ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ ''ਚ ਹੋਇਆ ਫ੍ਰੈਕਚਰ
Friday, Oct 02, 2026 - 02:03 PM (IST)
ਮੁੰਬਈ (ਏਜੰਸੀ)- ਅਦਾਕਾਰਾ ਨੁਸਰਤ ਭਰੂਚਾ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ 'ਚ ਇਕ ਹਾਦਸੇ ਸ਼ਿਕਾਰ ਹੋ ਗਈ ਹੈ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਹੈ। ਉਸ ਦੀ ਪ੍ਰਚਾਰ ਟੀਮ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਦੀ ਸਰਜਰੀ ਹੋਵੇਗੀ। ਪ੍ਰਚਾਰ ਟੀਮ ਨੇ ਦੱਸਿਆ ਕਿ ਅਦਾਕਾਰਾ ਫਿਲਹਾਲ ਇਸ ਸਮੇਂ ਬਾਲੀ ਦੇ ਇਕ ਹਸਪਤਾਲ 'ਚ ਡਾਕਟਰਾਂ ਦੀ ਨਿਗਰਾਨੀ 'ਚ ਹੈ।
ਇਕ ਬਿਆਨ 'ਚ ਕਿਹਾ ਗਿਆ ਹੈ,"ਕੰਮ ਅਤੇ ਛੁੱਟੀਆਂ ਮਨਾਉਣ ਲਈ ਬਾਲੀ ਗਈ ਨੁਸਰਤ ਭਰੂਚਾ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਦੀ ਰੀੜ੍ਹ ਦੀ ਹੱਡੀ 'ਚ ਫ੍ਰੈਕਚਰ ਹੋ ਗਿਆ ਹੈ। ਉਹ ਇਸ ਸਮੇਂ ਬਾਲੀ ਦੇ ਹਸਪਤਾਲ 'ਚ ਦਾਖਲ ਹੈ ਅਤੇ ਡਾਕਟਰੀ ਨਿਗਰਾਨੀ ਹੇਠ ਹੈ। ਡਾਕਟਰਾਂ ਵਲੋਂ ਜਾਂਚ ਤੋਂ ਬਾਅਦ ਨੁਸਰਤ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕੀਤੀ ਜਾਵੇਗੀ।" ਬਿਆਨ 'ਚ ਕਿਹਾ ਗਿਆ ਹੈ,"ਇਸ ਸਮੇਂ ਸਾਡੀ ਸਭ ਤੋਂ ਵੱਡੀ ਤਰਜੀਹ ਉਸ ਦੀ ਸਿਹਤ ਅਤੇ ਉਸ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਨਾ ਹੈ। ਅਸੀਂ ਨੁਸਰਤ ਨੂੰ ਏਅਰ ਐਂਬੂਲੈਂਸ ਰਾਹੀਂ ਬਾਲੀ ਤੋਂ ਮੁੰਬਈ ਲਿਆਉਣ ਦੇ ਪ੍ਰਬੰਧ ਕਰ ਰਹੇ ਹਾਂ, ਜਿੱਥੇ ਉਸ ਦੀ ਸਰਜਰੀ ਹੋਵੇਗੀ।''

ਬਿਆਨ ਦੇ ਅਨੁਸਾਰ, ਸੱਟ ਦੀ ਗੰਭੀਰਤਾ ਅਤੇ ਸਰਜਰੀ ਨੂੰ ਦੇਖਦੇ ਹੋਏ ਭਰੂਚਾ ਨੂੰ ਆਰਾਮ ਕਰਨ ਅਤੇ ਠੀਕ ਹੋਣ ਲਈ ਸਮਾਂ ਚਾਹੀਦਾ ਹੋਵੇਗਾ, ਜਿਸ ਨਾਲ ਅਗਲੇ ਕੁਝ ਹਫ਼ਤਿਆਂ ਦੇ ਉਨ੍ਹਾਂ ਦੇ ਕੰਮ 'ਤੇ ਅਸਰ ਪੈ ਸਕਦਾ ਹੈ। ਪ੍ਰਚਾਰ ਟੀਮ ਨੇ ਅਦਾਕਾਰਾ ਦੀ ਪ੍ਰਾਇਵੇਸੀ ਦਾ ਸਨਮਾਨ ਕਰਨ ਅਤੇ ਉਸ ਨੂੰ ਆਪਣੇ ਇਲਾਜ ਅਤੇ ਸਿਹਤ 'ਚ ਸੁਧਾਰ 'ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਦਿੱਤੀ ਹੈ। ਬਿਆਨ 'ਚ ਕਿਹਾ ਗਿਆ ਹੈ,"ਅਸੀਂ ਸਾਰਿਆਂ ਦੀ ਚਿੰਤਾ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦੀ ਹਾਂ ਅਤੇ ਢੁਕਵੇਂ ਸਮੇਂ 'ਤੇ ਹੋਰ ਜਾਣਕਾਰੀ ਸਾਂਝੀ ਕਰਾਂਗੇ।" ਭਰੂਚਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2006 ਦੀ ਫਿਲਮ 'ਜੈ ਸੰਤੋਸ਼ੀ ਮਾਂ' ਨਾਲ ਕੀਤੀ ਸੀ, ਪਰ ਉਸ ਨੂੰ ਪਛਾਣ 2010 ਦੀ ਫਿਲਮ "ਲਵ ਸੈਕਸ ਔਰ ਧੋਖਾ" ਅਤੇ 2011 ਦੀ ਕਾਰਤਿਕ ਆਰੀਅਨ ਨਾਲ ਆਈ "ਪਿਆਰ ਕਾ ਪੰਚਨਾਮਾ" ਫਿਲਮ ਤੋਂ ਮਿਲੀ। ਭਰੂਚਾ ਜਲਦੀ ਹੀ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਤ ਇਕ ਐਕਸ਼ਨ ਫਿਲਮ 'ਚ ਟਾਈਗਰ ਸ਼ਰਾਫ ਦੇ ਨਾਲ ਦਿਖਾਈ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
