ਆਪਣੇ ਪਿੱਛੇ ਪਤਨੀ ਤੇ ਪੁੱਤਰ ਛੱਡ ਗਏ ਨਾਨਾ ਪਾਟੇਕਰ, ਲਾਈਮਲਾਈਟ ਤੋਂ ਦੂਰ ਪਰਿਵਾਰ

Thursday, Oct 08, 2026 - 09:33 AM (IST)

ਆਪਣੇ ਪਿੱਛੇ ਪਤਨੀ ਤੇ ਪੁੱਤਰ ਛੱਡ ਗਏ ਨਾਨਾ ਪਾਟੇਕਰ, ਲਾਈਮਲਾਈਟ ਤੋਂ ਦੂਰ ਪਰਿਵਾਰ

ਗੋਆ/ਮੁੰਬਈ : ਬਾਲੀਵੁੱਡ ਦੇ ਦਿੱਗਜ ਅਤੇ ਦਮਦਾਰ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਗੋਆ ਦੇ ਮਣੀਪਾਲ ਹਸਪਤਾਲ ਵਿੱਚ ਡਾਕਟਰਾਂ ਨੇ ਸਵੇਰੇ 5:20 ਵਜੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਛਾਤੀ ਦਰਦ ਤੇਜ਼ ਦਰਦ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਛਾਤੀ ਵਿੱਚ ਤੇਜ਼ ਦਰਦ ਹੋਇਆ ਸੀ, ਜਿਸ ਤੋਂ ਬਾਅਦ ਮੈਡੀਕਲ ਟੀਮ ਉਨ੍ਹਾਂ ਦੇ ਫਲੈਟ 'ਤੇ ਪਹੁੰਚੀ, ਪਰ ਉਹ ਬੇਹੋਸ਼ ਪਾਏ ਗਏ। ਫਲੈਟ 'ਤੇ ਹੀ ਉਨ੍ਹਾਂ ਨੂੰ ਕਾਰਡੀਅਕ ਮਸਾਜ (CPR) ਦਿੱਤੀ ਗਈ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਪਿਤਾ ਦੇ ਦੇਹਾਂਤ ਦੀ ਪੁਸ਼ਟੀ ਕੀਤੀ।

ਫ਼ਿਲਮੀ ਸਫ਼ਰ ਅਤੇ ਵੱਡੀਆਂ ਫ਼ਿਲਮਾਂ 

ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਮੁਰੂਡ-ਜੰਜੀਰਾ 'ਚ ਜਨਮੇ ਨਾਨਾ ਪਾਟੇਕਰ ਦਾ ਅਸਲੀ ਨਾਂ ਵਿਸ਼ਵਨਾਥ ਪਾਟੇਕਰ ਸੀ। ਉਨ੍ਹਾਂ ਨੇ ਆਪਣੇ ਅਭਿਨੈ ਦੇ ਦਮ 'ਤੇ ਫ਼ਿਲਮ ਇੰਡਸਟਰੀ 'ਚ ਵੱਖਰੀ ਪਛਾਣ ਬਣਾਈ। ਦਰਸ਼ਕ ਉਨ੍ਹਾਂ ਨੂੰ 'ਪਰਿੰਦਾ', 'ਕ੍ਰਾਂਤੀਵੀਰ', 'ਅਗਨੀਸਾਕਸ਼ੀ' ਅਤੇ 'ਵੈਲਕਮ' ਵਰਗੀਆਂ ਯਾਦਗਾਰੀ ਫ਼ਿਲਮਾਂ ਅਤੇ ਠੋਕਵੇਂ ਡਾਇਲਾਗਾਂ ਲਈ ਜਾਣਦੇ ਹਨ।

ਇਹ ਵੀ ਪੜ੍ਹੋ : ਵੱਡਾ ਹਾਦਸਾ: 17,000 ਫੁੱਟ ਦੀ ਉਚਾਈ 'ਤੇ ਉੱਡ ਰਹੇ ਇੰਡੀਗੋ ਫਲਾਈਟ 'ਤੇ ਡਿੱਗੀ ਅਸਮਾਨੀ ਬਿਜਲੀ

ਲਾਈਮਲਾਈਟ ਤੋਂ ਦੂਰ ਪਰਿਵਾਰ 

ਨਾਨਾ ਪਾਟੇਕਰ ਦੇ ਪਿਤਾ ਦਿਨਕਰ ਪਾਟੇਕਰ ਟੈਕਸਟਾਈਲ ਪੇਂਟਰ ਸਨ ਅਤੇ ਮਾਤਾ ਸੰਜਨਾਬਾਈ ਪਾਟੇਕਰ ਗ੍ਰਹਿਣੀ ਸਨ। ਉਨ੍ਹਾਂ ਦੀ ਪਤਨੀ ਨੀਲਕੰਤੀ ਪਾਟੇਕਰ ਮਰਾਠੀ ਫ਼ਿਲਮਾਂ ਦੀ ਅਦਾਕਾਰਾ ਅਤੇ ਪ੍ਰੋਡਿਊਸਰ ਰਹੀ ਹੈ। ਦੋਵੇਂ ਕਾਫ਼ੀ ਸਮੇਂ ਤੋਂ ਵੱਖ ਰਹਿੰਦੇ ਸਨ, ਪਰ ਕਾਨੂੰਨੀ ਤੌਰ 'ਤੇ ਵਿਆਹੇ ਹੋਏ ਸਨ। ਉਨ੍ਹਾਂ ਦੇ ਵੱਡੇ ਪੁੱਤਰ ਦੁਰਵਾਸਾ ਦਾ 2 ਸਾਲ ਦੀ ਉਮਰ ਵਿੱਚ ਬੀਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਜਦਕਿ ਛੋਟਾ ਪੁੱਤਰ ਮਲਹਾਰ ਪਾਟੇਕਰ ਅਸਿਸਟੈਂਟ ਡਾਇਰੈਕਟਰ ਵਜੋਂ ਕੰਮ ਕਰ ਚੁੱਕਾ ਹੈ।

ਖੇਤੀਬਾੜੀ ਅਤੇ ਕਿਸਾਨਾਂ ਲਈ ਸਮਰਪਣ 

ਫ਼ਿਲਮੀ ਪਰਦੇ ਤੋਂ ਦੂਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਨਾਨਾ ਪਾਟੇਕਰ ਖੇਤੀਬਾੜੀ, ਸਮਾਜ ਸੇਵਾ ਅਤੇ ਕਿਸਾਨਾਂ ਦੀ ਮਦਦ ਲਈ ਕੰਮ ਕਰਨ ਵਿੱਚ ਆਪਣਾ ਜ਼ਿਆਦਾ ਸਮਾਂ ਬਿਤਾਉਂਦੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News