ਸਲਮਾਨ ਖਾਨ ਬਾਰੇ ਪੁੱਛਣ ''ਤੇ ਕਿਉਂ ਚੁੱਪ ਹੋ ਗਏ ਅਰਬਾਜ਼ ਖਾਨ, ਕੀ ਹੈ ਪੂਰਾ ਮਾਮਲਾ ?

Sunday, Oct 04, 2026 - 11:56 AM (IST)

ਸਲਮਾਨ ਖਾਨ ਬਾਰੇ ਪੁੱਛਣ ''ਤੇ ਕਿਉਂ ਚੁੱਪ ਹੋ ਗਏ ਅਰਬਾਜ਼ ਖਾਨ, ਕੀ ਹੈ ਪੂਰਾ ਮਾਮਲਾ ?

ਮੁੰਬਈ : ਅਰਬਾਜ਼ ਖਾਨ ਹਾਲ ਹੀ ਵਿੱਚ ਇਕ ਜੂਲਰੀ ਬ੍ਰਾਂਡ ਦੇ ਇਵੇਂਟ ਵਿੱਚ ਪਹੁੰਚੇ ਸਨ । ਜਿੱਥੇ ਉਸ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਹਵਾਲੇ ਤੋਂ ਜਵਾਬ ਦਿੱਤੇ ਪਰ ਮਾਮਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਉਸ ਤੋਂ ਸਲਮਾਨ ਖਾਨ ਦੇ ਬਾਰੇ ਪੁੱਛਿਆ ਗਿਆ । ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ।

ਕੀ ਹੈ ਪੂਰਾ ਮਾਮਲਾ ?
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਪਰਾਜੀ ਅਰਬਾਜ਼ ਖਾਨ ਤੋਂ ਸਲਮਾਨ ਖਾਨ ਦੇ ਟ੍ਰੋਲਿੰਗ ਵਾਲੇ ਬਿਆਨ 'ਤੇ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ । ਹਾਲਾਂਕਿ ਅਰਬਾਜ਼ ਨਿਰਾਸ਼ ਹੋ ਕੇ ਚਲੇ ਗਏ, ਜਿਵੇ ਵੀ ਸਲਮਾਨ ਖਾਨ ਦਾ ਨਾਂ ਲਿਆ ਗਿਆ । ਅਰਬਾਜ਼ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਬਜਾਏ ਨਿਰਾਸ਼ ਹੋ ਕੇ ਕਿਹਾ ਕਿ 'ਐਕਸਕਿਊਯ ਮੀ.... ਥੈਂਕ ਯੂ, ਥੈਕ ਯੂ ।' ਇਸ ਦੇ ਬਾਅਦ ਉਹ ਤਸਵੀਰਾਂ ਖਿਚਵਾਉਣ ਲਈ ਅੱਗੇ ਵਧ ਗਏ ।

ਕੁਝ ਦੇਰ ਬਾਅਦ ਅਰਬਾਜ਼ ਵਾਪਸ ਆਏ ਪੈਪਰਾਜੀ ਵਲ ਮੁੜੇ ਅਤੇ ਪੁੱਛਿਆ, 'ਜੁਐਲਰੀ ਤੋਂ ਰਿਲੇਟੇਡ ਸੀ ? ਅੱਜ ਦੇ ਇਵੇਂਟ ਤੋਂ ਰਿਲੇਟੇਡ ਸੀ ਉਹ ਸਵਾਲ ? ਯਾਨੀ ਕਿ ਉਹ ਸਵਾਲ ਜੁਐਲਰੀ ਨਾਲ ਜੁੜਿਆ ਸੀ ਅਤੇ ਕੀ ਉਹ ਸਵਾਲ ਅੱਜ ਦੇ ਇਵੇਂਟ ਨਾਲ ਸੰਬੰਧਤ ਸੀ । ਹੁਣ ਇਸ ਪੂਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।
 


author

SATPAL

Content Editor

Related News