ਦਿੱਗਜ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ, ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ
Thursday, Oct 08, 2026 - 09:22 AM (IST)
ਪਣਜੀ : ਭਾਰਤੀ ਸਿਨੇਮਾ ਦੇ ਦਿੱਗਜ ਅਤੇ ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ 75 ਸਾਲ ਦੀ ਉਮਰ ਵਿੱਚ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਨਾਨਾ ਪਾਟੇਕਰ ਦੇ ਦੇਹਾਂਤ ਦੀ ਦੁਖਦਾਈ ਘਟਨਾ 8 ਅਕਤੂਬਰ 2026 ਨੂੰ ਸਵੇਰੇ ਵਾਪਰੀ। ਉਨ੍ਹਾਂ ਦੇ ਪੁੱਤਰ ਮਲਹਾਰ ਪਾਟੇਕਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਮੈਡੀਕੋ-ਲੀਗਲ ਕੇਸ (ਐਮਐਲਸੀ) ਦਰਜ ਕੀਤਾ ਗਿਆ ਹੈ ਅਤੇ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ
ਜਾਣੋ ਕਿਵੇਂ ਹੋਈ ਨਾਨਾ ਪਾਟੇਕਰ ਦੀ ਮੌਤ
ਦਿੱਗਜ ਅਦਾਕਾਰ ਨਾਨਾ ਪਾਟੇਕਰ ਨੇ ਅੱਜ 75 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਅਦਾਕਾਰ ਨਾਨਾ ਪਾਟੇਕਰ ਗੋਆ ਦੇ ਡੋਨਾ ਪੌਲਾ ਸਥਿਤ ਆਪਣੇ ਘਰ ਵਿੱਚ ਬੇਹੋਸ਼ ਪਾਏ ਗਏ ਸਨ। ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਤੁਰੰਤ ਗੋਆ ਦੇ ਮਣੀਪਾਲ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਡਾਕਟਰਾਂ ਨੇ 45 ਮਿੰਟ ਤੱਕ ਲਗਾਤਾਰ ਕਾਰਡੀਓਪਲਮੋਨਰੀ ਰਿਸਸਿਟੇਸ਼ਨ (CPR) ਦੇ ਕੇ ਨਾਨਾ ਪਾਟੇਕਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਸਵੇਰੇ 5:20 ਵਜੇ ਮ੍ਰਿਤਕ ਐਲਾਨ ਦਿੱਤਾ। ਇਹ ਮਾਮਲਾ ਮੈਡੀਕੋ-ਲੀਗਲ (MLC) ਹੋਣ ਕਰਕੇ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Big Breaking : ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਦੇਹਾਂਤ
ਨਾਨਾ ਪਾਟੇਕਰ ਨੂੰ ਮਿਲ ਚੁੱਕੇ ਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ
ਨਾਕਾ ਪਾਟੇਕਰ ਹਿੰਦੀ ਅਤੇ ਮਰਾਠੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ‘ਚੋਂ ਇੱਕ ਸਨ। ਉਨ੍ਹਾਂ ਨੇ ਪਰਿੰਦਾ, ਪ੍ਰਹਾਰ: ਦ ਫਾਈਨਲ ਅਟੈਕ, ਕ੍ਰਾਂਤੀਵੀਰ, ਅਗਨੀ ਸਾਕਸ਼ੀ, ਖਾਮੋਸ਼ੀ: ਦ ਮਿਊਜ਼ਿਕਲ, ਅਬ ਤਕ ਛੱਪਨ ਤੇ ਵੈਲਕਮ ਵਰਗੀਆਂ ਮਸ਼ਹੂਰ ਫ਼ਿਲਮਾਂ ‘ਚ ਕੰਮ ਕੀਤਾ। ਉਨ੍ਹਾਂ ਨੂੰ ਤਿੰਨ ਵਾਰ ਨੈਸ਼ਨਲ ਫ਼ਿਲਮ ਐਵਾਰਡ ਅਤੇ ਸਾਲ 2013 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਪੂਰੀ ਫ਼ਿਲਮ ਇੰਡਸਟਰੀ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਜਲੰਧਰ 'ਚ ਇਸ ਥਾਂ 'ਤੇ ਲੱਗੇਗੀ ਪਟਾਕਾ ਮਾਰਕੀਟ, ਜ਼ਿਲ੍ਹਾ ਪ੍ਰਸ਼ਾਸਨ ਨੇ ਦਿੱਤੀ ਮਨਜ਼ੂਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
