1993 ਬਲਾਸਟ ਮਾਮਲੇ 'ਤੇ ਸੰਜੇ ਦੱਤ ਨੇ ਤੋੜੀ ਚੁੱਪ ! ਕਿਹਾ - 'ਅੱਜ ਵੀ ਹੋ ਰਿਹੈ ਪਛਤਾਵਾ'

Sunday, Oct 11, 2026 - 12:03 PM (IST)

1993 ਬਲਾਸਟ ਮਾਮਲੇ 'ਤੇ ਸੰਜੇ ਦੱਤ ਨੇ ਤੋੜੀ ਚੁੱਪ ! ਕਿਹਾ - 'ਅੱਜ ਵੀ ਹੋ ਰਿਹੈ ਪਛਤਾਵਾ'

ਮਨੋਰੰਜਨ ਡੈਸਕ - ਸੰਜੇ ਦੱਤ ਦੀ ਜ਼ਿੰਦਗੀ ਵਿਵਾਦਾਂ ਨਾਲ ਘਿਰੀ ਰਹੀ ਹੈ। ਬਚਪਨ 'ਚ ਨਸ਼ੇ ਦੀ ਜੰਗ ਤੋਂ ਲੈ ਕੇ ਜੇਲ ਜਾਣ ਤੱਕ, ਇਸ ਅਦਾਕਾਰ ਨੇ ਇਹ ਸਭ ਦੇਖਿਆ ਹੈ। ਉਸਦੀ ਜ਼ਿੰਦਗੀ ਦਾ ਸਭ ਤੋਂ ਵਿਵਾਦਪੂਰਨ ਸਮਾਂ 1993 ਦੇ ਮੁੰਬਈ ਲੜੀਵਾਰ ਧਮਾਕੇ ਸਨ। ਉਸ 'ਤੇ ਘਰ ਵਿੱਚ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ ਸੀ, ਜਿਸ ਲਈ ਉਸਨੂੰ ਕੈਦ ਹੋਈ ਸੀ। ਉਸਨੇ ਕਈ ਸਾਲ ਆਪਣੀ ਸਜ਼ਾ ਭੁਗਤ ਲਈ।

ਇਸ ਸਮੇਂ ਦੌਰਾਨ ਸੰਜੇ ਦੱਤ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਕੁਝ ਸਹਿਆ। ਹੁਣ, ਅਦਾਕਾਰ ਨੇ ਇਕ ਵਾਰ ਫਿਰ ਇਸ ਘਟਨਾ ਨੂੰ ਯਾਦ ਕੀਤਾ ਹੈ। ਹਾਲ ਹੀ 'ਚ, ਉਹ ਸ਼ੇਖਰ ਸੁਮਨ ਦੇ ਸ਼ੋਅ "ਸ਼ੇਖਰ ਟੂਨਾਈਟ" 'ਚ ਨਜ਼ਰ ਆਏ, ਜਿੱਥੇ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੇ ਉਸ ਸਮੇਂ ਗਲਤੀ ਕੀਤੀ ਸੀ ਅਤੇ ਜੇਕਰ ਉਨ੍ਹਾਂ ਨੇ ਆਪਣੇ ਦਿਲ ਦੀ ਸੁਣੀ ਹੁੰਦੀ, ਤਾਂ ਸ਼ਾਇਦ ਉਹ ਅਜਿਹਾ ਕਦਮ ਨਾ ਚੁੱਕਦੇ।

ਇਸ ਦੌਰਾਨ ਸੰਜੇ ਦੱਤ ਨੇ ਕਿਹਾ, "ਇਹ ਮੇਰੀ ਗਲਤੀ ਸੀ। ਜੇ ਤੁਹਾਡਾ ਦਿਲ ਤੁਹਾਨੂੰ ਕੁਝ ਨਾ ਕਰਨ ਲਈ ਕਹਿ ਰਿਹਾ ਹੈ, ਤਾਂ ਤੁਹਾਨੂੰ ਇਸਦੀ ਗੱਲ ਸੁਣਨੀ ਚਾਹੀਦੀ ਹੈ।" ਜਦੋਂ ਉਹ ਘਟਨਾ ਵਾਪਰੀ ਅਤੇ ਮੈਂ ਦੇਖਿਆ ਕਿ ਸਥਿਤੀ ਕੀ ਸੀ, ਤਾਂ ਮੇਰੇ ਦਿਲ ਨੇ ਮੈਨੂੰ ਕਿਹਾ ਕਿ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਪਰ ਮੇਰਾ ਮਨ ਮੈਨੂੰ ਕਹਿ ਰਿਹਾ ਸੀ ਕਿ ਉਸਨੂੰ ਇੱਕ ਹਫ਼ਤੇ ਲਈ ਰੱਖਿਆ ਜਾਵੇ, ਇਸ 'ਚ ਕੀ ਹਰਜ਼ ਹੈ? ਉਸਨੇ ਅੱਗੇ ਕਿਹਾ ਕਿ ਉਸਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਫੈਸਲੇ ਦੇ ਇੰਨੇ ਗੰਭੀਰ ਨਤੀਜੇ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਨੂੰ ਉਸ ਦੇਸ਼ ਦੇ ਕਾਨੂੰਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਜਿਸ 'ਚ ਅਸੀਂ ਰਹਿੰਦੇ ਹਾਂ।

ਇਸ ਉਪਰੰਤ ਉਨ੍ਹਾਂ ਇਹ ਗੱਲ ਕਹੀ ਕਿ ਜਦੋਂ ਉਨ੍ਹਾਂ ਨੂੰ ਪੁਲਸ ਹਥਕੜੀ ਪਹਿਨਾ ਹੀ ਸੀ ਤਾਂ ਉਨ੍ਹਾਂ ਦੇ ਪਿਤਾ ਦੀਆਂ ਅੱਖਾਂ 'ਚ ਹੰਝੂ ਸਨ ਤੇ ਉਹ ਰੋਣ ਲੱਗ ਗਏ ਸਨ। ਉਨ੍ਹਾਂ ਨੂੰ ਮੇਰੇ ਨਾਲ ਹੋ ਰਹੇ ਇਸ ਤਰਾਂ ਦੇ ਵਤੀਰਾ ਨੂੰ ਦੇਖਣਾ ਪਸੰਦ ਨਹੀਂ ਸੀ ਆ ਰਿਹਾ ਹੈ। ਹਾਲਾਂਕਿ, ਸੰਜੇ ਦੱਤ ਨੇ ਉਸਨੂੰ ਦਿਲਾਸਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਇਹ ਸਿਰਫ਼ ਇਕ ਪ੍ਰਕਿਰਿਆ ਸੀ। ਉਸਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਜਦੋਂ ਉਹ ਆਪਣੇ ਪਿਤਾ ਦੇ ਟੁੱਟਦੇ ਹੋਏ ਦੇਖਦਾ ਸੀ ਤਾਂ ਉਹ ਅਦਾਕਾਰ ਵੀ ਆਪਣੇ ਆਪ ਨੂੰ ਕਾਬੂ ਨਹੀਂ ਕਰ ਸਕਿਆ। ਆਪਣੇ ਪਿਤਾ ਨੂੰ ਹਿੰਮਤ ਦੇਣ ਲਈ ਉਸਨੂੰ ਬਾਹਰੋਂ ਮਜ਼ਬੂਤ ​​ਹੋਣਾ ਪਿਆ।
 


author

Sunaina

Content Editor

Related News