''ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!'', ਸਲਮਾਨ ਖਾਨ ਨੇ ਪਾਇਲਟ ਸਮਿਤ ਮਛਾਰ ਦੀ ਕੀਤੀ ਤਾਰੀਫ

Saturday, Oct 03, 2026 - 09:53 AM (IST)

''ਕਮਾਲ ਕਰ ਦਿੱਤਾ, ਪਾਇਲਟ ਜੀ, ਸਲਾਮ ਐ ਤੁਹਾਨੂੰ..!'', ਸਲਮਾਨ ਖਾਨ ਨੇ ਪਾਇਲਟ ਸਮਿਤ ਮਛਾਰ ਦੀ ਕੀਤੀ ਤਾਰੀਫ

ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਫਲਾਈ-ਦੁਬਈ ਦੇ ਪਾਇਲਟ ਕੈਪਟਨ ਸਮਿਤ ਮਛਾਰ ਦੀ ਹਵਾ ਵਿੱਚ ਵਾਪਰੀ ਇੱਕ ਐਮਰਜੈਂਸੀ ਦੌਰਾਨ ਦਿਖਾਈ ਗਈ ਹਿੰਮਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਇਲਟ ਨਾਲ ਉਡਾਣ ਭਰ ਕੇ ਖੁਸ਼ੀ ਹੋਵੇਗੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਲੱਗਾ 89 ਕਰੋੜ ਦਾ ਜੁਰਮਾਨਾ ! ਸੋਨੇ ਦੀ ਤਸਕਰੀ ਦੇ ਮਾਮਲੇ 'ਚ ਹੋਈ ਕਾਰਵਾਈ

PunjabKesari

ਅਦਾਕਾਰ ਨੇ 'ਐਕਸ' 'ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਫਲਾਈਟ FZ1073 ਦੀ ਘਟਨਾ ਦੌਰਾਨ ਪਾਇਲਟ ਦੇ ਕੰਮ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਸਥਿਤੀ ਨੂੰ ਸੰਭਾਲਣ ਲਈ ਪਾਇਲਟ ਪ੍ਰਸ਼ੰਸਾ ਦਾ ਹੱਕਦਾਰ ਹੈ। ਅਦਾਕਾਰ ਨੇ ਲਿਖਿਆ, "ਕਮਾਲ ਕਰ ਦਿੱਤਾ ਪਾਇਲਟ ਜੀ, ਅਸੀਂ ਸਾਰੇ ਤੁਹਾਨੂੰ ਸਲਾਮ ਕਰਦੇ ਹਾਂ, ਤੁਹਾਡੇ ਨਾਲ ਉਡਾਣ ਭਰਨਾ ਖੁਸ਼ੀ ਦੀ ਗੱਲ ਹੋਵੇਗੀ... ਬਹੁਤ ਵਧੀਆ ਕੰਮ ਕੀਤਾ ਭਰਾ... ਕੈਪਟਨ #SmitMachchhar।"

ਇਹ ਵੀ ਪੜ੍ਹੋ: 'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

PunjabKesari

30 ਸਤੰਬਰ ਦੀ ਘਟਨਾ ਦੌਰਾਨ ਕੈਪਟਨ ਮਛਾਰ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਕਿਉਂਕਿ ਗੰਭੀਰ ਸੱਟਾਂ ਲੱਗਣ ਦੇ ਬਾਵਜੂਦ ਉਨ੍ਹਾਂ ਨੇ ਹਮਲਾਵਰ ਦਾ ਮੁਕਾਬਲਾ ਕਰਨਾ ਜਾਰੀ ਰੱਖਿਆ। ਦੱਸ ਦੇਈਏ ਕਿ 30 ਸਤੰਬਰ ਦੀ ਸੁਰੱਖਿਆ ਸੰਕਟ ਵਾਲੀ ਇਹ ਘਟਨਾ ਦੁਬਈ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਵਿੱਚ ਵਾਪਰੀ ਸੀ, ਜਿੱਥੇ ਓਮਾਨ ਦੇ ਸਹਿ-ਪਾਇਲਟ ਨੇ ਕਥਿਤ ਤੌਰ 'ਤੇ ਜਹਾਜ਼ ਨੂੰ ਡੇਗਣ ਦੀ ਅੱਤਵਾਦੀ ਕੋਸ਼ਿਸ਼ ਦੇ ਤਹਿਤ ਕਮਾਂਡਰ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਟਕਰਾਅ ਕਾਰਨ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਉਤਰਨ ਲੱਗਾ ਅਤੇ ਹਾਈਜੈਕਿੰਗ ਦਾ ਸਿਗਨਲ ਭੇਜੇ ਜਾਣ ਤੋਂ ਪਹਿਲਾਂ ਹੀ, 2 ਮਿੰਟ ਦੇ ਅੰਦਰ ਜਹਾਜ਼ ਲਗਭਗ 16,000 ਫੁੱਟ ਹੇਠਾਂ ਆ ਗਿਆ।

ਇਹ ਵੀ ਪੜ੍ਹੋ: 'ਤੂੰ ਸਭ ਤੋਂ ਵੱਡਾ ਤੋਹਫ਼ਾ..!', ਧੀ ਸਦਾ ਦੇ ਜਨਮਦਿਨ 'ਤੇ ਪਰਮੀਸ਼ ਵਰਮਾ ਨੇ ਸ਼ੇਅਰ ਕੀਤੀ ਭਾਵੁਕ ਪੋਸਟ

ਗੰਭੀਰ ਸੱਟਾਂ ਲੱਗਣ ਦੇ ਬਾਵਜੂਦ, ਕੈਪਟਨ ਸਮਿਤ ਮਛਾਰ ਨੇ ਹਮਲਾਵਰ ਦਾ ਡਟ ਕੇ ਸਾਹਮਣਾ ਕੀਤਾ। ਫਲਾਈਟ ਦੇ ਚਾਲਕ ਦਲ ਦੇ ਮੈਂਬਰਾਂ ਅਤੇ ਯਾਤਰੀਆਂ ਦੀ ਸਹਾਇਤਾ ਨਾਲ ਮੱਛਾਰ ਨੇ ਦੁਬਾਰਾ ਸਫਲਤਾਪੂਰਵਕ ਜਹਾਜ਼ ਦੀ ਕਮਾਨ ਹਾਸਲ ਕਰ ਲਈ। ਬਾਅਦ ਵਿੱਚ ਸਾਊਦੀ ਅਰਬ ਦੇ ਤਾਬੂਕ ਵਿੱਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਸੁਰੱਖਿਅਤ ਢੰਗ ਨਾਲ ਹੇਠਾਂ ਉਤਰਿਆ। ਜਹਾਜ ਵਿੱਚ 180 ਯਾਤਰੀ ਸਵਾਰ ਸਨ, ਜੋ ਉਥੇ ਸੁਰੱਖਿਅਤ ਬਾਹਰ ਨਿਕਲੇ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ ! Ex-BF ਨੂੰ ਦਿੱਤੀ ਕਲੀਨ ਚਿੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News