "ਤੁਸੀਂ ਭਾਰਤੀ ਸੁਪਨੇ ਦੀ ਇੱਕ ਚਮਕਦੀ ਮਸ਼ਾਲ ਹੋ, ਅਤੇ ਤੁਸੀਂ ਸਾਡੇ ਸਾਰਿਆਂ ਨੂੰ - ਭਾਵੇਂ ਨੌਜਵਾਨ ਹੋਣ ਜਾਂ ਬਜ਼ੁਰਗ- ਵੱਡੇ ਸੁਪਨੇ ਦੇਖਣ ਅਤੇ ਉਸ ਤੋਂ ਵੀ ਅੱਗੇ ਦੀ ਸੋਚ ਰੱਖਣਲਈ ਪ੍ਰੇਰਿਤ ਕਰਦੇ ਹੋ।" ਮਿਲਬੇਨ ਨੇ ਭਾਰਤੀ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਨਾਲ ਲੈ ਕੇ ਚੱਲਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, "ਇਹ ਯਕੀਨੀ ਬਣਾਉਣ ਲਈ ਤੁਹਾਡਾ ਧੰਨਵਾਦ ਕਿ ਹਰ ਸਿਪਾਹੀ, ਹਰ ਕਿਸਾਨ, ਹਰ ਔਰਤ, ਹਰ ਧਰਮ, ਹਰ ਬਜ਼ੁਰਗ, ਹਰ ਨੌਜਵਾਨ ਅਤੇ ਬੱਚੇ ਨੂੰ ਸਮਰਥਨ ਮਿਲੇ, ਉਨ੍ਹਾਂ ਦਾ ਵਿਕਾਸ ਹੋਵੇ ਅਤੇ ਉਨ੍ਹਾਂ ਦੀ ਗੱਲ ਸੁਣੀ ਜਾਵੇ।" ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਅਜਿਹਾ ਵਿਸ਼ਵ ਨੇਤਾ ਦੱਸਿਆ, ਜੋ ਇੱਕ ਸਿਹਤਮੰਦ ਅਤੇ ਵਧੇਰੇ ਖੁਸ਼ਹਾਲ ਵਿਸ਼ਵ ਦੇ ਨਿਰਮਾਣ ਲਈ ਸਮਰਪਿਤ ਹੈ।

ਇਹ ਵੀ ਪੜ੍ਹੇ: 44.1 ਕਰੋੜ, 3 ਫਲੈਟ ਤੇ 24ਵੀਂ ਮੰਜ਼ਿਲ ! ਚਰਚਾ 'ਚ ਆਈ ਅਨੁਸ਼ਕਾ ਸ਼ਰਮਾ ਦੀ ਨਵੀਂ ਪ੍ਰੋਪਰਟੀ ਡੀਲ

ਦੇਸ਼ ਵਿੱਚ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਗਾਇਕਾ ਨੇ ਕਿਹਾ, "ਹਰ ਦੇਸ਼ ਦੀਆਂ ਆਪਣੀਆਂ ਚੁਣੌਤੀਆਂ ਹੁੰਦੀਆਂ ਹਨ, ਪਰ ਬਹੁਤ ਘੱਟ ਦੇਸ਼ਾਂ ਕੋਲ ਲਗਾਤਾਰ ਇੰਨੀ ਪ੍ਰਭਾਵਸ਼ਾਲੀ ਲੀਡਰਸ਼ਿਪ ਹੁੰਦੀ ਹੈ।" ਉਨ੍ਹਾਂ ਅਪੀਲ ਕੀਤੀ, "ਆਓ ਅੱਜ ਅਸੀਂ ਬੀ.ਜੇ.ਪੀ. ਅਤੇ ਕਾਂਗਰਸ ਦੇ ਮਤਭੇਦਾਂ ਅਤੇ ਸਿਆਸੀ ਸਬੰਧਾਂ ਨੂੰ ਪਾਸੇ ਰੱਖ ਕੇ ਇੱਕਜੁੱਟ ਹੋਈਏ।"

ਇਹ ਵੀ ਪੜ੍ਹੋ: ਕਿਆਰਾ ਅਡਵਾਨੀ ਤੇ ਸਿਧਾਰਥ ਮਲਹੌਤਰਾ ਨੇ ਮੁੜ ਸੁਣਾਈ Good News

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 7 ਅਕਤੂਬਰ 2001 ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਚੁਣੀ ਹੋਈ ਸਰਕਾਰ ਵਿੱਚ ਕਦਮ ਰੱਖਿਆ ਸੀ। ਉਹ 2014 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ, ਜਿਸ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਬਾਗਡੋਰ ਸੰਭਾਲੀ।

ਇਹ ਵੀ ਪੜ੍ਹੋ: ਬਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰਾ ਦੀ ਮਾਂ ਦਾ ਹੋਇਆ ਦਿਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News